18 ਨੂੰ ਸਾਂਝੇ ਮੋਰਚੇ ਦੀ ਮੋਹਾਲੀ ਰੈਲੀ ਚ ਹੋਵੇਗਾ ਇਤਿਹਾਸਿਕ ਇਕੱਠ

18 ਨੂੰ ਸਾਂਝੇ ਮੋਰਚੇ ਦੀ ਮੋਹਾਲੀ ਰੈਲੀ ਚ ਹੋਵੇਗਾ ਇਤਿਹਾਸਿਕ ਇਕੱਠ

ਅੰਮ੍ਰਿਤਸਰ, 16 ਜੂਨ (ਗਗਨ ਅਜੀਤ ਸਿੰਘ) – ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਜਿਲ੍ਹਾ ਅੰਮ੍ਰਿਤਸਰ ਦੀ ਇੱਕ ਜਰੂਰੀ ਮੀਟਿੰਗ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਜਵਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ 18 ਜੂਨ ਨੂੰ ਸਾਂਝੇ ਅਧਿਆਪਕ ਮੋਰਚੇ ਵੱਲੋਂ ਸਿੱਖਿਆ ਸਕੱਤਰ ਦੇ ਦਫ਼ਤਰ ਮੋਹਾਲੀ ਅੱਗੇ ਕੀਤੀ ਜਾ ਰਹੀ ਰੋਸ ਰੈਲੀ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਗਿਆ। ਮੀਟਿੰਗ ਦੇ ਵੇਰਵੇ ਜਾਰੀ ਕਰਦਿਆਂ ਜਿਲ੍ਹਾ ਜਨਰਲ ਸਕੱਤਰ ਸੁੱਚਾ ਸਿੰਘ ਟਰਪਈ ਅਤੇ ਮੰਗਲ ਸਿੰਘ ਟਾਂਡਾ ਅਤੇ ਹਰਪ੍ਰੀਤ ਸਿੰਘ ਸੋਹੀਆਂ ਨੇ ਦੱਸਿਆ ਕਿ 18 ਜੂਨ ਦੀ ਮੋਹਾਲੀ ਰੈਲੀ ਲਈ ਅਧਿਆਪਕਾਂ ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਅਧਿਆਪਕ ਆਪ ਮੁਹਾਰੇ ਇਸ ਰੋਸ ਰੈਲੀ ਦਾ ਹਿੱਸਾ ਬਨਣ ਲਈ ਉਤਾਵਲੇ ਹਨ। ਇਸ ਮੌਕੇ ਅਵਤਾਰਜੀਤ ਸਿੰਘ ਗਿੱਲ , ਸਤਨਾਮ ਜੱਸੜ , ਹਰਮਨਦੀਪ ਸਿੰਘ ਭੰਗਾਲੀ , ਬਲਵਿੰਦਰ ਸਿੰਘ ਭੱਟੀ , ਪ੍ਰੀਤਮਹਿੰਦਰ ਸਿੰਘ,ਨਵਜੋਤ ਰਤਨ , ਹਰਵਿੰਦਰ ਸਿੰਘ ਸੁਲਤਾਨ ਵਿੰਡ, ਰਵੀਇੰਦਰਪਾਲ ਰਸੂਲਪੁਰ, ਯਾਦਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਸਿੱਖਿਆ ਸਕੱਤਰ ਦੇ ਤਾਨਾਸ਼ਾਹ ਅਤੇ ਅੜੀਅਲ ਰਵੱਈਏ ਕਾਰਨ ਅਧਿਆਪਕਾਂ ਦੀਆਂ ਹੱਕੀ ਮੰਗਾਂ ਨੂੰ ਮੰਨਣ ਦੀ ਬਜਾਏ ਆਪਣੀਆਂ ਤੁਗਲਕੀ ਨੀਤੀਆਂ ਨਾਲ ਅਧਿਆਪਕਾਂ ਨੂੰ ਮਾਨਸਿਕ ਤੌਰ ਤੇ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਾਰਨ ਜ਼ਮੀਨੀ ਪੱਧਰ ਤੇ ਅਧਿਆਪਕਾਂ ਵਿੱਚ ਤਿੱਖਾ ਰੋਸ ਪਾਇਆ ਜਾ ਰਿਹਾ ਹੈ।

