28 C
Amritsar
Monday, May 29, 2023

1984 ਦੇ ਘਲੂਘਾਰੇ ਸਬੰਧੀ ਅਕਾਲੀ ਦਲ ਸੰਯੁਕਤ ਵਲੋਂ ਬੂਟੇ ਲਾ ਕੇ ਸ਼ਹੀਦਾਂ ਨੂੰ ਕੀਤਾ ਯਾਦ

Must read

ਤਰਨ ਤਾਰਨ, 7 ਜੂਨ (ਬੁਲੰਦ ਆਵਾਜ ਬਿਊਰੋ) – ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਆਗੂਆਂ ਵਲੋਂ ਦਲ ਦੇ ਸੂਬਾ ਸਕੱਤਰ ਅਮਰਪਾਲ ਸਿੰਘ ਖਹਿਰਾ, ਜ਼ਿਲਾ ਮੀਤ ਪ੍ਰਧਾਨ ਜਸਵੰਤ ਸਿੰਘ ਸੋਹਲ, ਜ਼ਿਲਾ ਜਨਰਲ ਸਕੱਤਰ ਸੂਬੇਦਾਰ ਮੇਜਰ ਤਜਿੰਦਰ ਸਿੰਘ ਮਾਣਕਦੇਕੇ, ਸ਼ਹਿਨਾਜ਼ ਸਿੰਘ ਵਿਰਕ ਦੀ ਅਗਵਾਈ ਹੇਠ ਅੱਜ 6 ਜੂਨ 1984 ਨੂੰ ਵਾਪਰੇ ਅਪ੍ਰੇਸ਼ਨ ਬਲਿਊ ਸਟਾਰ ਦੌਰਾਨ ਸ਼ਹੀਦ ਸਿੱਖਾਂ ਨੂੰ ਨਿਵੇਕਲੇ ਢੰਗ ਨਾਲ ਸ਼ਰਧਾਂਜਲੀ ਦਿੰਦਿਆਂ ਉਹਨਾਂ ਦੀ ਯਾਦ ਨੂੰ ਸਮਰਪਿਤ ਬੂਟੇ ਲਾਏ ਗਏ, ਇਸ ਮੌਕੇ ਉਹਨਾਂ ਨੇ ਸੁੰਦਰ ਕਲੋਨੀ, ਮੁਰਾਦਪੁਰਾ ਅਤੇ ਤਰਨ ਤਾਰਨ ਬੱਸ ਅੱਡੇ ਕੋਲ ਕਲੋਨੀ ਵਿੱਚ ਪਾਮ, ਧਰੇਕਾਂ, ਜਾਮੁਣ, ਕਨੇਰ, ਤੁਣ, ਅਮਰੂਦ, ਟਾਹਲੀ ਆਦਿ ਦੇ ਦਰਜਨਾਂ ਰੁੱਖ ਲਾਏ।

ਇਸ ਮੌਕੇ ਕੌਮ ਦੀ ਚੜਦੀ ਕਲਾ ਲਈ ਅਰਦਾਸ ਕਰਨ ਉਪਰੰਤ ਬੂਟੇ ਲਾਏ ਗਏ, ਇਸ ਮੌਕੇ ਸ. ਖਹਿਰਾ ਅਤੇ ਹੋਰਨਾਂ ਆਗੂਆਂ ਨੇ ਕਿਹਾ ਕਿ 1984 ਦਾ ਘਲੂਘਾਰਾ ਪੰਜਾਬ ਵਾਸੀ ਕਦੇ ਨਹੀਂ ਭੁੱਲ ਸਕਦੇ ਅਤੇ ਬਰਗਾੜੀ ਅਤੇ ਬਹਿਬਲ ਕਲਾਂ ਦੇ ਬਾਦਲ ਸਰਕਾਰ ਵੇਲੇ ਹੋਏ ਕਾਂਡ ਦੀ ਇਨਸਾਫ਼ ਵੀ ਸਿੱਖ ਕੌਮ ਉਡੀਕ ਰਹੀ ਹੈ, ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਧਰਤੀ ਹੇਠਲਾ ਪਾਣੀ ਬਚਾਉਣ ਦੀ ਅਪੀਲ ਕਰਦਿਆਂ ਪੰਜਾਬ ਨੂੰ ਬਚਾਉਣ ਦਾ ਵੀ ਕਿਹਾ, ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਸੁਖਬੀਰ ਸਿੰਘ, ਸਰੂਪ ਸਿੰਘ ਅੱਠਵਾਲ, ਬਲਜਿੰਦਰ ਸਿੰਘ, ਜਸਵੰਤ ਸਿੰਘ ਸੁਪਰਡੈਂਟ, ਹਰਮਨਜੀਤ ਸਿੰਘ ਆਦਿ ਵੀ ਸਾਥੀਆਂ ਸਮੇਤ ਮੌਜੂਦ ਸਨ, ਵਰਨਣ ਯੋਗ ਹੈ ਕਿ ਬੂਟੇ ਲਾਉਣ ਲਈ ਪੰਜਾਬ ਸਰਕਾਰ ਦੀ ਹਰਿਆਲੀ ਐਪ ਤੋਂ ਬੂਟੇ ਬੁੱਕ ਕਰਾਉਣ ਦੇ ਬਾਵਜੂਦ ਸਰਕਾਰੀ ਨਰਸਰੀ ਸੰਘੇ ਤੋਂ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੇ ਬੂਟੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਫਿਰ ਕਿਸੇ ਦਿਨ ਆ ਕੇ ਬੂਟੇ ਲੈ ਜਾਣ ਦਾ ਆਖ ਕੇ ਟਾਲਮਟੋਲ ਕੀਤਾ, ਜਦੋਂ ਕਿ ਪੰਜਾਬ ਸਰਕਾਰ ਅਤੇ ਜੰਗਲਾਤ ਵਿਭਾਗ ਕਾਗਜ਼ਾਂ ਵਿੱਚ ਹਰ ਸਾਲ ਲੱਖਾਂ ਬੂਟੇ ਲਾਉਣ ਦੇ ਦਾਅਵੇ ਕਰਦੇ ਨਹੀਂ ਥੱਕਦੇ, ਇਸ ਮੌਕੇ ਅਕਾਲੀ ਦਲ ਸੰਯੁਕਤ ਦੇ ਆਗੂਆਂ ਨੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਦੇ ਵਿਵਹਾਰ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਜੋ ਵੀ ਵਿਅਕਤੀ ਬੂਟੇ ਲਾਉਣਾ ਚਾਹੁੰਦਾ ਹੈ ਉਸਨੂੰ ਬੂਟੇ ਦੇਣੇ ਚਾਹੀਦੇ ਹਨ।

- Advertisement -spot_img

More articles

- Advertisement -spot_img

Latest article