More

  15 ਹਜ਼ਾਰ ਦੀ ਸਕੂਟੀ ਦਾ ਕੱਟਿਆ 23 ਹਜ਼ਾਰ ਦਾ ਚਾਲਾਨ

  ਨਵੀਂ ਦਿੱਲੀ: ਟ੍ਰੈਫਿਕ ਨਿਯਮਾਂ ਨੂੰ ਤੋੜਨਾ ਹੁਣ ਕਿੰਨਾ ਭਾਰੀ ਪੈ ਸਕਦਾ ਹੈ, ਇਸ ਦੀ ਉਦਾਹਰਣ ਗੁਰੂਗ੍ਰਾਮ ਵਿੱਚ ਦੇਖਣ ਨੂੰ ਮਿਲੀ ਹੈ । ਜਿੱਥੇ ਰਾਜਧਾਨੀ ਦਿੱਲੀ ਦੇ ਇਕ ਵਿਅਕਤੀ ਦਾ ਗੁਰੂਗ੍ਰਾਮ ਵਿੱਚ ਪੂਰੇ 23 ਹਜ਼ਾਰ ਰੁਪਏ ਦਾ ਚਾਲਾਨ ਕੱਟਿਆ ਗਿਆ । ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਦਿੱਲੀ ਦੇ ਗੀਤਾ ਕਾਲੋਨੀ ਇਲਾਕੇ ਵਿੱਚ ਰਹਿੰਦਾ ਹੈ. ਉਸਦਾ ਇਹ ਚਾਲਾਨ ਗੁਰੂਗ੍ਰਾਮ ਜ਼ਿਲ੍ਹਾ ਕੋਰਟ ਕੋਲ ਹੋਇਆ ਹੈ । ਇਸ ਮਾਮਲੇ ਵਿੱਚ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੀ ਸਕੂਟੀ ਦੀ ਮੌਜੂਦਾ ਕੀਮਤ ਹੀ ਕੁੱਲ 15 ਹਜ਼ਾਰ ਹੈ ।

  Gurugram Scooty Challan

  ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਜਿਸ ਵਿਅਕਤੀ ਦਾ ਦਾ ਚਾਲਾਨ ਕੀਤਾ ਗਿਆ ਹੈ, ਉਸ ਦਾ ਨਾਂ ਦਿਨੇਸ਼ ਮਦਾਨ ਹੈ । ਇਸ ਮਾਮਲੇ ਵਿੱਚ ਆਪਣੀ ਸਫ਼ਾਈ ਦਿੰਦਿਆਂ ਦਿਨੇਸ਼ ਨੇ ਕਿਹਾ ਕਿ ਉਹ ਘਰੋਂ ਕਾਗਜ਼ਾਤ ਮੰਗਵਾ ਰਹੇ ਸਨ, ਪਰ ਪੁਲਿਸ ਵਾਲਿਆਂ ਨੇ ਉਸਦੀ ਇੱਕ ਨਾ ਸੁਣਦੇ ਹੋਏ ਉਸਦਾ ਚਾਲਾਨ ਕੱਟ ਦਿੱਤਾ । ਉਸਨੇ ਦੱਸਿਆ ਕਿ ਉਸਦੇ ਕੋਲ ਏਵੀਏਟਰ ਸਕੂਟੀ ਹੈ, ਜਿਸਦਾ ਚਾਲਾਨ ਹੋਇਆ ਹੈ ਤੇ ਉਸ ਦੀ ਮੌਜੂਦਾ ਕੀਮਤ ਹੀ 15 ਹਜ਼ਾਰ ਰੁਪਏ ਹੈ । ਅਜਿਹੇ ਵਿੱਚ ਉਹ ਚਾਲਾਨ ਨਹੀਂ ਭਰਨਗੇ ।

  ਦੱਸ ਦੇਈਏ ਕਿ ਇੱਕ ਸਤੰਬਰ ਤੋਂ ਟ੍ਰੈਫਿਕ ਚਾਲਾਨ ਦੀ ਰਾਸ਼ੀ ਵਿੱਚ ਕਾਫੀ ਜ਼ਿਆਦਾ ਵਾਧਾ ਹੋਇਆ ਹੈ । ਹਾਲਾਂਕਿ ਕਈ ਰਾਜਾਂ ਵਿੱਚ ਇਹ ਨਿਯਮ ਸੋਮਵਾਰ ਨੂੰ ਲਾਗੂ ਨਹੀਂ ਹੋ ਪਏ ਸਨ, ਕਿਉਂਕਿ ਟ੍ਰੈਫਿਕ ਦਾ ਸਾਫਟਵੇਅਰ ਅੱਪਡੇਟ ਨਹੀਂ ਹੋਇਆ ਸੀ । ਹੁਣ ਟ੍ਰੈਫਿਕ ਦੇ ਇਹ ਨਵੇਂ ਨਿਯਮ ਹੌਲੀ-ਹੌਲੀ ਸਭ ਪਾਸੇ ਲਾਗੂ ਹੋ ਰਹੇ ਹਨ ।

  ਜ਼ਿਕਰਯੋਗ ਹੈ ਕਿ ਸੜਕ ‘ਤੇ ਡ੍ਰਾਈਵਿੰਗ ਨੂੰ ਵਧੇਰੇ ਸੁਰੱਖਿਅਤ ਬਣਾਉਣ ਲਈ ਮੋਦੀ ਸਰਕਾਰ ਨੇ ਮੋਟਰ ਵਹੀਕਲ ਐਕਟ ਵਿੱਚ ਕਈ ਸਖ਼ਤ ਬਦਲਾਅ ਕੀਤੇ ਗਏ ਹਨ । ਇਸ ਤਹਿਤ ਕਈ ਨਿਯਮ ਤੋੜਨ ‘ਤੇ ਜੁਰਮਾਨਾ 5 ਗੁਣਾ, ਕੁੱਝ ਮਾਮਲਿਆਂ ਵਿੱਚ 10 ਗੁਣਾ ਅਤੇ ਕੁਝ ਮਾਮਲਿਆਂ ‘ਚ 30 ਗੁਣਾ ਵਧਾ ਦਿੱਤਾ ਗਿਆ ਹੈ । ਇੱਥੇ ਤੱਕ ਹੀ ਨਹੀਂ ਨਿਯਮ ਤੋੜਨ ‘ਤੇ ਤੁਹਾਡਾ ਲਾਇਸੈਂਸ ਜਬਤ ਹੋਣ ਤੋਂ ਲੈ ਕੇ ਜੇਲ੍ਹ ਜਾਣ ਦੀ ਨੌਬਤ ਤੱਕ ਆ ਸਕਦੀ ਹੈ ।

  MORE ARTICLS

  - Advertisment -spot_img

  ਸਿਆਸਤ

  ਕਾਰੋਬਾਰ

  spot_img