More

    1% ਦੀ “ਇਤਿਹਾਸਕ ਗੜਬੜ” :ਜਿਸ ਨੇ ਸੂਲ਼ੀ ਟੰਗੇ ਸੰਸਾਰ ਭਰ ਦੇ ਲੋਕ

    ਕਰੋਨਾ ਕਾਲ ਵਿੱਚ ਪੂਰੀ ਦੁਨੀਆਂ ਅੰਦਰ ਲਾਈਆਂ ਪੂਰਨ ਤੇ ਅੰਸ਼ਕ ਪਬੰਦੀਆਂ ਅਸਲ ਵਿੱਚ ਇੱਕ ਅੰਕੜੇ : 1% ਉੱਤੇ ਅਧਾਰਤ ਸਨ| ਇਸ ਅਨੁਸਾਰ ਜੇ ਕਰੋਨਾ ਉੱਤੇ ਕਾਬੂ ਨਾ ਕੀਤਾ ਗਿਆ ਤਾਂ ਇਹ ਦੁਨੀਆਂ ਦੀ 1% ਵਸੋਂ ਨੂੰ ਮੌਤ ਦੇ ਘਾਟ ਉਤਾਰ ਦੇਵੇਗਾ| ਹੁਣ ਦੁਨੀਆਂ ਦਾ ਇੱਕ ਪ੍ਰਤੀਸ਼ਤ ਲਗਭਗ 7.5 ਕਰੋੜ ਲੋਕ ਬਣਦੇ ਹਨ| ਏਨੀ ਵੱਡੀ ਗਿਣਤੀ ਵਿੱਚ ਮੌਤਾਂ ਦੀ ਸੰਭਾਵਨਾ ਨੂੰ ਅਧਾਰ ਬਣਾਕੇ ਹੀ ਦੁਨੀਆਂ ਭਰ ਵਿੱਚ ਲੋਕ-ਦੋਖੀ ਪਬੰਦੀਆਂ ਲਾਈਆਂ ਗਈਆਂ ਤੇ ਇਹਨਾਂ ਨੂੰ ਜਾਇਜ਼ ਦੱਸਿਆ ਗਿਆ| ਇਹ 1% ਵਾਲ਼ਾ ਅੰਕੜਾ ਸੰਯੁਕਤ ਰਾਜ ਅਮਰੀਕਾ ਦੇ ‘ਸੈਂਟਰ ਫਾਰ ਡਿਸੀਜ਼ ਕੰਟਰੋਲ’ ਦੀ 28 ਫ਼ਰਵਰੀ ਦੀ ਰਿਪੋਰਟ ਉੱਤੇ ਅਧਾਰਤ ਸੀ ਜਿਸ ਨੂੰ ਪੂਰੀ ਦੁਨੀਆਂ ਵਿੱਚ ਹੀ ਮਾਨਤਾ ਮਿਲ਼ੀ| ਇਸ ਅਧਾਰ ਉੱਤੇ ਹੀ ਇੰਗਲੈਂਡ ਦੇ ‘ਇੰਪੀਰੀਅਲ ਕਾਲਜ’ ਨੇ ਆਪਣੀ ਰਿਪੋਰਟ ਦਿੱਤੀ ਤੇ ਦੁਨੀਆਂ ਦੀਆਂ ਵੱਖੋ-ਵੱਖ ਸੰਸਥਾਵਾਂ ਦੀਆਂ ਹਦਾਇਤਾਂ ਵੀ ਇਸ 1% ਵਾਲ਼ੇ ਅੰਕੜੇ ਉੱਤੇ ਹੀ ਅਧਾਰਤ ਸਨ| ਹੁਣ ਪਤਾ ਲੱਗਿਆ ਹੈ ਕਿ ਅਮਰੀਕੀ ਵਿਭਾਗ ਦੇ ਮਾਹਿਰਾਂ ਤੋਂ ਇੱਕ ‘ਛੋਟੀ’ ਜਿਹੀ ਤਕਨੀਕੀ ਗ਼ਲਤੀ ਕਾਰਨ ਰਿਪੋਰਟ ਵਿੱਚ ਕਰੋਨਾ ਲਾਗ ਦੀ ਮੌਤ ਦਰ 0.1% ਦੀ ਥਾਵੇਂ 1% ਦੱਸੀ ਗਈ ਜਿਸ ਕਾਰਨ ਪੂਰੀ ਦੁਨੀਆਂ ਵਿੱਚ ਹਫ਼ੜਾ-ਤਫੜੀ ਪੈ ਗਈ| ਇਸ 1% ਵਾਲ਼ੇ ਅੰਕੜੇ ਨੂੰ ਹੀ ਦੁਨੀਆਂ ਭਰ ਦੀਆਂ ਸਰਕਾਰਾਂ ਨੇ ਵਰਤਿਆ ਤੇ ਲੋਕਾਂ ਵਿੱਚ ਇੱਕ ਡਰ ਦਾ ਮਾਹੌਲ ਬਣਾਇਆ ਗਿਆ ਜਿਸ ਦੀ ਓਟ ਵਿੱਚ ਸਰਕਾਰਾਂ ਨੇ ਆਪਣੀਆਂ ਲੋਕ-ਦੋਖੀ ਨੀਤੀਆਂ ਨੂੰ ਅੰਜਾਮ ਦਿੱਤਾ| ਭਾਵੇਂ ਕਈ ਰਿਪੋਰਟਾਂ ਤੇ ਆਲ਼ੇ ਦੁਆਲੇ ਦੀ ਪ੍ਰਤੱਖ ਸੱਚਾਈ ਤੋਂ ਬਹੁਤ ਪਹਿਲਾਂ ਹੀ ਇਹ ਅਨੁਮਾਨ ਲੱਗ ਗਿਆ ਸੀ ਕਿ ਕਰੋਨਾ ਕੋਈ ਇੰਨੀ ਖ਼ਤਰਨਾਕ ਬਿਮਾਰੀ ਨਹੀਂ ਜਿੰਨੀਆਂ ਇਹਨਾਂ ਸਿਹਤ ਸੰਸਥਾਵਾਂ ਦੀਆਂ ਰਿਪੋਰਟਾਂ ਬਣਾਕੇ ਪੇਸ਼ ਕਰ ਰਹੀਆਂ ਹਨ ਪਰ ਹੁਣ ਤਾਂ ਇਹਨਾਂ ਰਿਪੋਰਟਾਂ ਦਾ ਸਿਧਾਂਤਕ ਅਧਾਰ ਵੀ ਤਹਿਸ ਨਹਿਸ ਹੋ ਗਿਆ ਹੈ| ਜਿਹੜੇ ਅੰਕੜੇ ਉੱਤੇ ਇਹ ਭਰਮ ਫੈਲਾਇਆ ਜਾ ਰਿਹਾ ਸੀ ਉਹ ਖ਼ੁਦ ਹੀ ਇੱਕ ਤਕਨੀਕੀ ਗ਼ਲਤੀ ਦੀ ਉਪਜ ਨਿਕਲ਼ਿਆ| ਸਾਨੂੰ ਹੁਣ ਲਾਜ਼ਮੀ ਹੀ ਕਰੋਨਾ ਬਾਰੇ ਖੜੇ ਕੀਤੇ ਭੈਅ ਤੋਂ ਮੁਕਤ ਹੋਕੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਨਿੱਤਰਨਾ ਚਾਹੀਦਾ ਹੈ|

    ਲਲਕਾਰ ਤੋਂ ਧੰਨਵਾਦ ਸਹਿਤ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img