More

    ਸੰਯੁਕਤ ਪੰਜਾਬ ਦਾ ਪਹਿਲਾ ਸਿਨੇਮਾਘਰ

    ਚਿਤਰਾ ਸਿਨੇਮਾ ਅੰਮ੍ਰਿਤਸਰ (ਬ੍ਰਿਟਿਸ਼ ਪੰਜਾਬ)

    ਅੰਮ੍ਰਿਤਸਰ ਦੇ ਹਾਲ ਗੇਟ ਦੇ ਬਾਹਰ ਇਸ ਸਿਨੇਮਾ ਹਾਲ ਦੀ ਸ਼ੁਰੂਆਤ ਕਰਨ ਵਾਲੀ ਸ਼ਖ਼ਸੀਅਤ ਦਾ ਨਾਂਅ ਸੀ-ਸ: #ਮਾਹਣਾ #ਸਿੰਘ #ਨਾਗੀ ਤਰਖਾਣ ਸਿੱਖ ਜਿਨ੍ਹਾਂ ਦਾ ਜਨਮ ਸੰਨ 1864 ਦੇ ਕਰੀਬ ਜਿਹੇ ਜੰਡਿਆਲਾ ਗੁਰੂ ਤੋਂ 7 ਕਿਲੋਮੀਟਰ ਦੀ ਦੂਰੀ ‘ਤੇ ਆਬਾਦ ਦਸਮੇਸ਼ ਨਗਰ (ਪੁਰਾਣਾ ਨਾਂਅ ਪਿੰਡ ਲੂਲਾ) ਵਿਚ ਹੋਇਆ।

    ਸੰਨ 1909 ਵਿਚ ਸ: ਮਾਹਣਾ ਸਿੰਘ ਨੇ ਹਾਲ ਗੇਟ ਦੇ ਬਾਹਰ ਸਰਕਾਰ ਵਲੋਂ ਜ਼ਮੀਨ ਦੀ ਲਗਾਈ ਖੁੱਲ੍ਹੀ ਬੋਲੀ ਵਿਚ 23,000 ਰੁਪਏ ਵਿਚ ਜ਼ਮੀਨ ਖ਼ਰੀਦੀ। ਇਸ ਜ਼ਮੀਨ ਦੀ ਬੋਲੀ 6000 ਰੁਪਏ ਤੋਂ ਸ਼ੁਰੂ ਹੋਈ ਸੀ, ਜੋ 23,000 ਰੁਪਏ ਤੱਕ ਪਹੁੰਚ ਗਈ। ਮਾਹਣਾ ਸਿੰਘ ਨਾਗੀ ਨੇ #ਜ਼ਮੀਨ 23,000 #ਵਿੱਚ #ਖਰੀਦ ਲਈ।

    ਉਸ ਸਮੇਂ ਪੰਜਾਬ ਵਿਚ ਕੋਈ ਵੀ ਸਿਨੇਮਾ ਹਾਲ ਨਹੀਂ ਸੀ। ਮਾਹਣਾ ਸਿੰਘ ਨੇ ਸਿਨੇਮਾ ਹਾਲ ਬਣਾਉਣ ਦਾ ਕੰਮ ਸੰਨ 1909 ਵਿਚ ਸ਼ੁਰੂ ਕਰਵਾਇਆ, ਜੋ 6 ਵਰ੍ਹੇ ਬਾਅਦ ਸੰਨ 1915 ‘ਚ ਮੁਕੰਮਲ ਹੋਇਆ। ਸਿਨੇਮਾ ਹਾਲ ਦੀ ਇਮਾਰਤ ਲਈ ਨੀਂਹ 20 ਫੁੱਟ ਡੂੰਘੀ ਖੋਦੀ ਗਈ ਅਤੇ ਉਸ ਉੱਪਰ 8 ਫੁੱਟ ਚੌੜੀਆਂ ਦੀਵਾਰਾਂ ਹੇਠਾਂ ਤੋਂ ਖੜ੍ਹੀਆਂ ਕੀਤੀਆਂ ਗਈਆਂ। ਇਸ ਸਿਨੇਮਾ ਹਾਲ ਵਿਚ ਲੱਗਣ ਵਾਲੀਆਂ ਇੱਟਾਂ ਮਾਹਣਾ ਸਿੰਘ ਨੇ #ਆਪਣੇ #ਭੱਠੇ ਤੋਂ #ਵਿਸ਼ੇਸ਼ #ਢੰਗ ਨਾਲ ਬਣਵਾ ਕੇ ਲਗਵਾਈਆਂ। ਇਨ੍ਹਾਂ ਉੱਪਰ ਅੱਜ ਵੀ #ਐਮ.#ਐਸ. (ਮਾਹਣਾ ਸਿੰਘ) ਉਕਰਿਆ ਹੋਇਆ ਹੈ। ਸਿਨੇਮਾ ਹਾਲ ਦੀ ਸਕਰੀਨ ਦੇ ਨਾਲ ਹੀ ਨਾਟਕ ਵਿਖਾਉਣ ਲਈ ਡਰਾਮਾ ਕੰਪਨੀਆਂ ਲਈ ਇਕ ਵੱਡੀ ਸਟੇਜ ਬਣਵਾਈ ਗਈ। ਹਾਲ ਵਿਚ 2000 ਦਰਸ਼ਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ। ਇਸ ਦੇ ਇਲਾਵਾ ਨਾਟਕ ਪੇਸ਼ ਕਰਨ ਆਏ ਕਲਾਕਾਰਾਂ ਦੇ ਨਿਵਾਸ ਲਈ ਹਾਲ ਦੇ ਪਿੱਛੇ ਕਮਰੇ ਅਤੇ ਖਾਣ-ਪੀਣ ਲਈ ਰੈਸਟੋਰੈਂਟ ਵੀ ਬਣਾਇਆ ਗਿਆ। ਇਹਨਾਂ ਦੇ ਨਾਲ ਹੀ ਦੂਸਰੇ ਸ਼ਹਿਰਾਂ ਅਤੇ ਦੂਰ ਦੇ ਇਲਾਕਿਆਂ ਤੋਂ ਸਿਨੇਮਾ ਵੇਖਣ ਆਉਣ ਵਾਲੇ ਦਰਸ਼ਕਾਂ ਲਈ ਇਕ ਹੋਟਲ ਵੀ ਸ਼ੁਰੂ ਕੀਤਾ ਗਿਆ। #ਉਸ #ਸਮੇਂ ਇਹ ਪੰਜਾਬ ਦਾ #ਪਹਿਲਾ ਅਤੇ #ਸਭ ਤੋਂ #ਵੱਡਾ #ਥੀਏਟਰੀਕਲ ਸਿਨੇਮਾ ਹਾਲ ਸੀ। ਇਸ ਦੇ ਸ਼ੋਅ ਰਾਤ ਨੂੰ 9.30 ਵਜੇ ਸ਼ੁਰੂ ਹੋ ਕੇ ਸਵੇਰੇ 5 ਵਜੇ ਤੱਕ ਚੱਲਦੇ ਸਨ।

