More

    ਹਰਮਨਪ੍ਰੀਤ ਸਿੰਘ ਦੇ ਪਿੰਡ ਤਿੰਮੋਵਾਲ ਵਿਚ ਮਨਾਏ ਗਏ ਜਿਤ ਦੇ ਜਸ਼ਨ – ਬਣਿਆ ਵਿਆਹ ਵਰਗਾ ਮਹੌਲ

    ਅੰਮ੍ਰਿਤਸਰ, 5 ਅਗਸਤ (ਗਗਨ) – ਜਿਲਾ ਅੰਮ੍ਰਿਤਸਰ ਦੇ ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਪਿੰਡ ਤਿੰਮੋਵਾਲ ਵਿਚ ਜਪਾਨ ਟੋਕੀਉ ਉਲੰਪਿਕ ਖੇਡਾਂ ਵਿਚ ਭਾਰਤੀ ਹਾਕੀ ਟੀਮ ਵੱਲੋਂ 41 ਸਾਲਾਂ ਬਾਅਦ ਇਕ ਅਹਿਮ ਜਿਤ ਪ੍ਰਾਪਤ ਕਰਨ ਤੇ ਜਿਤ ਦੇ ਜਸ਼ਨ ਮਨਾਉਂਦਿਆਂ ਹਰਮਨਪ੍ਰੀਤ ਸਿੰਘ ਦੇ ਘਰ ਵਿਆਹ ਵਰਗਾ ਮਹੌਲ ਬਣਿਆ ਹੋਇਆ ਹੈ। ਜਰਮਨ ਦੀ ਹਾਕੀ ਟੀਮ ਨਾਲ 4 ਗੋਲਾਂ ਦੇ ਮੁਕਾਬਲੇ ਵਿਚ 5 ਗੋਲ ਕਰਕੇ ਸ਼ਾਨਦਾਰ ਜਿਤ ਹਾਸਲ ਕਰਕੇ ਕਾਂਸ਼ੀ ਦਾ ਤਗਮਾਂ ਹਾਸਲ ਕੀਤਾ ਹੈ। ਜਿਉਂ ਹੀ ਭਾਰਤੀ ਟੀਮ ਦੀ ਜਿਤ ਦੀ ਖਬਰ ਲੋਕਾਂ ਨੂੰ ਮਿਲੀ ਕਈ ਮਹਾਨ ਸਿਆਸੀ ਹਸਤੀਆਂ ਸਮੇਤ ਸਥਨਿਕ ਲੀਡਰ ਹਰਮਨਪ੍ਰੀਤ ਸਿੰਘ ਤਿੰਮੋਵਾਲ ਦੇ ਘਰ ਪਿਤਾ ਸਰਬਜੀਤ ਸਿੰਘ ਤੇ ਮਾਤਾ ਰਜਿੰਦਰ ਕੌਰ ਨੂੰ ਵਧਾਈਆਂ ਦੇਣ ਲਈ ਪਹੁੰਚਣੇ ਸ਼ੁਰੂ ਹੋ ਗਏ। ਪੰਜਾਬ ਦੇ ਸਾਬਕਾ ਉਪ ਮੁਖ ਮੰਤਰੀ ਸ੍ਰ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਸ੍ਰ ਬਿਕਰਮ ਸਿੰਘ ਮਜੀਠੀਆ ਨੇ ਵੀਡੀਉ ਕਾਲ ਕਰਕੇ ਪਰਿਵਾਰ ਨੂੰ ਵਧਾਈਆਂ ਦਿਤੀਆਂ ਗਈਆਂ।

    ਸ੍ਰ ਮਜੀਠੀਆ ਨੇ ਕਿਹਾ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ੇੜੀ ਉੜਤਾ ਪੰਜਾਬ ਦੱਸ ਕੇ ਬਦਨਾਮ ਕੀਤਾ ਜਾ ਰਿਹਾ ਸੀ ਉਹਨਾਂ ਦੇ ਮੂੰਹ ਤੇ ਇਕ ਚਪੇੜ ਹੈ। ਅੱਜ ਪੰਜਾਬ ਦੇ ਨੌਜਵਾਨਾਂ ਅਤੇ ਲੜਕੀਆਂ ਦੀਆਂ ਅੰਤਰਰਾਸ਼ਟਰੀ ਹਾਕੀ ਟੀਮਾਂ ਵਿਚ ਜਿਤ ਲਈ ਪਾਏ ਗਏ ਅਹਿਮ ਯੋਗਦਾਨ ਸਦਕਾ ਆਪਣਾਂ ਆਪਣੇ ਮਾਤਾ ਪਿਤਾ ਪਿੰਡ ਪੰਜਾਬ ਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਸਾਬਕਾ ਵਿਧਾਇਕ ਅਤੇ ਸ੍ਰੋਮਣੀ ਕਮੇਟੀ ਮੈਂਬਰ ਬਲਜੀਤ ਸਿੰਘ ਜਲਾਲਉਸਮਾਂ, ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾਂ, ਸਾਬਕਾ ਵਿਧਾਇਕ ਮਲਕੀਤ ਸਿੰਘ ਏ ਆਰ ਜੰਡਿਆਲਾ ਗੁਰੂ ਵੱਲੋਂ ਹਰਮਨਪ੍ਰੀਤ ਸਿੰਘ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ। ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੂੰ ਸਰਕਾਰ ਵੱਲੋਂ ਹਰ ਖਿਡਾਰੀ ਨੂੰ ਇਕ ਇਕ ਕਰੋੜ ਰੁਪਏ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟੀਮ ਨੂੰ ਇਕ ਕਰੋੜ ਇਨਾਮ ਵੱਜੋਂ ਦਿਤੇ ਜਾਣ ਸਬੰਧੀ ਪੁਛੇ ਜਾਣ ਤੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਹਰਮਨਪ੍ਰੀਤ ਸਿੰਘ ਦੇ ਪਿਤਾ ਸਰਬਜੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੇ ਨੌਜਵਾਨ ਇਸ ਤੋਂ ਚੰਗੀ ਸੇਧ ਲੈ ਕੇ ਖੇਡਾਂ ਵੱਲ ਰੁਝਾਨ ਪੈਦਾ ਕਰਨ ਇਕ ਖੇਡ ਸਟੇਡੀਅਮ ਹਾਕੀ ਟਰੱਫ ਬਣਾਇਆ ਜਾਵੇ। ਇਸ ਮੌਕੇ ‘ ਤੇ ਸੁਖਰਾਜ ਸਿੰਘ ਮੁਛੱਲ ਪ੍ਰਧਾਨ ਸਰਕਲ ਟਾਂਗਰਾ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਖੱਬੇ ਰਾਜਪੂਤਾਂ, ਨਿਰਮਲ ਸਿੰਘ ਬਿਲੂ ਧੂਲਕਾ ਪ੍ਰਧਾਨ ਸਰਕਲ ਖਿਲਚੀਆਂ, ਸੀਨੀਅਰ ਆਗੂ ਪੂਰਨ ਸਿੰਘ ਖਿਲਚੀਆਂ, ਗੁਰਪ੍ਰੀਤ ਸਿੰਘ ਕੋਟਲਾ, ਤੇਜਿੰਦਰ ਸਿੰਘ ਬੇਰੀਆਂਵਾਲਾ, ਗੁਰਭੇਜ ਸਿੰਘ, ਗੁਰਮੇਜ ਸਿੰਘ ਜਬੋਵਾਲ, ਪ੍ਰਭਦਿਆਲ ਸਿੰਘ ਸਰਜਾ, ਜਸਵਿੰਦਰ ਸਿੰਘ ਖਾਲਸਾ, ਸੁਖਵਿੰਦਰ ਸਿੰਘ ਸੁਖ ਢਿਲੋਂ, ਗੁਰਪਾਲ ਸਿੰਘ ਸਰਪੰਚ ਚੌਹਾਨ, ਪਿੰਡ ਤਿੰਮੋਵਾਲ ਦੇ ਜਗਤਾਰ ਸਿੰਘ ਸ਼ਾਹ, ਗੁਰਦੇਵ ਸਿੰਘ ਜੋਨੀ ਸਾਬਕਾ ਸਰਪੰਚ , ਪ੍ਰਫੈਸਰ ਸੁਰਿੰਦਰ ਸਿੰਘ , ਸਰਪੰਚ ਕੁਲਵਿੰਦਰ ਕੌਰ ਦੇ ਪਤੀ ਸਰਬਜੀਤ ਸਿੰਘ, ਲਖਵਿੰਦਰ ਸਿੰਘ , ਸਾਬਕਾ ਚੇਅਰਮੈਨ ਮਹਿੰਦਰ ਸਿੰਘ ਛੱਜਲਵੱਡੀ , ਪ੍ਰਮਪਰੀਤ ਸਿੰਘ ਸਾਹਬੀ , ਡਾਕਟਰ ਬਗੀਚਾ ਸਿੰਘ,ਆਦਿ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img