More

    ਹਾਈਕਮਾਨ ਨੇ ਸਿੱਧੂ-ਕੈਪਟਨ ਵਿਵਾਦ ਖਤਮ ਕਰਨ ਦੀ ਜ਼ਿੰਮੇਵਾਰੀ ਖੜਗੇ ਕਮੇਟੀ ਨੂੰ ਸੌਂਪੀ

    ਚੰਡੀਗੜ੍ਹ, 22 ਜੁਲਾਈ (ਬੁਲੰਦ ਆਵਾਜ ਬਿਊਰੋ) – ਪੰਜਾਬ ਕਾਂਗਰਸ ਦਾ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਕੈਪਟਨ ਜਿੱਥੇ ਸਿੱਧੂ ਵਲੋਂ ਮੁਆਫ਼ੀ ਮੰਗੇ ਜਾਣ ’ਤੇ ਅੜੇ ਹੋਏ ਹਨ ਉਥੇ ਹੀ ਸਿੱਧੂ ਪਰਵਾਹ ਕੀਤੇ ਬਗੈਰ ਪਾਰਟੀ ਨੇਤਾਵਾਂ ਨੂੰ ਇਕੱਠੇ ਕਰਕੇ ਸ਼ਕਤੀ ਪ੍ਰਦਸ਼ਨ ਵਿਚ ਲੱਗੇ ਹੋਏ ਹਨ। ਬੁਧਵਾਰ ਨੂੰ ਵਿਧਾਇਕਾਂ ਦੀ ਫੌਜ ਦੇ ਨਾਲ ਸਿੱਧੂ ਨੇ ਅੰਮ੍ਰਿਤਸਰ ਸਥਿਤ ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਣਾ ਮੰਦਰ ਵਿਚ ਮੱਥਾ ਟੇਕਿਆ।

    ਹਾਈਕਮਾਨ ਨੇ ਕੈਪਟਨ ਅਤੇ ਸਿੱਧੂ ਦੇ ਵਿਚ ਵਿਵਾਦ ਨੂੰ ਖਤਮ ਕਰਨ ਦੇ ਲਈ ਇੱਕ ਵਾਰ ਫੇਰ ਵੇਣੂੰਗੋਪਾਲ, ਜੈਪ੍ਰਕਾਸ਼ ਅਗਰਵਾਲ ਅਤ ਮਲਿਕਾਰਜੁਨ ਖੜਗੇ ਦੀ ਕਮੇਟੀ ਨੂੰ ਜ਼ਿੰਮੇਵਾਰੀ ਸੌਂਪੀ ਹੈ। ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਕਮੇਟੀ ਨੂੰ ਦੋਵੇਂ ਨੇਤਾਵਾਂ ਨਾਲ ਮੁਲਾਕਾਤ ਕਰਕੇ ਵਿਵਾਦ ਖਤਮ ਕਰਾਉਣ ਲਈ ਕਿਹਾ ਹੈ। ਕਮੇਟੀ ਜਲਦ ਹੀ ਦੋਵਾਂ ਨੂੰ ਦਿੱਲੀ ਬੁਲਾ ਸਕਦੀ ਹੈ। ਨਵਜੋਤ ਸਿੰਘ ਸਿੱਧੂ 23 ਜੁਲਾਈ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਣਗੇ ਅਤੇ ਸਵੇਰੇ 11 ਵਜੇ ਕਾਂਗਰਸ ਭਵਨ ਵਿਚ ਤਾਜਪੋਸ਼ੀ ਹੋਵੇਗੀ। ਨਾਲ ਹੀ 4 ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਨਾਗਰਾ ਵੀ ਅਪਣੀ ਜ਼ਿੰਮੇਵਾਰੀ ਸੰਭਾਲਣਗੇ। ਕਾਰਜਕਾਰੀ ਪ੍ਰਧਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਸੱਦਾ ਦੇਣ ਜਾਣਗੇ। ਇਸ ਦੇ ਲਈ ਮੁੱਖ ਮੰਤਰੀ ਨਾਲ ਮਿਲਣ ਦਾ ਸਮਾਂ ਮੰਗਿਆ ਗਿਆ। ਦੂਜੇ ਪਾਸੇ ਅਜੇ ਤੱਕ ਕੈਪਟਨ ਅਮਰਿੰਦਰ ਦੇ ਪ੍ਰੋਗਰਾਮ ਵਿਚ ਸ਼ਾਮਲ ਹੋਣ ਬਾਰੇ ਭੰਬਲਭੂਸਾ ਬਣਿਆ ਹੋਇਆ। ਸੂਤਰਾਂ ਮੁਤਾਬਕ ਇਹ ਵੀ ਪਤਾ ਚਲਿਆ ਕਿ ਸਿੱਧੂ ਨੇ 65 ਵਿਧਾਇਕਾਂ ਦੇ ਦਸਤਖਤ ਵਾਲਾ ਸੱਦਾ ਪੱਤਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭੇਜਿਆ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img