ਯੂਪੀ, 23 ਮਈ (ਬੁਲੰਦ ਆਵਾਜ ਬਿਊਰੋ) -ਯੂਪੀ ਪੁਲਸ ਨੇ ਉਨਾਓ ਜ਼ਿਲ੍ਹੇ ਵਿੱਚ 18 ਸਾਲਾਂ ਦੇ ਫੈਜ਼ਲ ਮੁਹੰਮਦ ਨੂੰ ਇਸ ‘ਗੁਨਾਹ’ ਬਦਲੇ ਹੀ ਚੁੱਕ ਲਿਆ ਕਿ ਉਹ ਲੌਕਡਾਊਨ ਵਿੱਚ ਰੇਹੜੀ ਲਾ ਕੇ ਸਬਜ਼ੀ ਵੇਚ ਰਿਹਾ ਸੀ। ਆਉਂਦੀ ਪੁਲਸ ਵੇਖਕੇ ਨਾਲ਼ ਦੇ ਰੇਹੜੀ ਵਾਲ਼ੇ ਤਾਂ ਸਮਾਨ ਸਮੇਟਕੇ ਨੱਸਣ ਵਿੱਚ ਕਾਮਯਾਬ ਹੋ ਗਏ, ਇਕੱਲਾ ਫੈਜ਼ਲ ਪੁਲਸ ਵਾਲ਼ਿਆਂ ਦੇ ਢਹੇ ਚੜ੍ਹ ਗਿਆ। ਹਵਾਲਾਤ ਲਿਜਾਕੇ ਪੁਲਸ ਵੱਲ਼ੋਂ ਬੇਰਹਿਮੀ ਨਾਲ਼ ਕੀਤੀ ਕੁੱਟਮਾਰ ਦੇ ਜ਼ਖਮਾਂ ਨੂੰ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਪਰਿਵਾਰ ਤੇ ਹੋਰਾਂ ਵੱਲ਼ੋਂ ਸੜਕ ਜਾਮ ਕਰਨ ਕਰਕੇ ਹੀ 3 ਪੁਲਸ ਵਾਲ਼ਿਆਂ ‘ਤੇ ਫਿਲਹਾਲ ਕਤਲ ਦਾ ਪਰਚਾ ਦਰਜ ਹੋਇਆ ਹੈ। ਪਰ ਜਿਹੋ ਜਿਹਾ ਸਾਡੇ ਐਥੇ ਪ੍ਰਬੰਧ ਹੈ ਹੋ ਸਕਦਾ ਹੈ ਇਹ ਤਿੰਨੇ ਮੁਲਜ਼ਮ ਛੇਤੀ ਹੀ ਬਹਾਲ ਹੋ ਕੇ ਕਿਸੇ ਹੋਰ ਫੈਜ਼ਲ ‘ਤੇ ਆਪਦੀ ਧੌਂਸ ਜਮਾਉਂਦੇ ਨਜ਼ਰ ਆਉਣ! (ਧੰਨਵਾਦ ਸਹਿਤ ਲਲਕਾਰ ਮੇਗਜ਼ੀਨ)