More

    ਹੁੱਲੜਬਾਜੀ

    ਸੋਹਣੀ ਸਿਰ ਉੱਤੇ ਬੰਨ੍ਹ ਦਸਤਾਰ ਤੂੰ,
    ਨਾਲ ਸਾਥੀਆਂ ਨੂੰ ਲੈਕੇ ਪੰਜ-ਚਾਰ ਤੂੰ,
    ਕੋਈ ਨਸ਼ੇ ਵਾਲੀ ਪੌੜੀ ਨਾ ਤੂੰ ਚੜ੍ਹੀਂ ਵੀਰਨਾ,
    ਹਾੜਾ ਹੁੱਲੜਬਾਜੀ ਨਾ ਕਦੇ ਕਰੀਂ ਵੀਰਨਾ…

    ਧੀਆਂ-ਭੈਣਾਂ ਦਾ ਤੂੰ ਕਰੀਂ ਸਤਿਕਾਰ ਵੇ,
    ਚੱਲੀਂ ਸਮਝ ਕੇ ਭੈਣ ਤੇਰੀ ਨਾਲ ਵੇ,
    ਪੰਥ ਖਾਲਸੇ ਨੂੰ ਦਿਲ ਵਿੱਚ ਮੜੀਂ ਵੀਰਨਾ,
    ਹਾੜਾ ਹੁੱਲੜਬਾਜੀ ਨਾ ਕਦੇ ਕਰੀਂ ਵੀਰਨਾ…

    ਕਿੰਨਾਂ ਸੋਹਣਾ ਪੁੱਤ ਗੁੰਡਿਆਂ ਨੇ ਮਾਰਤਾ,
    ਬਿਨ੍ਹਾਂ ਗੱਲੋਂ ਸਿੰਘ ਸੂਲੀ ਉੱਤੇ ਚਾੜਤਾ,
    ਉਹਦੀ ਹੈਲਪ ਨਾ ਕਿਸੇ ਹੱਥੋਂ ਸਰੀ ਵੀਰਨਾ,
    ਹਾੜਾ ਹੁੱਲੜਬਾਜੀ ਨਾ ਕਦੇ ਕਰੀਂ ਵੀਰਨਾਂ…

    ਜਦੋਂ ਜਾਂਦੇ ਹੋ ਅਨੰਦਪੁਰ ਵੱਲ ਨੂੰ,
    ਕੰਮ ਐਸਾ ਕਰੋ ਨਾ ਪਛਤਾਵਾ ਹੋਵੇ ਕੱਲ੍ਹ ਨੂੰ,
    ਪਟਾਕੇ ਬੁਲਟ ਦੇ ਐਵੇਂ ਨਾ ਤੂੰ ਜੜੀਂ ਵੀਰਨਾ,
    ਹਾੜਾ ਹੁੱਲੜਬਾਜੀ ਨਾ ਤੂੰ ਕਦੇ ਕਰੀਂ ਵੀਰਨਾ…

    ਪੁੱਤ ਮਾਪਿਆਂ ਦੇ ਗੱਡੀ ਥੱਲੇ ਆਗੇ ਜੋ,
    ਜਿਉਂਦੇ ਮਾਪਿਆਂ ਨੂੰ ਲਾਸ਼ ਜਿਹੀ ਬਣਾਗੇ ਜੋ,
    ਗਿੱਟੇ ਚੱਲਣੇ ਨਾ ਗੱਡੀ ਜਿੱਥੇ ਚੜੀ ਵੀਰਨਾ,
    ਹਾੜਾ ਹੁੱਲੜਬਾਜੀ ਨਾ ਕਦੇ ਕਰੀਂ ਵੀਰਨਾਂ…

    6.ਸੁੱਖ ਗਿੱਲ ਥੋਨੂੰ ਅਰਜਾਂ ਗੁਜਾਰਦਾ,
    ਹੋਲੇ-ਮਹੱਲੇ ਤੇ ਸੰਦੇਸ਼ ਦਿਓ ਪਿਆਰ ਦਾ,
    ਦਿਲ ਵੱਡਾ ਹੋਵੇ ਕਦੇ ਵੀ ਨੀ ਹਾਰਦਾ,
    ਮੁੱਲ ਪਊ ਕਦੇ ਲੱਥੀ ਦਸਤਾਰ ਦਾ,

    ਸਿੰਘ ਵੈਰੀ ਨੂੰ ਹੈ ਸਦਾ ਲਲਕਾਰ ਦਾ,
    ਗੁਰੂ ਘਰ ਜਾ ਕੇ ਕਰੀ ਦੀ ਨੀ ਚੜ੍ਹੀ ਵੀਰਨਾਂ,
    ਹਾੜਾ ਹੁੱਲੜਬਾਜੀ ਨਾ ਕਦੇ ਕਰੀਂ ਵੀਰਨਾ…

    ਸੁੱਖ ਗਿੱਲ ਮੋਗਾ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img