ਨਵੀ ਦਿੱਲੀ, 16 ਨਵੰਬਰ (ਬੁਲੰਦ ਆਵਾਜ ਬਿਊਰੋ) – ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਮਿਸ਼ਨ ਪੰਜਾਬ ਜਾਰੀ ਹੈ। ਦਰਅਸਲ, ਹੁਣ ਸੀਐਮ ਕੇਜਰੀਵਾਲ 20 ਨਵੰਬਰ ਨੂੰ ਇੱਕ ਰੋਜ਼ਾ ਦੌਰੇ ‘ਤੇ ਮੋਗਾ ਪਹੁੰਚਣਗੇ।ਦੱਸਣਯੋਗ ਹੈ ਕਿ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦੀ ਪੰਜਾਬ ਦੀ ਸਿਆਸਤ ‘ਚ ਐਂਟਰੀ ਹੋਣ ਜਾ ਰਹੀ ਹੈ।ਜਾਣਕਾਰੀ ਮੁਤਾਬਕ 20 ਨਵੰਬਰ ਨੂੰ ਕੇਜਰੀਵਾਲ ਮੋਗਾ ਆਉਣਗੇ ਹੋ ਸਕਦਾ ਹੈ ਉਨ੍ਹਾਂ ਦੀ ਅਗਵਾਈ ‘ਚ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਦੀ ‘ਆਪ’ ‘ਚ ਸ਼ਾਮਿਲ ਹੋ ਸਕਦੇ ਹਨ।
20 ਨਵੰਬਰ ਨੂੰ ਮੋਗਾ ਦੌਰੇ ਤੇ ਆਉਣਗੇ ਅਰਵਿੰਦ ਕੇਜਰੀਵਾਲ
