10 ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ
ਅੰਮ੍ਰਿਤਸਰ 13 ਜਨਵਰੀ (ਰਛਪਾਲ ਸਿੰਘ)-ਅੱਜ ਲੋਹੜੀ ਦੇ ਤਿਉਹਾਰ ਤੇ ਪਿੰਡ ਖੁਰਮਣੀਆਂ ਬਲ ਅਟਾਰੀ ਵਿੱਚ ਬਾਲ ਵਿਕਾਸ ਪ੍ਰਾਜੈਕਟ ਅਫਸਰ ਅਟਾਰੀ ਸ੍ਰੀਮਤੀ ਕੁਲਦੀਪ ਕੌਰ ਭਮਰਾ ਵੱਲੋਂ 10 ਨਵਜੰਮੀਆਂ ਬੱਚੀਆਂ ਦੀ ਲੋਹੜੀ ਮਨਾਈ ਗਈ ਇਸ ਮੌਕੇ ਨਵ ਜੰਮੀਆਂ ਬੱਚੀਆਂ ਨੂੰ ਲੋਰੀ ਦੀ ਟੋਕਰੀ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਤੇ ਸੁਪਰਵਾਈਜ਼ਰ ਸ਼ਰਨਜੀਤ ਕੌਰ ਵੱਲੋਂ ਵਨ ਨਵਜੰਮੀਆਂ ਬੱਚੀਆਂ ਦੀਆਂ ਮਾਤਾਵਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਫੰੰੜਸ਼ ਸਕੀਮ ਬਾਰੇ ਜਾਗਰੂਕ ਕੀਤਾ ਗਿਆ । ਇਸ ਮੌਕੇ ਤੇ ਭੁੱਗਾ ਬਾਲ ਕੇ ਖੁਸ਼ੀ ਮਨਾਈ ਗਈ ਤੇ ਮੌਕੇ ਤੇ ਆਂਗਣਵਾੜੀ ਵਰਕਰ, ਆਂਗਣਵਾੜੀ ਹੈਲਪਰ, ਆਸ਼ਾ ਵਰਕਰ ਅਤੇ ਨਵਜੰਮੀਆਂ ਬੱਚੀਆਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ ।