More

    ਹਰਿਆਣਾ ਚ ਕਿਸਾਨਾਂ ਤੇ ਤਸ਼ੱਦਦ ਢਾਹੁਣ ਵਾਲੀ ਭਾਜਪਾ ਸਰਕਾਰ ਦੇ ਖਿਲਾਫ਼ ਆਪ’ ਨੇ ਕੀਤਾ ਪੁਤਲਾ ਫੂਕ ਵਿਰੋਧ ਪ੍ਰਦਰਸ਼ਨ

    ਆਪ’ਪਹਿਲੇ ਦਿਨ ਤੋਂ ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ ਤੇ ਹਮੇਸ਼ਾਂ ਖਡ਼੍ਹੀ ਰਹੇਗੀ:- ਜੀਵਨ ਜੋਤ ਕੌਰ

    ਅੰਮ੍ਰਿਤਸਰ (ਗਗਨ) – ਪਿਛਲੇ ਦਿਨੀਂ ਹਰਿਆਣਾ ਵਿਖੇ ਕਿਸਾਨਾਂ ਤੇ ਡਾਂਗਾ ਵਰਾਉਣ ਵਾਲੀ ਭਾਜਪਾ ਸਰਕਾਰ ਦੇ ਖਿਲਾਫ਼ ਪੁਤਲਾ ਫੂਕ ਵਿਰੋਧ ਪ੍ਰਦਰਸ਼ਨ ਆਮ ਆਦਮੀ ਪਾਰਟੀ ਦੇ ਲੋਕ ਸਭਾ ਇੰਚਾਰਜ ਸ.ਇਕ਼ਬਾਲ ਸਿੰਘ ਭੁੱਲਰ,ਸ਼ਹਿਰੀ ਪ੍ਰਧਾਨ ਮੈਡਮ ਜੀਵਨ ਜੋਤ ਕੌਰ,ਦਿਹਾਤੀ ਪ੍ਰਧਾਨ ਹਰਵੰਤ ਸਿੰਘ ਉਮਰਾਨੰਗਲ,ਦਿਹਾਤੀ ਕੋ-ਪ੍ਰਧਾਨ ਮੈਡਮ ਸੀਮਾ ਸੋਢੀ, ਜਿਲ੍ਹਾ ਸਕੱਤਰ ਪ੍ਰਭਬੀਰ ਸਿੰਘ ਬਰਾੜ, ਅਤੇ ਜ਼ਿਲ੍ਹਾ ਟੀਮ ਦੀ ਅਗਵਾਈ ਹੇਠ ਭਾਰੀ ਗਿਣਤੀ ਵਿੱਚ ਵਲੰਟੀਰਜ਼ ਦੀ ਮੌਜੂਦਗੀ ਵਿੱਚ ਅੰਮ੍ਰਿਤਸਰ ਹਾਲ ਗੇਟ ਵਿਖੇ  ਧਰਨਾ ਲਗਾਇਆ ਗਿਆ ਅਤੇ ਕਿਸਾਨ ਵਿਰੋਧੀ ਤਿਨ ਕਾਲੇ ਬਿੱਲ ਦੇ ਵਿਰੋਧ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਅਤੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਪੁਤਲਾ ਫੂਕ ਵਿਰੋਧ ਪ੍ਰਦਰਸ਼ਨ ਕੀਤਾ ਗਿਆ,ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਮੈਡਮ ਜੀਵਨ ਜ੍ਯੋਤ ਕੌਰ ਨੇ ਕਿਹਾ ਕਿ ਕਰਨਾਲ ਵਿਚ ਕਿਸਾਨ ਜਥੇਬੰਦੀਆਂ ਕਿਸਾਨ ਭਰਾ ਸ਼ਾਂਤੀਪਰੂਵਕ ਤਰੀਕੇ ਨਾਲ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਧਰਨਾ ਦੇ ਰਹੇ ਸਨ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ ਉਨ੍ਹਾਂ ਨਿਹੱਥੇ ਕਿਸਾਨਾਂ ਤੇ  ਹਰਿਆਣੇ ਦੇ ਬੀਜੇਪੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੇ ਇਸ਼ਾਰਿਆਂ ਤੇ ਕਰਨਾਲ ਦੀ ਪੁਲੀਸ ਨੇ ਉਨ੍ਹਾਂ ਨਿਹੱਥੇ ਕਿਸਾਨਾਂ ਤੇ ਲਾਠੀਚਾਰਜ ਕੀਤਾ ਜਾਨਲੇਵਾ ਹਮਲਾ ਕੀਤਾ ਅਤੇ ਤਸ਼ੱਦਦ ਢਾਹਿਆ ਅਤੇ ਅਣ ਮਨੁੱਖੀ ਵਤੀਰਾ ਕੀਤਾ, ਜਦ ਕਿ ਉਹ ਆਪਣਾ ਹੱਕ ਹੀ ਮੰਗ ਰਹੇ ਸਨ ਆਮ ਆਦਮੀ ਪਾਰਟੀ ਇਸ ਦੀ ਨਿਖੇਧੀ ਕਰਦੀ ਹੈ

    ਆਮ ਆਦਮੀ ਪਾਰਟੀ ਦੀ ਇੱਕੋ ਇੱਕ ਮੰਗ ਹੈ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਦਿੱਤਾ ਜਾਵੇ ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਦੇ ਕਿਸਾਨਾਂ ਦੀ ਖੇਤ ਮਜ਼ਦੂਰਾਂ ਦੀ ਆਡ਼੍ਹਤੀਆਂ ਦੀ ਅਤੇ ਵਪਾਰੀਆਂ ਦੀ ਇੱਕੋ ਇੱਕ ਮੰਗ ਹੈ ਤਿੰਨ ਕਾਲੇ ਕਾਨੂੰਨ ਵਾਪਸ ਲਿੱਤੇ ਜਾਣ ਪਰ ਬੀਜੇਪੀ ਨੇ ਕਿਸਾਨਾਂ ਨੂੰ ਤੰਗ ਕਰਨ ਦਾ ਧਾਰਿਆ ਹੋਇਆ ਹੈ ਹਾਲੇ ਵੀ ਸਮਾਂ ਹੈ ਕਿ ਬੀਜੇਪੀ ਕਿਸਾਨਾਂ ਨਾਲ ਬੈਠ ਕੇ ਗੱਲਬਾਤ ਕਰੇ ਅਤੇ ਤਿੰਨੇ ਕਾਲੇ ਕਾਨੂੰਨ ਵਾਪਸ ਲਵੇ ,ਨਰਿੰਦਰ ਮੋਦੀ ਕਿਸਾਨ ਵਿਰੋਧੀ ਹੈ ਪੰਜਾਬ ਦੀ ਖੇਤੀ ਤੇ ਕਿਸਾਨ ਦੋਵਾਂ ਨੂੰ ਖ਼ਤਮ ਕਰਨਾ ਚਾਹੁੰਦਾ ਹੈ ਆਪ ਪਹਿਲੇ ਦਿਨ ਤੋਂ ਕਿਸਾਨਾਂ ਦੇ ਨਾਲ ਡਟ ਕੇ ਖੜ੍ਹੀ ਹੈ ਤੇ ਹਮੇਸ਼ਾਂ ਡਟ ਕੇ ਖਡ਼੍ਹੀ ਰਹੇਗੀ ਇਸ ਮੌਕੇ ਸਟੇਟ ਜੋਇੰਟ ਸਕੱਤਰ ਅਸ਼ੋਕ ਤਲਵਾਰ,ਹਲਕਾ ਇੰਚਾਰਜ ਅਧਛ ਜਸਵਿੰਦਰ ਸਿੰਘ,ਹਰਭਜਨ ਸਿੰਘ ੲਟੋ,ਰਛਪਾਲ ਸਿੰਘ ਸਰਕਾਰੀਆਂ, ਡਾ. ਇੰਦਰਪਾਲ,ਮੁਨੀਸ਼ ਅਗਰਵਾਲ,ਗੁਲਜ਼ਾਰ ਸਿੰਘ ਬਿੱਟੂ,ਓਮਪ੍ਰਕਾਸ਼ ਗੱਬਰ,ਡਾ.ਜਸਬੀਰ ਸੰਧੂ,ਪੱਧਮ ਏੰਥਨੀ ,ਕੁਲਦੀਪ ਸਿੰਘ ਮਥਰੇਵਾਲ, ਮਾਸਟਰ ਜਸਵਿੰਦਰ ਸਿੰਘ,ਬਲਦੇਵਸਿੰਘ ਮਿਆਦੀਆਂ,ਸੂਬੇਦਾਰ ਹਰਜੀਤ ਸਿੰਘ,ਜਸਪਰੀਤ ਸਿੰਘ,ਰਾਜੀਵ ਭਗਤ,ਰਾਜਿੰਦਰ ਪਲਾਹ,ਬਲਜੀਤ ਸਿੰਘ,ਰਿੰਕੂ,ਯੂਥ ਪ੍ਰਧਾਨ ਭਗਵੰਤ ਸਿੰਘ ਕਵਲ,ਮੈਡਮ ਸੁਖਬੀਰ ਕੌਰ,ਸ਼ਿਵਾਨੀ ਸ਼ਰਮਾ, ਜਿਲ੍ਹਾ ਇਵੇੰਟ ਇੰਚਾਰਜ ਜਗਦੀਪ ਸਿੰਘ,ਜਿਲ੍ਹਾ ਖ਼ਜ਼ਾਨਚੀ ਵਿਪਣ ਸਿੰਘ,ਅਨਿਲ ਮਹਾਜਨ,ਜਿਲ੍ਹਾ ਮੀਡਿਆ ਇੰਚਾਰਜ ਵਿਕਰਮਜੀਤ ਵਿੱਕੀ,ਜਿਲ੍ਹਾ ਸੋਸ਼ਲ ਮੀਡੀਆ ਇੰਚਾਰਜ ਅਪਾਰ ਸਿੰਘ ਰੰਧਾਵਾ,ਵਿਕਰਮ ਸਿੰਘ,ਕੁਲਦੀਪ,ਹਰਪਰੀਤ ,ਵਰੁਣ ਰਾਣਾ,ਜਯੋਤਿ ਅਰੋੜਾ, ਵਿਿਦਆ,ਹੀਣਾ ਲਾਂਬਾ, ਅਤੇ ਭਾਰੀ ਸੰਖਿਆ ਵਿਚ ਵਲੰਟੀਅਰ ਸਾਥੀ ਮੌਜੂਦ ਸਨ

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img