ਭਾਰਤ, 4 ਦਸੰਬਰ (ਬੁਲੰਦ ਆਵਾਜ ਬਿਊਰੋ) – ਯੂਪੀ ਦੇ ਬਿਜਨੌਰ ਵਿੱਚ ਕੱਲ੍ਹ ਭਾਜਪਾ ਵਿਧਾਇਕਾ ਨਾਲ਼ ਉਸ ਵੇਲ਼ੇ ਮਾੜੀ ਹੋਈ ਜਦੋਂ ਉਹ ਸਿੰਚਾਈ ਮਹਿਕਮੇ ਵੱਲੋਂ 1.64 ਕਰੋੜ ਦੀ ਲਾਗਤ ਨਾਲ਼ ਬਣਾਈ ਸੜਕ ਦਾ ਉਦਘਾਟਨ ਕਰਨ ਪਹੁੰਚੀ| ਜਿਉਂ ਹੀ ਉਦਘਾਟਨ ਕਰਨ ਵਾਸਤੇ ਨਾਰੀਅਲ ਭੰਨਿਆ ਗਿਆ ਤਾਂ ਉਸ ਦੀ ਸੱਟ ਨਾਲ਼ ਹੀ ਸੜਕ ਵੀ ਉਸ ਥਾਓਂ ਉੱਖੜ ਗਈ! ਫਿਲਹਾਲ ਆਪਣੀ ਤੇ ਯੂਪੀ ਸਰਕਾਰ ਦੀ ਇੱਜਤ ਬਚਾਉਣ ਖਾਤਰ ਵਿਧਾਇਕ ਨੇ ਜਾਂਚ ਦੇ ਹੁਕਮ ਦੇ ਕੇ ਓਥੋਂ ਪੱਲਾ ਛੁਡਾਇਆ|
(ਧੰਨਵਾਦ ਸਹਿਤ ਲਲਕਾਰ ਮੈਗਜ਼ੀਨ)