105 ਦਿਨਾਂ ਤੋਂ ਟਾਵਰ ’ਤੇ ਡਟੇ ਬੇਰੁਜ਼ਗਾਰ ਅਧਿਆਪਕ ਨੇ ਖ਼ਤਮ ਕੀਤੀ ਭੁੱਖ ਹੜਤਾਲ

189

ਪਟਿਆਲਾ, 2 ਜੁਲਾਈ (ਬੁਲੰਦ ਆਵਾਜ ਬਿਊਰੋ) – ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ 105 ਦਿਨਾਂ ਤੋਂ ਟਾਵਰ ਉੱਤੇ ਚੜ੍ਹ ਕੇ ਸੰਘਰਸ਼ ਕਰ ਰਹੇ ਸੁਰਿੰਦਰਪਾਲ ਗੁਰਦਾਸਪੁਰ ਨੇ 13 ਦਿਨਾਂ ਤੋਂ ਚੱਲ ਰਹੇ ਆਪਣੇ ਮਰਨ ਵਰਤ ਨੂੰ ਅੱਜ ਸਮਾਪਤ ਕਰ ਦਿੱਤਾ। ਜਥੇਬੰਦੀ ਦੇ ਆਗੂਆਂ ਨੇ ਸੁਰਿੰਦਰਪਾਲ ਨੂੰ ਜੂਸ ਪਿਲਾ ਕੇ ਅੱਜ ਸਵੇਰੇ ਉਸ ਦਾ ਮਰਨ ਵਰਤ ਖੁੱਲ੍ਹਵਾਇਆ। ਦੱਸਣਯੋਗ ਹੈ ਕਿ ਟਾਵਰ ਸੰਘਰਸ਼ੀ ਸੁਰਿੰਦਰਪਾਲ ਈਟੀਟੀ ਦੇ ਵਜੂਦ ਤੇ ਰੁਜ਼ਗਾਰ ਪ੍ਰਾਪਤੀ ਲਈ ਟਾਵਰ ’ਤੇ ਚੜ੍ਹ ਕੇ ਸੰਘਰਸ਼ ਕਰ ਰਿਹਾ ਹੈ। ਸੰਘਰਸ਼ੀ ਯੂਨੀਅਨ ਦੇ ਆਗੂਆਂ ਦੀ ਸਰਕਾਰ ਤੇ ਪ੍ਰਸ਼ਾਸਨ ਨਾਲ ਗੱਲਬਾਤ ਚੱਲ ਰਹੀ ਹੈ ਤੇ ਅਜਿਹੇ ਸਿਲਸਿਲੇ ਵਜੋਂ ਅੱਜ ਮਰਨ ਵਰਤੀ ਵੱਲੋਂ ਆਪਣਾ ਟਾਵਰ ਸੰਘਰਸ਼ ਵੀ ਮੁਲਤਵੀ ਕੀਤਾ ਜਾ ਸਕਦਾ ਹੈ। ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕ ਯੂਨੀਅਨ ਦੀ ਬਾਅਦ ਦੁਪਹਿਰ ਅੱਜ ਚੰਡੀਗੜ੍ਹ ਦੇ ਵਿੱਚ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓਐੱਸਡੀ ਕੈਪਟਨ ਸੰਦੀਪ ਸਿੰਘ ਸੰਧੂ ਨਾਲ ਬੈਠਕ ਹੋ ਰਹੀ ਹੈ।

Italian Trulli