More

    10 ਮੀਟਰ ਏਅਰ ਪਿਸਟਲ ਮੁਕਾਬਲੇ ’ਚ ਸਿੰਘਰਾਜ ਨੇ ਜਿੱਤਿਆ ਬਰੌਂਨਜ਼ ਮੈਡਲ

    ਟੋਕਿਓ, 31 ਅਗਸਤ (ਬੁਲੰਦ ਆਵਾਜ ਬਿਊਰੋ) – ਟੋਕਿਓ ਪੈਰਾਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ 39 ਸਾਲਾ ਸਿੰਘਰਾਜ ਅਧਾਨਾ ਨੇ ਬਰੌਨਜ਼ ਮੈਡਲ ਜਿੱਤ ਕੇ ਭਾਰਤ ਦੀ ਝੋਲ਼ੀ ਵਿੱਚ 8ਵਾਂ ਮੈਡਲ ਪਾ ਦਿੱਤਾ, ਜਦਕਿ ਮਨੀਸ਼ ਨਰਵਾਲ ਨੂੰ ਖਿਤਾਬੀ ਮੁਕਾਬਲੇ ਵਿੱਚ ਨਿਰਾਸ਼ਾ ਝੱਲਣੀ ਪਈ ਤੇ ਉਹ ਦੂਜੇ ਰਾਊਂਡ ਵਿੱਚ ਬਾਹਰ ਹੋ ਗਏ। ਇਸ ਤੋਂ ਪਹਿਲਾਂ ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਭਾਰਤ ਦੀ ਰੂਬੀਨਾ ਫਰਾਂਸਿਸ ਫਾਈਨਲ ਦੌੜ ਵਿੱਚੋਂ ਬਾਹਰ ਹੋ ਗਈ। ਉਹ 128.5 ਅੰਕਾਂ ਨਾਲ ਫਾਈਨਲ ਵਿੱਚ ਸੱਤਵੇਂ ਸਥਾਨ ’ਤੇ ਰਹੀ। ਜਦਕਿ ਤੀਰਅੰਦਾਜ਼ ਰਾਕੇਸ਼ ਕੁਮਾਰ ਮਰਦਾਂ ਦੇ ਸਿੰਗਲ ਮੁਕਾਬਲੇ ਦੇ ਕੁਆਰਟਰ ਫਾਈਨਲ ਵਿੱਚ ਹਾਰ ਗਏ। ਰਾਕੇਸ਼ ਕੁਮਾਰ ਨੂੰ ਵਿਅਕਤੀਗਤ ਕੰਪਾਊਂਟ ਓਪਨਲ ਕੁਆਰਟਰ ਫਾਈਨਲ ਮੈਚ ਵਿੱਚ ਚੀਨ ਦੇ ਸ਼ਿਨਲਿਆਂਗ ਨੇ 145-143 ਦੇ ਫਰਕ ਨਾਲ ਹਰਾਇਆ। ਉੱਥੇ ਹੀ ਮਹਿਲਾ ਟੇਬਲ ਟੈਨਿਸ ਵਿੱਚ ਭਾਵਿਨਾ ਪਟੇਲ ਅਤੇ ਸੋਨਲ ਪਟੇਲ ਵਾਲੀ ਭਾਰਤੀ ਟੀਮ ਨੂੰ ਚੀਨ ਦੀ ਝੋਓ ਯਿੰਗ ਅਤੇ ਝਾਂਗ ਬਿਆਨ ਨੇ ਸਿੱਧੇ ਸੈੱਟਾਂ ਮਾਤ ਦਿੱਤੀ।

    ਭਾਰਤੀ ਟੀਮ ਨੂੰ ਚੀਨ ਨੇ 11-2, 11-4, 11-2 ਨਾਲ ਹਰਾਇਆ। ਉਨ੍ਹਾਂ ਤੋਂ ਇਲਾਵਾ ਸ਼ਾਟਪੁੱਟ ਮੁਕਾਬਲੇ ਵਿੱਚ ਭਾਗਿਆਸ਼੍ਰੀ ਜਾਧਵ ਤਗਮੇ ਲਈ ਆਪਣੀ ਕਿਸਮਤ ਅਜ਼ਮਾ ਰਹੀ ਹੈ। ਬੀਤੇ 6 ਦਿਨਾਂ ’ਚ ਭਾਰਤੀ ਖਿਡਾਰੀਆਂ ਨੇ 2 ਗੋਲਡ ਮੈਡਲਾਂ ਸਣੇ ਕੁੱਲ 5 ਮੈਡਲ ਜਿੱਤੇ ਸਨ। ਭਾਰਤ ਦੀ ਰੁਬਿਨਾ ਫਰਾਂਸਿਸ ਨੇ ਟੋਕਿਓ ਪੈਰਾਓਲੰਪਿਕ ਵਿੱਚ ਔਰਤਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਫਾਈਨਲ ’ਚ ਨਿਰਾਸ਼ ਕੀਤਾ। ਉਹ ਫਾਈਨਲ ਵਿੱਚ 128.5 ਅੰਕਾਂ ਨਾਲ 7ਵੇਂ ਸਥਾਨ ’ਤੇ ਰਹੀ। ਇਸ ਤੋਂ ਪਹਿਲਾਂ ਕੁਆਲੀਫਾਈ ਰਾਊਂਡ ਵਿੱਚ ਉਨ੍ਹਾਂ ਨੇ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਵਿੱਚ ਥਾਂ ਬਣਾ ਲਈ ਸੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img