– ਰਵਿੰਦਰ ਕੌਰ
ਕਰੋਨਾ ਕਾਰਨ ਮੜ੍ਹੀਆਂ ਪਾਬੰਦੀਆਂ ਸੰਸਾਰ ਭਰ ਵਿੱਚ ਹਰ ਮਹੀਨੇ 10,000 ਬੱਚਿਆਂ ਦੀ ਮੌਤ ਦਾ ਕਾਰਨ ਬਣੀਆਂ ਹਨ। ਮੈਡੀਕਲ ਰਸਾਲੇ ‘ਦ ਲੈਂਸਟ’ ਵਿੱਚ ਇਸ ਬਾਰੇ ਜੁਲਾਈ ਦੇ ਅੰਤ ‘ਚ ਇੱਕ ਰਿਪੋਰਟ ਛਪੀ ਹੈ।
ਕਰੋਨਾ-ਬੰਦ ਕਾਰਨ 5,50,000 ਬੱਚਿਆਂ ਦੇ ਸਰੀਰਕ ਵਿਕਾਸ ‘ਤੇ ਬੁਰੇ ਪ੍ਰਭਾਵ ਪਏ ਹਨ। ਬੱਚਿਆਂ ਨੂੰ ਪੌਸ਼ਟਿਕ ਤੱਤਾਂ ਨਾਲ਼ ਭਰਪੂਰ ਭੋਜਨ ਨਹੀਂ ਮਿਲ਼ ਰਿਹਾ, ਇੱਥੋਂ ਤੱਕ ਕਿ ਭੋਜਨ ਤੋਂ ਵਾਂਝੇ ਰਹਿਣ ਕਾਰਨ ਭੁੱਖ ਨਾਲ਼ ਮੌਤਾਂ ਹੋ ਰਹੀਆਂ ਹਨ। ਕਰੋਨਾ ਕਾਰਨ ਮੜ੍ਹੀਆਂ ਪਾਬੰਦੀਆਂ ਨੇ ਪਹਿਲਾਂ ਤੋਂ ਲਗਭਗ ਦੁੱਗਣੇ ਲੋਕਾਂ ਨੂੰ ਭੁੱਖਮਰੀ ‘ਚ ਸੁੱਟ ਦਿੱਤਾ ਹੈ| ਉਂਝ ਤਾਂ ਆਮ ਲੋਕਾਈ ਦਾ ਜੀਵਨ ਪਹਿਲਾਂ ਵੀ ਕੋਈ ਬਹੁਤਾ ਚੰਗੇਰਾ ਤਾਂ ਨਹੀਂ ਸੀ ਪਰ ਪਿਛਲੇ ਸੱਤ ਮਹੀਨਿਆਂ ਤੋਂ ਦੋ ਡੰਗ ਦੀ ਰੋਟੀ ਤੋਂ ਵੀ ਕਰੋੜਾਂ ਲੋਕ ਵਾਂਝੇ ਰਹੇ ਨੇ, ਸਰਕਾਰੀ ਨੀਤੀਆਂ ਨੇ ਘਰ-ਘਰ ਰਾਸ਼ਣ ਪਹੁੰਚਾਉਣ ਦੇ ਨਾਮ ‘ਤੇ ਸਿਰਫ਼ ਲੋਕਾਂ ਦਾ ਮੱਥਾ ਡੁੰਮਿਆਂ ਹੈ। ਹੁਣ ਵੀ ਸਰਕਾਰ ਦੀਆਂ ਲੋਕ-ਦੋਖੀ ਨੀਤੀਆਂ ਲੋਕਾਂ ਦੀ ਜ਼ਿੰਦਗੀ ‘ਚ ਨਿੱਤ-ਨਵੀਂਆਂ ਮੁਸੀਬਤਾਂ ਲੈਕੇ ਆ ਰਹੀਆਂ ਹਨ!
ਲਲਕਾਰ ਤੋਂ ਧੰਨਵਾਦ ਸਹਿਤ