ਗੌਰਮਿੰਟ ਟੀਚਰਜ਼ ਯੂਨੀਅਨ ਮੋਹਾਲੀ ਰੈਲੀ ਚ ਕਰੇਗੀ ਭਰਵੀਂ ਸ਼ਮੂਲੀਅਤ ਅਧਿਆਪਕ ਆਗੂਆਂ ਮਨਜੀਤ ਸਿੰਘ ਖਾਲਸਾ, ਪਰਮਪਾਲ ਸਿੰਘ ਨੌਸ਼ੈਹਰਾ ,ਸਰਬਜੀਤ ਸਿੰਘ ਖਾਸਾ , ਦਿਲਬਾਗ ਸਿੰਘ ਵੇਰਕਾ , ਜਗਦੀਪ ਸਿੰਘ ਟਰਪਈ, ਜਗਤਾਰ ਖੋਖਰ , ਗੁਰਮੀਤ ਸਿੰਘ ਮਹਿਮਾ ,ਗੁਰਿੰਦਰ ਸਿੰਘ ਰੰਧਾਵਾ , ਬਲਵੰਤ ਸਿੰਘ , ਹਰਪਾਲ ਸਿੰਘ , ਜੁਗਰਾਜ ਸਿੰਘ ਸੋਹੀਆਂ ਨੇ ਕਿਹਾ ਕਿ ਟੈਟ ਪਾਸ ਬੇਰੁਜਗਾਰ ਅਧਿਆਪਕਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਪਟਿਆਲਾ ਵਿਚ ਲਾਠੀ ਗੋਲੀ ਨਾਲ ਹੱਕੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਕੱਚੇ ਅਧਿਆਪਕਾਂ ਨੂੰ ਚੋਣ ਮੈਨੀਫੈਸਟੋ ਵਿੱਚ ਕੀਤੇ ਵਾਅਦੇ ਅਨੁਸਾਰ ਪੱਕਾ ਨਹੀਂ ਕੀਤਾ ਜਾ ਰਿਹਾ, ਪੇ ਕਮਿਸ਼ਨ ਦੀ ਰਿਪੋਰਟ ਤੇ ਟਾਲ ਮਟੋਲ ਕੀਤੀ ਜਾ ਰਹੀ ਹੈ , ਪੁਰਾਣੀ ਪੈਨਸ਼ਨ ਬਹਾਲ ਨਹੀਂ ਕੀਤੀ ਜਾ ਰਹੀ , ਅਧਿਆਪਕਾਂ ਦੀਆ ਵਿਕਟੇਮਾਈਜ਼ੇਸ਼ਨਾ ਨੂੰ ਵਾਅਦਾ ਕਰਨ ਦੇ ਬਾਵਜੂਦ ਰੱਦ ਨਹੀਂ ਕੀਤਾ ਜਾ ਰਿਹਾ ਹੈ, ਮਿਡਲ ਸਕੂਲ ਵਿੱਚ ਖੇਡ ਅਧਿਆਪਕਾਂ ਦੀਆਂ ਪੋਸਟਾਂ ਦੇ ਉਜਾੜੇ ਦੇ ਵਿਰੋਧ ਆਦਿ ਮੰਗਾਂ ਨੂੰ ਲੈ ਕੇ ਵੱਡੀ ਗਿਣਤੀ ਵਿੱਚ ਅਧਿਆਪਕ ਮੋਹਾਲੀ ਵਿਖੇ ਆਪਣੀ ਆਵਾਜ਼ ਬੁਲੰਦ ਕਰਨਗੇ | ਇੱਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਅਵਤਾਰ ਸਿੰਘ ਤਲਵੰਡੀ , ਪ੍ਰਦੀਪ ਝੰਜੋਟੀ, ਇੰਦਰਪ੍ਰੀਤ ਸਿੰਘ , ਪ੍ਰਭਜੋਤ ਸਿੰਘ ,ਗੁਰਜਿੰਦਰ ਸਿੰਘ , ਬਲਜੀਤ ਚਵਿੰਡਾ, ਬਲਕਾਰ ਚਵਿੰਡਾ , ਰਾਜਿੰਦਰ ਕੁਮਾਰ, ਕਰਨਜੀਤ ਮਜੀਠਾ , ਅਸ਼ਵਿੰਦਰ ਢੱਡੇ, ਭਾਰਤ ਭੂਸ਼ਨ , ਨਿਰਮਲ ਭੋਮਾਂ, ਜਰਮਨਜੀਤ ਚੰਨਣਕੇ, ਜਗਜੀਤ ਸਿੰਘ, ਪ੍ਰਮੋਦ ਸਿੰਘ , ਅਮਰੀਕ ਸਿੰਘ ਗੁਰਮੁੱਖ ਸਿੰਘ ਅਤੇ ਰਵਿੰਦਰ ਸਿੰਘ ਹਾਜਰ ਸਨ ।

Bulandh-Awaaz

Website: