More

    ਹਰ ਘਰ ਦਸਤਕ (ਕੋਵਿਡ ਟੀਕਾਕਰਣ) ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ : ਸਿਵਲ ਸਰਜਨ ਡਾ ਚਰਨਜੀਤ ਸਿੰਘ

    ਅੰਮ੍ਰਿਤਸਰ, 2 ਜੂਨ (ਹਰਪਾਲ ਸਿੰਘ) – ਸਿਵਲ ਸਰਜਨ ਅੰਮ੍ਰਿਤਸਰ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੋਡਿਵ ਟੀਕਾਕਰਣ ਦੇ ਡ੍ਰਾਪਆਉਟ ਕੇਸਾਂ ਦੀ ਭਾਲ ਅਤੇ ਵੈਕਸੀਨੇਸਨ ਲਈ ਪੌਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਹਰ ਘਰ ਦਸਤਕ ਮੁਹਿੰਮ ਦੇ ਸੰਬਧ ਵਿਚ ਪੁਰੇ ਜਿਲੇ੍ਹ ਭਰ ਵਿਚ ਸਹਤ ਵਿਭਾਗ ਦੀਆਂ ਟੀਮਾਂ ਵਲੋਂ ਘਰ-ਘਰ ਜਾ ਕੇ ਕੋਵਿਡ ਵੈਕਸਿਨ ਕੀਤੀ ਜਾ ਰਹੀ ਹੈ। ਜਿਸ ਵਿਚ 12 ਤੋਂ 18 ਅਤੇ 18 ਤੋਂ ਉਪੱਰ ਅਹਿਜੇ ਲੋਕ ਜਿਨਾਂ੍ਹ ਨੇ ਅਜੇ ਤੱਕ ਵੇਕਸੀਨੇਸ਼ਨ ਨਹੀਂ ਕਰਵਾਈ, ਦੀ ਭਾਲ ਕਰਕੇ ਉਹਨਾਂ ਨੂੰ ਵੈਕਸੀਨੇਸ਼ਨ ਕਰਵਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਇਹ ਮੁਹਿੰਮ ਮਹੀਨਾਂ ਭਰ ਪੁਰੇ ਜਿਲੇ੍ਹ ਭਰ ਵਿਚ ਚਲਾਈ ਜਾਵੇਗੀ ।ਉਹਨਾਂ ਲੋਕਾਂ ਅਪੀਲ ਕੀਤੀ ਕਿ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਇਸ ਅਵਸਰ ਤੇ ਜਿਲਾ੍ਹ ਟੀਕਾਕਰਣ ਅਫਸਰ ਡਾ ਕੰਵਲਜੀਤ ਸਿੰਘ ਵਲੋਂ ਹਰ ਘਰ ਦਸਤਕ ਮੁਹਿੰਮ ਦੀ ਸੁਪਰਵਿਜਨ ਕੀਤੀ ਗਈ, ਉਹਨਾਂ ਵਲੋਂ ਯੁ.ਪੀ.ਐਚ.ਸੀ. ਸਕੱਤਰੀ ਬਾਗ ਅਤੇ ਯੁ.ਪੀ.ਐਚ.ਸੀ. ਭਗਤਾਂਵਲਾ ਦੇ ਇਲਾਕਿਆਂ ਵਿਚ ਹਰ ਘਰ ਦਸਤਕ ਟੀਮਾਂ ਦੀ ਚੈਕਿੰਗ ਕੀਤੀ ਅਤੇ ਕਿਹਾ ਕਿ ਆਸ ਪਾਸ ਦੇ ਰਾਜਾਂ ਵਿਚ ਕੋਵਿਡ ਦੇ ਕੇਸ ਵੱਧ ਰਹੇ ਹਨ।ਜਿਸ ਕਾਰਣ ਪੰਜਾਬ ੳਤੇ ਜਿਲਾ੍ਹ ਅੰਮ੍ਰਿਤਸਰ ਵਿਖੇ ਵੀ ਇਸਦਾ ਖਤਰਾ ਅਜੇ ਬਰਕਰਾਰ ਹੈ। ਇਸ ਲਈ ਇਸ ਕੋਵਿਡ ਵੈਕਸੀਨੇਸ਼ਨ ਬਹੁਤ ਹੀ ਜਰੂਰੀ ਹੈ। ਇਸ ਅਵਸਰ ਤੇ ਜਿਲਾ੍ਹ ਬੀ.ਸੀ.ਜੀ. ਅਫਸਰ ਡਾ ਰਾਘਵ ਗੁਪਤਾ, ਸਕੂਲ ਹੈਲਥ ਅਫਸਰ ਡਾ ਅਰਸ਼ਦੀਪ ਕੌਰ, ਡਿਪਟੀ ਐਮ.ਈ.ਆਈ.ਓ. ਅਮਰਦੀਪ ਸਿੰਘ, ਡਾ ਪੰਕਜ ਭੱਟੀ ਅਤੇ ਸਮੂਹ ਸਟਾਫ ਹਾਜਰ ਸੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img