ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਵਿਚ ਆਉਂਦੇ ਦਿਨਾਂ ਵਿਚ ਜਾਤ-ਪਾਤ ਅਤੇ ਬਿਪਰ ਸੰਸਕਾਰ ਵਿਸ਼ੇ ਉੱਤੇ ਵਿਚਾਰ-ਚਰਚਾ ਹੋਣ ਜਾ ਰਹੀ ਹੈ।
ਸਮਾਗਮ ਬਾਰੇ ਸੰਖੇਪ ਜਾਣਕਾਰੀ ਜਾਰੀ ਕਰਦਿਆਂ ਯੂਨੀਵਰਸਿਟੀ ਵਿਦਿਆਰਥੀ ਅਤੇ ਸੱਥ ਆਗੂ ਸੁਖਮਿੰਦਰ ਸਿੰਘ ਨੇ ਕਿਹਾ ਕਿ ਗੁਰੂ ਨਾਨਕ ਪਾਤਸ਼ਾਹ ਨੇ ਜਾਤ-ਪਾਤ ਦੇ ਹਰ ਵਿਤਕਰੇ ਅਤੇ ਨਾ-ਬਰਾਬਰੀ ਨੂੰ ਖਤਮ ਕਰਦਿਆਂ ਇੱਕ ਅਕਾਲ ਪੁਰਖ ਦੇ ਪਿਆਰ ਵਿਚ ਜੁੜਨ ਵਾਲੀ ਸਿੱਖ ਸੰਗਤ (ਧਰਮ) ਦੀ ਸਥਾਪਨਾ ਕੀਤੀ, ਜਿਸ ਨੇ ਦਸਾਂ ਪਾਤਸ਼ਾਹੀਆਂ ਦਾ ਸਫਰ ਤੈਅ ਕਰਕੇ ਇਸ ਧਰਤੀ ‘ਤੇ ਅਕਾਲ ਪੁਰਖ ਦੀ ਖਾਲਸਾਈ ਫੌਜ ਦਾ ਸਰੂਪ ਪ੍ਰਕਾਸ਼ਮਾਨ ਕੀਤਾ। ਇਹ ਖਾਲਸਾਈ ਸਰੂਪ ਬਿਪਰਵਾਦੀ ਕੋਹੜ ‘ਜਾਤ-ਪਾਤ’ ਤੋਂ ਮੁਕਤ ਹੈ ਪਰ ਬਿਪਰ ਦੀ ਰਾਜਸੀ ਸੱਤਾ ਅਧੀਨ ਰਹਿਣ ਕਰਕੇ ਖਾਲਸਾ ਪੰਥ ਦੀ ਸਖਸ਼ੀ ਰਹਿਣੀ ‘ਤੇ ਇਸ ਬਿਪਰਵਾਦੀ ਕੋਹੜ ਦਾ ਅਸਰ ਨਜ਼ਰ ਪੈਂਦਾ ਹੈ। ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਮਨਾਉਂਦਿਆਂ ਗੁਰੂ ਸਿਧਾਂਤ ਦੀ ਰੋਸ਼ਨੀ ਵਿੱਚ ‘ਜਾਤ-ਪਾਤ ਅਤੇ ਬਿਪਰ-ਸੰਸਕਾਰ’ ਨੂੰ ਸਮਝਣ ਲਈ ਅਤੇ ਗੁਰੂ ਨਾਨਕ ਪਾਤਸ਼ਾਹ ਦੀ ਬਖਸ਼ਿਸ਼ ਖਾਲਸਾਈ ਪ੍ਰਬੰਧ ਨੂੰ ਸਥਾਪਿਤ ਕਰਨ ਦਾ ਅਹਿਦ ਕਰਨ ਲਈ ਹੀ ਜਾਤ-ਪਾਤ ਅਤੇ ਬਿਪਰ ਸੰਸਕਾਰ ਵਿਸ਼ੇ ਉੱਤੇ ਵਿਚਾਰ-ਚਰਚਾ ਰੱਖੀ ਗਈ ਹੈ।
ਵਿਚਾਰ ਚਰਚਾ ਦਾ ਵਿਸ਼ਾ: ਜਾਤ-ਪਾਤ ਅਤੇ ਬਿਪਰ ਸੰਸਕਾਰ
ਮੁੱਖ ਬੁਲਾਰਾ: ਡਾ. ਕੰਵਲਜੀਤ ਸਿੰਘ
ਤਰੀਕ: 16 ਅਕਤੂਬਰ, 2019 (ਬੁੱਧਵਾਰ)
ਸਮਾਂ: ਦੁਪਹਿਰ 02.30 ਵਜੇ
ਸਥਾਨ: ਇੰਗਲਿਸ਼ ਆਡੀਟੋਰੀਅਮ (ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ)