More

    ਹਲਕਾ ਵਿਧਾਇਕ ਡੈਨੀ ਬੰਡਾਲਾ ਨੇ ਖੇਡ ਮੈਦਾਨ ਜੰਡਿਆਲਾ ਦਾ ਕੀਤਾ ਦੌਰਾ

    ਕਮੀਆਂ ਨੂੰ ਪੂਰਾ ਕਰਨ ਲਈ ਸਬੰਧਿਤ ਅਧਿਕਾਰੀਆਂ ਨੂੰ ਜਾਰੀ ਕੀਤੇ ਨਿਰਦੇਸ਼

    ਤਰਨ ਤਾਰਨ, 5 ਜੁਲਾਈ (ਬੁਲੰਦ ਆਵਾਜ ਬਿਊਰੋ) – ਹਲਕਾ ਜੰਡਿਆਲਾ ਦੇ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਉਚੇਚੇ ਤੌਰ ਤੇ ਅੱਜ ਅਚਾਨਕ ਜੰਡਿਆਲਾ ਗੁਰੂ ਦੀ ਸਰਕਾਰੀ ਗਰਾਊਂਡ ਵਿਚ ਖਿਡਾਰੀਆਂ ਨੂੰ ਮਿਲਣ ਲਈ ਪਹੁੰਚੇ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਉਹਨਾਂ ਨੇ ਕਿਹਾ ਕਿ ਇਹ ਮੇਰਾ ਕੋਈ ਸਰਕਾਰੀ ਦੌਰਾ ਨਹੀਂ ਬਲਕਿ ਕੁਝ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਸਰਕਾਰੀ ਗਰਾਊਂਡ ਦੀ ਹਾਲਤ ਠੀਕ ਨਹੀਂ ਹੈ ਅਤੇ ਖਿਡਾਰੀਆਂ ਨੂੰ ਕਈ ਮੁਸ਼ਕਿਲਾਂ ਆ ਰਹੀਆਂ ਹਨ । ਇਸ ਮੌਕੇ ਉਹਨਾਂ ਨੇ ਮੈਚ ਖੇਡ ਰਹੇ ਵੱਖ ਵੱਖ ਖਿਡਾਰੀਆਂ ਦੇ ਵਿਚਾਰ ਸੁਣੇ ਅਤੇ ਭਰੋਸਾ ਦਿਵਾਇਆ ਕਿ ਨੌਜਵਾਨ ਖਿਡਾਰੀਆਂ ਦੀਆਂ ਹਰੇਕ ਮੁਸ਼ਕਿਲ ਨੂੰ ਪਹਿਲ ਦੇ ਆਧਾਰ ਤੇ ਦੂਰ ਕੀਤਾ ਜਾਵੇਗਾ।

    ਡੈਨੀ ਬੰਡਾਲਾ ਨੇ ਦੱਸਿਆ ਕਿ ਪਹਿਲਾਂ ਖਿਡਾਰੀਆਂ ਦੀ ਮੰਗ ਸੀ ਗਰਾਊਂਡ ਦੀ ਪੱਕੀ ਚਾਰ ਦਿਵਾਰੀ ਕਰਕੇ ਗੇਟ ਲਗਾਇਆ ਜਾਵੇ ਜੋ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਤੁਹਾਡੇ ਨਿਮਾਣੇ ਸੇਵਕ ਨੇ ਕੰਮ ਪੂਰਾ ਕੀਤਾ ਅਤੇ ਹੁਣ ਵੀ ਗਰਾਊਂਡ ਵਿਚ ਖਿਡਾਰੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ । ਉਹਨਾਂ ਨੇ ਖਿਡਾਰੀਆਂ ਦੀਆਂ ਕੁਝ ਮੁਸ਼ਕਿਲਾਂ ਜਿਵੇ ਪਿੱਚ ਠੀਕ ਕਰਵਾਉਣਾ, ਲਾਈਟਾਂ ਲਗਵਾਉਣੀਆ, ਪੀਣ ਲਈ ਪਾਣੀ ਵਾਲੀ ਮੋਟਰ, ਗਰਾਊਂਡ ਦੇ ਬਾਹਰ ਗੰਦਗੀ ਦੇ ਢੇਰ, ਕ੍ਰਿਕਟ ਦੀਆਂ ਕਿੱਟਾਂ ਆਦਿ ਅਫ਼ਸਰਾਂ ਨੂੰ ਫੋਨ ਕਰਕੇ ਪਹਿਲ ਦੇ ਆਧਾਰ ਤੇ ਕੰਮ ਕਰਨ ਲਈ ਕਿਹਾ । ਇਸ ਦੌਰਾਨ ਹਲਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਨੇ ਖੁਦ ਮੈਦਾਨ ਵਿਚ ਆਕੇ ਬੈਟਿੰਗ ਕਰਦੇ ਹੋਏ ਚੋਕੇ ਛੱਕੇ ਮਾਰਕੇ ਮਾਹੌਲ ਨੂੰ ਰੁਮਾਂਚਿਕ ਕਰ ਦਿਤਾ । ਇਸ ਮੌਕੇ ਹੋਰਨਾਂ ਤੋਂ ਇਲਾਵਾ ਕਾਂਗਰਸ ਦੇ ਬੁਲਾਰੇ ਸੀਨੀਅਰ ਕਾਂਗਰਸੀ ਆਗੂ ਅਵਤਾਰ ਸਿੰਘ ਟੱਕਰ , ਸੋਨੂੰ ਬਰਾੜ ਪ੍ਰਧਾਨ ਯੂਥ ਕਾਂਗਰਸ ਸ਼ਹਿਰੀ , ਅਮਿਤ ਅਰੋੜਾ, ਜਸਵਿੰਦਰ ਸਿੰਘ ਨਿੱਜੀ ਸਹਾਇਕ , ਏ ਐਸ ਆਈ ਰਮੇਸ਼ ਕੁਮਾਰ ਆਦਿ ਵੀ ਮੌਜੂਦ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img