More

    ਮੋਦੀ ਸਰਕਾਰ ਦਾ ਵੱਡਾ ਫੈਸਲਾ, 10 ਸਰਕਾਰੀ ਬੈਂਕ ਮਰਜ ਹੋ ਕੇ ਬਣਨਗੇ 4 ਵੱਡੇ ਬੈਂਕ

    ਨਵੀਂ ਦਿੱਲੀ ( ਰਛਪਾਲ ਸਿੰਘ ): ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਸ਼ੁੱਕਰਵਾਰ ਨੂੰ ਵੱਡਾ ਫ਼ੈਸਲਾ ਲੈਂਦਿਆਂ 10 ਸਰਕਾਰੀ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਹੈ। ਜਿਸ ਤੋਂ ਬਾਅਦ ਦੇਸ਼ ‘ਚ ਸਰਕਾਰੀ ਬੈਂਕਾਂ ਦੀ ਮੌਜੂਦਾ ਗਿਣਤੀ 27 ਤੋਂ ਘਟ ਕੇ 12 ਰਹਿ ਜਾਵੇਗੀ। ਬੈਂਕਾਂ ਦੇ ਰਲੇਵੇਂ ਦਾ ਅਸਰ ਹਰ ਉਸ ਵਿਅਕਤੀ ‘ਤੇ ਪੈ ਸਕਦਾ ਹੈ, ਜਿਨ੍ਹਾਂ ਦੇ ਇਨ੍ਹਾਂ ਬੈਂਕਾਂ ਵਿੱਚ ਖਾਤੇ ਹਨ। ਇਨ੍ਹਾਂ ਬੈਂਕਾਂ ਦੇ ਮਰਜ ਹੋਣ ਤੋਂ ਬਾਅਦ 4 ਵੱਡੇ ਸਰਕਾਰੀ ਬੈਂਕ ਬਣਾਏ ਜਾਣਗੇ, ਜਿਨ੍ਹਾਂ ਦਾ ਕੁੱਲ ਕਾਰੋਬਾਰ 55.81 ਲੱਖ ਰੁਪਏ ਕਰੋੜ ਦਾ ਹੋਵੇਗਾ।

    Bank merger

    ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ ਕਿ ਪਿਛਲੇ ਸਾਲ ਵੀ ਤਿੰਨ ਬੈਂਕਾਂ ਨੂੰ ਮਰਜ ਕੀਤਾ ਗਿਆ ਸੀ, ਜਿਸ ਤੋਂ ਰਿਟੇਲ ਲੋਨ ਗ੍ਰੋਥ ‘ਚ 25% ਦਾ ਵਾਧਾ ਦਰਜ ਕੀਤਾ ਗਿਆ ਸੀ।

    Bank merger

    ਨਿਰਮਲਾ ਸੀਤਾਰਮਣ ਨੇ ਇਸ ਸਬੰਧੀ ਐਲਾਨ ਕਰਦੇ ਹੋਏ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਦੇ ਨਾਲ ਓਰੀਐਂਟਲ ਬੈਂਕ ਆਫ਼ ਕਾਮਰਸ ਤੇ ਯੂਨਾਈਟਿਡ ਬੈਂਕ ਨੂੰ ਮਰਜ ਕੀਤਾ ਜਾਵੇਗਾ ਇਸ ਦੇ ਨਾਲ ਹੀ ਪੰਜਾਬ ਨੈਸ਼ਨਲ ਬੈਂਕ ਭਾਰਤ ਦਾ ਦੂਜਾ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ।

    ਯੂਨੀਅਨ ਬੈਂਕ ਆਫ਼ ਇੰਡਿਆ ਦੇ ਨਾਲ ਆਂਧਰਾ ਬੈਂਕ ਅਤੇ ਕਾਰਪੋਰੇਸ਼ਨ ਬੈਂਕਾਂ ਨੂੰ ਮਰਜ ਕੀਤਾ ਜਾਵੇਗਾ ਜਿਸ ਨਾਲ ਹੀ ਇਹ ਪੰਜਵਾਂ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ।

    Bank merger

    ਇੰਡੀਅਨ ਬੈਂਕ ਤੇ ਇਲਾਹਾਬਾਦ ਬੈਂਕ ਦਾ ਰਲੇਵਾਂ ਕਿਤਾ ਜਾਵੇਗਾ, ਜਿਸ ਨਾਲ ਇਹ ਸਤਵਾਂ ਸਭ ਤੋਂ ਵੱਡਾ ਬੈਂਕ ਬਣ ਜਾਵੇਗਾ। ਇਸ ਤੋਂ ਇਲਾਵਾ ਕੇਨਰਾ ਬੈਂਕ ਦਾ ਸਿੰਡੀਕੇਟ ਬੈਂਕ ਦੇ ਨਾਲ ਰਲੇਵਾਂ ਹੋਵੇਗਾ।ਅਕਾਊਂਟ ਨੰਬਰ ਤੇ ਕਸਟਮਰ ID ‘ਚ ਬਦਲਾਅਤੁਹਾਨੂੰ ਇੱਕ ਨਵਾਂ ਅਕਾਊਂਟ ਨੰਬਰ ਤੇ ਕਸਟਮਰ ID ਮਿਲ ਸਕਦਾ ਹੈ ਇਹ ਪੱਕਾ ਕਰ ਲਵੋ ਕਿ ਤੁਹਾਡੀ ਈਮੇਲ ਐਡਰੇਸ ਤੇ ਮੋਬਾਇਲ ਨੰਬਰ ਬੈਂਕ ਦੇ ਕੋਲ ਅਪਡੇਟਿਡ ਹੋਣ, ਜਿਸ ਦੇ ਨਾਲ ਕਿਸੇ ਬਦਲਾਅ ਦੇ ਬਾਰੇ ਤੁਹਾਨੂੰ ਤੁਰੰਤ ਜਾਣਕਾਰੀ ਮਿਲ ਸਕੇ। ਤੁਹਾਡੇ ਸਾਰੇ ਅਕਾਊਂਟ ਇੱਕ ID ਦੇ ਨਾਲ ਟੈਗ ਹੋਣਗੇ।

    ਸਾਡੀ ਖ਼ਬਰ ਸ਼ੇਅਰ ਜਰੂਰ ਕਰੋ ਜੀ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img