More

    ਹੋਲੇ ਮੌਹਲੇ ਦੇ ਪਾਵਨ ਤਿਉਹਾਰ ਮੌਕੇ ਪਿੰਡ ਬਲ ਕਲਾਂ ਅਤੇ ਬਲ ਖੁਰਦ ਵਾਸੀਆ ਲਾਇਆ ਗੁਰੂ ਦਾ ਲੰਗਰ

    ਅੰਮ੍ਰਿਤਸਰ, 8 ਮਾਰਚ (ਰਾਜੇਸ਼ ਡੈਨੀ) – ਹੋਲੇ ਮੌਹਲੇ ਦੇ ਪਾਵਨ ਤਿਉਹਾਰ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਆਨੰਦਪੁਰ ਸਾਹਿਬ ਜਾਣ ਵਾਲੀਆ ਸੰਗਤਾ ਨੂੰ ਲੰਗਰ ਛਕਾਉਣ ਲਈ ਅੰਮ੍ਰਿਤਸਰ ਦੇ ਨਜਦੀਕੀ ਪਿੰਡ ਬਲ ਕਲਾਂ ਅਤੇ ਬਲ ਖੁਰਦ ਦੀ ਸੰਗਤ ਵਲੋ ਪੰਜ ਦਿਨ ਲਈ ਗੁਰੂ ਦਾ ਅਟੁੱਟ ਲੰਗਰ ਲਗਾਇਆ ਗਿਆ ਜਿਸ ਵਿਚ ਹੋਲਾ ਮੌਹਲਾ ਦੇਖਣ ਜਾਣ ਵਾਲੀਆ ਸੰਗਤਾ ਨੂੰ ਪੰਗਤ ਵਿਚ ਬਿਠਾ ਲੰਗਰ ਛਕਾਇਆ ਜਾ ਰਿਹਾ ਹੈ। ਇਸ ਮੌਕੇ ਗਲਬਾਤ ਕਰਦਿਆ ਬਲ ਕਲਾਂ ਤੋ ਮੁਖ ਸੇਵਾਦਾਰ ਕੁਲਵਿੰਦਰ ਸਿੰਘ ਨੇ ਦਸਿਆ ਕਿ ਹਰ ਸਾਲ ਦੀ ਤਰਾ ਇਸ ਸਾਲ ਵੀ ਪਿੰਡ ਬਲ ਕਲਾਂ ਅਤੇ ਬਲ ਖੁਰਦ ਦੀਆ ਸੰਗਤਾ ਦੇ ਸਹਿਯੋਗ ਨਾਲ ਪੰਜ ਦਿਨ ਇਹ ਲੰਗਰ ਹੋਲੇ ਮੁਹਲੇ ਜਾਣ ਵਾਲੀਆ ਸੰਗਤਾ ਨੂੰ ਛਕਾਇਆ ਜਾ ਰਿਹਾ ਹੈ ਕਿਉਕਿ ਪੜਾਅ ਲੰਮਾ ਹੌਣ ਕਰਕੇ ਸੰਗਤਾ ਦੇ ਲੰਗਰ ਭੰਡਾਰੇ ਦੀ ਜੋ ਸੇਵਾ ਗੁਰੂ ਮਹਾਰਾਜ ਨੇ ਲਗਾਈ ਹੈ ਉਸਨੂੰ ਪਿੰਡ ਵਾਸੀ ਪੁਰੇ ਮਨ ਨਾਲ ਨਿਭਾ ਰਹੇ ਹਨ ਅਤੇ ਸੰਗਤਾ ਨੂੰ ਅਪੀਲ ਹੈ ਕਿ ਉਹ ਇਸ ਪੜਾਅ ਤੇ ਰੁਕ ਕੇ ਅਰਾਮ ਕਰਨ ਅਤੇ ਗੁਰੂ ਦਾ ਅਟੁੱਟ ਲੰਗਰ ਛਕਣ। ਇਸ ਮੌਕੇ ਮੁਖ ਸੇਵਾਦਾਰ ਕੁਲਵਿੰਦਰ ਸਿੰਘ,ਅਵਤਾਰ ਸਿੰਘ,ਪ੍ਰਭਨੂਰ ਸਿੰਘ ਬਲ, ਬਲਜਿੰਦਰ ਸਿੰਘ,ਸ਼ਮਸ਼ੇਰ ਸਿੰਘ, ਸਰਵਣ ਸਿੰਘ, ਨਿਸ਼ਾਨ ਸਿੰਘ, ਤਰਸੇਮ ਸਿੰਘ, ਬਿਕਰਮਜੀਤ ਸਿੰਘ, ਵਰਿੰਦਰ ਸਿੰਘ, ਪ੍ਰਗਟ ਸਿੰਘ ਫੋਜੀ,ਕੁਲਵਿੰਦਰ ਸਿੰਘ ਮੈਬਰ, ਕੁਲਤਾਰ ਸਿੰਘ, ਪਲਵਿੰਦਰ ਸਿੰਘ ਗੋਲਡੀ ਆਦਿ ਮੋਜੂਦ ਸਨ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img