More

  ਬਾਦਲ ਵਾਲੇ ਕਾਰਡ ਬੰਦ ਕਰ ਕੈਪਟਨ ਸਰਕਾਰ ਉਤਾਰੇਗੀ ‘ਤਿਰੰਗਾ ਕਾਰਡ’

  ਪੰਜਾਬ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਹ ਨੀਲੇ ਕਾਰਡ ਰੱਦ ਨਹੀਂ ਕੀਤੇ ਜਾ ਰਹੇ ਸਗੋਂ ਉਨ੍ਹਾਂ ਦੇ ਲਾਭਪਾਤਰੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਲੋੜਵੰਦ ਲੋਕਾਂ ਤਕ ਹੀ ਸਰਕਾਰ ਦੀ ਸਕੀਮ ਪਹੁੰਚਾਈ ਜਾ ਸਕੇ।

  capt amarinder singh govt to launch tiranga cards upgrade bpl blue cards too

  ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਦੇ ਲਾਭਪਾਤਰੀਆਂ ਨੂੰ ਹੋਰ ਸੁਵਿਧਾਵਾਂ ਦੇਣ ਲਈ ਨੀਲੇ ਕਾਰਡ ਬਦਲ ਕੇ ਸਮਾਰਟ ਕਾਰਡ ਦੇਣ ਦੀ ਕਵਾਇਦ ਸ਼ੁਰੂ ਕੀਤੀ ਜਾ ਰਹੀ ਹੈ। ਇਨ੍ਹਾਂ ਕਾਰਡਾਂ ਨੂੰ ਤਿਰੰਗਾ ਕਾਰਡ ਦਾ ਨਾਂਅ ਦਿੱਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਫ਼ੋਟੋ ਵੀ ਹੁਣ ਨੀਲੇ ਕਾਰਡ ਤੋਂ ਗਾਇਬ ਹੋ ਜਾਵੇਗੀ।ਜਾਣਕਾਰੀ ਦਿੰਦਿਆਂ ਪੰਜਾਬ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਦੱਸਿਆ ਕਿ ਇਹ ਨੀਲੇ ਕਾਰਡ ਰੱਦ ਨਹੀਂ ਕੀਤੇ ਜਾ ਰਹੇ ਸਗੋਂ ਉਨ੍ਹਾਂ ਦੇ ਲਾਭਪਾਤਰੀਆਂ ਦੀ ਪੜਤਾਲ ਕੀਤੀ ਜਾ ਰਹੀ ਹੈ ਤਾਂ ਜੋ ਅਸਲ ਲੋੜਵੰਦ ਲੋਕਾਂ ਤਕ ਹੀ ਸਰਕਾਰ ਦੀ ਸਕੀਮ ਪਹੁੰਚਾਈ ਜਾ ਸਕੇ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਗੋਂ ਨੀਲੇ ਕਾਰਡ ਨੂੰ ਹੋਰ ਅਪਗ੍ਰੇਡ ਕਰਕੇ ਸਮਾਰਟ ਕਾਰਡ ਬਣਾਉਣ ਜਾ ਰਹੀ ਹੈ ਜਿਸ ਵਿੱਚ ਲਾਭਪਾਤਰੀ ਹੋਰ ਵੀ ਸਕੀਮਾਂ ਦਾ ਫਾਇਦਾ ਚੁੱਕ ਸਕਣਗੇ।ਆਸ਼ੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਚੋਣ ਮੈਨੀਫੈਸਟੋ ‘ਚ ਕੀਤਾ ਹਰ ਵਾਅਦਾ ਪੂਰਾ ਕਰੇਗੀ ਅਤੇ ਉਹ ਗਰੀਬਾਂ ਨੂੰ ਆਟੇ ਦਾਲ ਦੇ ਨਾਲ ਕਿਉਂ ਅਤੇ ਚਾਹ ਪੱਤੀ ਵੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਨ੍ਹਾਂ ਕਾਰਡਾਂ ਨਾਲ ਕੈਪਟਨ ਸਰਕਾਰ ਸਵਾ ਦੋ ਸਾਲਾਂ ਮਗਰੋਂ ਆਪਣੇ ਹੋਰ ਚੋਣ ਵਾਅਦੇ ਨੂੰ ਪੂਰਾ ਕਰਨ ਵੱਲ ਵੱਧ ਰਹੀ ਹੈ। ਇਹ ਪੂਰਾ ਕਰ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img