More

    ਹਰਿਆਣਾ ‘ਚ 5 ਜੁਲਾਈ ਤੱਕ ਵਧਾਇਆ ਲਾਕਡਾਊਨ

    ਚੰਡੀਗੜ੍ਹ, 27 ਜੂਨ (ਬੁਲੰਦ ਆਵਾਜ ਬਿਊਰੋ) – ਹਰਿਆਣਾ ‘ਚ ਕੋਰੋਨਾ ਵਾਇਰਸ ਕਾਰਨ 2 ਮਈ ਤੋਂ ਲਾਇਆ ਗਿਆ ਲਾਕਡਾਊਨ 5 ਜੁਲਾਈ ਤੱਕ ਵਧਾ ਦਿੱਤਾ ਗਿਆ। ਹਾਲਾਂਕਿ ਹਰਿਆਣਾ ਰਾਜ ਆਫ਼ਤਾ ਪ੍ਰਬੰਧਨ ਅਥਾਰਟੀ ਵੱਲੋਂ ਅੱਜ ਜਾਰੀ ਇਕ ਹੁਕਮ ਵਿੱਚ ਕੁੱਝ ਪਾਬੰਦੀਆਂ ਹਟਾ ਦਿੱਤੀਆਂ ਗਈਆਂ। ਅਥਾਰਟੀ ਮੁਤਾਬਕ ਕੋਵਿਡ-19 ਪਾਜ਼ੇਟੀਵਿਟੀ ਦਰ ਅਤੇ ਨਵੇਂ ਮਾਮਲਿਆਂ ਦੀ ਗਿਣਤੀ ‘ਚ ਕਮੀ ਆਈ ਹੈ ਪਰ ਮਹਾਮਾਰੀ ਨੂੰ ਕਾਬੂ ਪਾਉਣ ਲਈ 5 ਜੁਲਾਈ ਤੱਕ ਲਾਕਡਾਊਨ ਵਧਾਇਆ ਗਿਆ ਹੈ। ਅਥਾਰਟੀ ਦੇ ਹੁਕਮ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਯੂਨੀਵਰਸਿਟੀ ਕੈਂਪਸਾਂ ਨੂੰ ਸਮਾਜਿਕ ਦੂਰੀ ਦੇ ਨਿਯਮਾਂ ਤਹਿਤ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਇਸ ਵਿਚ ਸਿਰਫ਼ ਰਿਸਰਚ ਸਕਾਲਰ ਹੀ ਆ ਸਕਣਗੇ। ਨਵੇਂ ਹੁਕਮ ਮੁਤਾਬਕ ਸੂਬੇ ਵਿੱਚ ਮਹਿਲਾ ਅਤੇ ਬਾਲ ਵਿਕਾਸ ਮਹਿਕਮੇ ਅਧੀਨ ਆਉਣ ਵਾਲੇ ਆਂਗਣਵਾੜੀ ਕੇਂਦਰ 31 ਜੁਲਾਈ ਤੱਕ ਬੰਦ ਰਹਿਣਗੇ, ਜਦਕਿ ਧਾਰਮਿਕ ਸਥਾਨ ਇਕ ਵਿੱਚ 50 ਲੋਕਾਂ ਦੀ ਮੌਜੂਦਗੀ ਨਾਲ ਖੋਲ੍ਹ ਦਿੱਤੇ ਗਏ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img