More

  20 ਸਾਲ ਬਾਅਦ ਭਰਾ ਦੇ ਕਤਲ ਦਾ ਲਿਆ ਬਦਲਾ, ਕਾਤਲ ਨੂੰ ਮਾਰੀਆਂ 40 ਗੋਲ਼ੀਆਂ

  ਨਵੀਂ ਦਿੱਲੀ, 8 ਜੂਨ (ਬੁਲੰਦ ਆਵਾਜ ਬਿਊਰੋ) -ਦਿੱਲੀ ‘ਚ ਇਕ ਸ਼ਖਸ ਨੇ ਆਪਣੇ ਭਰਾ ਦੀ ਹੱਤਿਆ ਦਾ ਬਦਲਾ 40 ਗੋਲ਼ੀਆਂ ਮਾਰ ਕੇ ਲਿਆ। ਦਰਅਸਲ ਦਿੱਲੀ ਦੇ ਜ਼ਫ਼ਰਬਾਦ ਦੇ ਰਹਿਣ ਵਾਲੇ ਸੋਹੇਲ ਨਾਂਅ ਦੇ ਸਖਸ ਨੇ ਆਪਣੇ ਭਰਾ ਦੀ ਹੱਤਿਆ ਦਾ ਬਦਲਾ 20 ਸਾਲ ਬਾਅਦ ਗੋਲ਼ੀਆਂ ਮਾਰ ਕੇ ਲਿਆ। ਇਸ ਤੋਂ ਬਾਅਦ ਦਿੱਲੀ ਪੁਲਿਸ ਨੇ ਸੋਹਲੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

  ਖ਼ਬਰਾਂ ਮੁਤਾਬਕ 45 ਸਾਲ ਦੇ ਕਾਸਿਮ ਨੂੰ 40 ਗੋਲ਼ੀਆਂ ਮਾਰੀਆਂ ਗਈਆਂ। ਗ੍ਰਿਫ਼ਤਾਰ ਮੁਲਜ਼ਮ ਸੋਹਲੇ ਨੇ ਪੁਲਿਸ ਨੂੰ ਦੱਸਿਆ ਕਿ ਮ੍ਰਿਤਕ ਕਾਸਿਮ ਉਸੇ ਦੇ ਮੁਹੱਲੇ ਦਾ ਰਹਿਣ ਵਾਲਾ ਹੈ। ਕਾਸਿਮ ਨੇ ਅੱਜ ਤੋਂ ਕਰੀਬ 20 ਸਾਲ ਪਹਿਲਾਂ ਉਸ ਦੇ ਭਰਾ ਤਹਿਸੀਮ ਦੀ ਹੱਤਿਆ ਕਰ ਦਿੱਤੀ ਸੀ।

  ਸੋਹੇਲ ਨੇ ਦੱਸਿਆ ਕਿ ਇਸ ਘਟਨਾ ਸਮੇਂ ਉਹ ਸਿਰਫ਼ 10 ਸਾਲ ਦਾ ਸੀ। ਘਟਨਾ ਤੋਂ ਬਾਅਦ ਤੋਂ ਹੀ ਉਹ ਆਪਣੇ ਭਰਾ ਦੀ ਹੱਤਿਆ ਦਾ ਬਦਲਾ ਲੈਣਾ ਚਾਹੁੰਦਾ ਸੀ। ਕੋਰਟ ਨੇ ਕਾਸਿਮ ਨੂੰ ਬਰੀ ਕਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੇ ਕਾਸਿਮ ਦੀ ਹੱਤਿਆ ਕਰਨ ਦੀ ਠਾਣ ਲਈ ਸੀ। ਹੁਣ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਕਾਸਿਮ ਦਾ ਕਤਲ ਕਰ ਦਿੱਤਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img