15 ਅਗਸਤ ਤੋਂ ਪਹਿਲਾਂ ਹਾਈ ਅਲਰਟ ‘ਤੇ ਦਿੱਲੀ, ਖੁਫੀਆ ਏਜੰਸੀਆਂ ਨੂੰ ਅੱਤਵਾਦੀ ਹਮਲੇ ਦਾ ਖ਼ਦਸ਼ਾ

83

ਨਵੀਂ ਦਿੱਲੀ, 20 ਜੁਲਾਈ (ਬੁਲੰਦ ਆਵਾਜ ਬਿਊਰੋ) – ਆਗਾਮੀ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਭਾਰਤ ਦੇ ਖੁਫ਼ੀਆ ਵਿਭਾਗ ਨੇ ਦਿੱਲੀ ਪੁਲਿਸ ਨੂੰ ਅਲਰਟ ਜਾਰੀ ਕਰਦਿਆਂ ਕਿਹਾ ਹੈ ਕਿ 15 ਅਗਸਤ ਤੋਂ ਪਹਿਲਾਂ ਰਾਜਧਾਨੀ ’ਚ ਡਰੋਨ ਨਾਲ ਹਮਲਾ ਹੋ ਸਕਦਾ ਹੈ। ਜੰਮੂ ਅਤੇ ਉੱਤਰ ਪ੍ਰਦੇਸ਼ ਵਿੱਚ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣ ਵਿੱਚ ਅਸਫ਼ਲ ਰਹੇ ਦਹਿਸ਼ਤਗਰਦ ਹੁਣ ਦੇਸ਼ ਦੀ ਰਾਜਧਾਨੀ ਨੂੰ ਦਹਿਲਾਉਣ ਦੀ ਵੱਡੀ ਯੋਜਨਾ ਬਣਾ ਰਹੇ ਹਨ। ਦੱਸ ਦੇਈਏ ਕਿ 14 ਜੁਲਾਈ ਨੂੰ ਵੀ ਇਹ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐਸਆਈ ਦਿੱਲੀ ਸਣੇ ਦੇਸ਼ ਦੇ ਮੈਟਰੋ ਸ਼ਹਿਰਾਂ ਸਮੇਤ ਕਈ ਸ਼ਹਿਰਾਂ ’ਤੇ ਹਮਲਾ ਕਰਵਾ ਸਕਦੀ ਹੈ। ਅੱਤਵਾਦੀਆਂ ਨੂੰ ਮਨੁੱਖੀ ਬੰਬ ਬਣਾ ਕੇ ਜਾਂ ਫਿਰ ਟਾਰਗੇਟ ਕਿÇਲੰਗ ਰਾਹੀਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਦੇਸ਼ ਦੇ ਖੁਫ਼ੀਆ ਵਿਭਾਗ ਤੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੂੰ ਇਸ ਤਰ੍ਹਾਂ ਦੀ ਗੁਪਤ ਸੂਚਨਾ ਮਿਲੀ ਹੈ। ਇਸ ਮਗਰੋਂ ਦਿੱਲੀ ਵਿੱਚ ਸੁਰੱਖਿਆ ਦੇ ਪ੍ਰਬੰਧ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਦਿੱਲੀ ਵਿੱਚ ਕਈ ਥਾਵਾਂ ’ਤੇ ਪੈਰਾਮਿਲਟਰੀ ਫੋਰਸਜ਼ ਨੂੰ ਤੈਨਾਤ ਕਰ ਦਿੱਤਾ ਗਿਆ ਹੈ।

Italian Trulli

ਦਿੱਲੀ ਪੁਲਿਸ ਦੀ ਅੱਤਵਾਦ ਵਿਰੋਧੀ ਸਪੈਸ਼ਲ ਸੈੱਲ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਲਾਹੌਰ ਦੇ ਜੌਹਰ ਹਾਊਸ ਵਿੱਚ ਸਰਕਾਰੀ ਬੋਰਡ ਹਾਊਸਿੰਗ ਸੋਸਾਇਟੀ ਵਿੱਚ ਦੇਸ਼ ਦੇ ਸਭ ਤੋਂ ਵੱਡੇ ਦੁਸ਼ਮਣ ਹਾਫਿਜ ਸਈਦ ਦੀ ਰਿਹਾਇਸ਼ ਦੇ ਬਾਹਰ 23 ਜੂਨ ਨੂੰ ਬੰਬ ਧਮਾਕਾ ਹੋਇਆ ਸੀ। ਇਸ ਧਮਾਕੇ ਨਾਲ ਭਾਰਤ ਦਾ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਆਈਐਸਆਈ ਤੇ ਹਾਫਿਜ ਸਈਦ ਇਸ ਧਮਾਕੇ ਦਾ ਬਹਾਨਾ ਬਣਾ ਕੇ ਅੱਤਵਾਦੀ ਹਮਲੇ ਕਰਵਾ ਸਕਦੇ ਹਨਉਂ ਆਈਐਸਆਈ ਅੱਤਵਾਦੀਆਂ ਨੂੰ ਮਨੁੱਖੀ ਬੰਬ ਜਾਂ ਫਿਰ ਟਾਰਗੇਟ ਕਿÇਲੰਗ ਕਰਵਾ ਸਕਦੀ ਹੈ। ਗੁਪਤਾ ਸੂਚਨਾ ਵਿੱਚ ਕਿਹਾ ਗਿਆ ਹੈ ਕਿ ਦੇਸ਼ ਦੀਆਂ ਮਹੱਤਵਪੂਰਨ ਇਮਾਰਤ ਤੇ ਭੀੜਭਾੜ ਵਾਲੀਆਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਭੀੜਭਾੜ ਵਾਲੀਆਂ ਥਾਵਾਂ ’ਤੇ ਛੋਟੇ-ਛੋਟੇ ਬੰਬ ਧਮਾਕੇ ਕਰਵਾਏ ਜਾ ਸਕਦੇ ਹਨ।