More

  2 ਹਜ਼ਾਰ ਪਿੱਛੇ ਦੋਸਤ ਨੇ ਆਪਣੇ ਦੋਸਤ ਦਾ ਕੀਤਾ ਕਤਲ, ਸ਼ਰੇਆਮ ਮਾਰੇ ਚਾਕੂ

  ਚੰਡ੍ਹੀਗੜ੍ਹ, 15 ਨਵੰਬਰ (ਬੁਲੰਦ ਆਵਾਜ ਬਿਊਰੋ) – ਚੰਡੀਗੜ੍ਹ ਦੇ ਸੈਕਟਰ-32 ‘ਚ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਦੋ ਨੌਜਵਾਨਾਂ ‘ਚ ਵਿਚਾਲੇ ਝਗੜਾ ਸ਼ੁਰੂ ਹੋ ਗਿਆ। ਦੇਖਦੇ ਹੀ ਦੇਖਦੇ ਸੈਕਟਰ-32 ਦੇ ਰਹਿਣ ਵਾਲੇ ਅਭੀ (20) ਨੇ ਆਪਣੇ ਦੋਸਤ ਨਿਖਿਲ ਉਰਫ ਧੋਬੀ (18) ਵਾਸੀ ਸੈਕਟਰ-32 ਕਲੋਨੀ ਨੂੰ ਚਾਕੂ ਦੇ ਕਈ ਵਾਰ ਮਾਰ ਕੇ ਜ਼ਖਮੀ ਕਰ ਦਿੱਤਾ। ਇਸ ਦੌਰਾਨ ਲੋਕ ਮੂਕ ਦਰਸ਼ਕ ਬਣੇ ਆਪਣੀਆਂ ਜੇਬਾਂ ‘ਚ ਹੱਥ ਰੱਖ ਕੇ ਘੁੰਮਦੇ ਰਹੇ, ਜਦਕਿ ਇਕ ਨੌਜਵਾਨ ਸਾਰੀ ਲੜਾਈ ਦੀ ਵੀਡੀਓ ਬਣਾਉਂਦਾ ਰਿਹਾ। ਇਹ ਸਾਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮੌਕੇ ‘ਤੇ ਪੁੱਜੀ ਪੁਲਿਸ ਨੇ ਜ਼ਖਮੀ ਨੂੰ ਤੁਰੰਤ GMCH-32 ‘ਚ ਭਰਤੀ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਧਾਰਾ 302 ਤਹਿਤ ਕਤਲ ਦਾ ਕੇਸ ਦਰਜ ਕਰਕੇ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮ੍ਰਿਤਕ ਦੀ ਲਾਸ਼ ਨੂੰ ਸ਼ਮਸ਼ਾਨਘਾਟ ‘ਚ ਰੱਖਿਆ ਗਿਆ ਹੈ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img