    ਸਿਨੇਮਾ ਦਾ ਨਾਮ ‘ਕਰਾਊਨ ਸਿਨੇਮਾ’ ਰੱਖਿਆ ਗਿਆ, ਜਿਸ ਦਾ ਪੂਰਾ ਨਾਮ ‘#ਕਰਾਊਨ #ਸਿਨੇਮਾ-ਸ: ਮਾਹਣਾ ਸਿੰਘ ਥੀਏਟਰੀਕਲ ਹਾਲ’ ਸੀ, ਪਰ ਲੋਕ ਇਸ ਨੂੰ ਮਾਹਣਾ ਸਿੰਘ ਦਾ #ਮੰਡੂਆ ਕਹਿ ਕੇ ਹੀ ਸੰਬੋਧਿਤ ਕਰਦੇ ਸਨ। ਸਿਨੇਮੇ ਦੀ ਇਮਾਰਤ ਦਾ #ਉਦਘਾਟਨ 15 ਜੂਨ 1915 ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮਿ. ਸੀ. ਐਮ. ਕਿੰਗ ਨੇ ਕੀਤਾ। ਇਸ ਪੂਰੀ ਇਮਾਰਤ ਦੀ ਸਜਾਵਟ ਲਈ 2000 ਰੋਸ਼ਨੀ ਕਰਨ ਵਾਲੇ ਬਲਬ ਲਗਾਏ ਗਏ। ਜਿੱਥੇ ਸਿਨੇਮਾ ਘਰ ਦਾ ਨਾਮ ਲਿਖਿਆ ਹੋਇਆ ਸੀ, ਉਸ ਵਿਚ ਬਲਬਾਂ ਨਾਲ ਰੌਸ਼ਨੀ ਕੀਤੀ ਗਈ। ਉਸ ਸਮੇਂ ਸ਼ਹਿਰ ਵਿਚ ਬਿਜਲੀ ਸ਼ੁਰੂ ਨਹੀਂ ਹੋਈ ਸੀ, ਇਸ ਲਈ ਬਾਹਰੀ ਲਾਈਟਾਂ ਅਤੇ ਪ੍ਰੋਜੈਕਟਰ ਨੂੰ ਚਲਾਉਣ ਲਈ ਛੋਟੇ ਸਟੀਕ ਇੰਜਣ ਲਗਾਏ ਗਏ। ਡਿਪਟੀ ਕਮਿਸ਼ਨਰ ਮਿ. ਕਿੰਗ ਨੇ ਸੋਨੇ ਦੀ ਬਣੀ ਚਾਬੀ ਨਾਲ ਸਿਨੇਮਾ ਹਾਲ ਦਾ ਪ੍ਰਮੁੱਖ ਦਰਵਾਜ਼ਾ ਖੋਲ੍ਹ ਕੇ ਉਦਘਾਟਨ ਕੀਤਾ। ਉਸ ਨੇ ਇਸ ਮੌਕੇ ‘ਤੇ ਮਾਹਣਾ ਸਿੰਘ ਨੂੰ ਸਿਨੇਮਾ ਹਾਲ ਦੇ ਉੱਪਰ #ਯੂਨੀਅਨ #ਜੈਕ (ਝੰਡਾ) ਲਗਾਉਣ ਦੀ ਵੀ ਮਨਜ਼ੂਰੀ ਦਿੱਤੀ। ਇਸ ਤਰ੍ਹਾਂ ਨਾਲ ਇਹ ਅੰਮ੍ਰਿਤਸਰ ਦੀ ਪਹਿਲੀ ਪ੍ਰਾਈਵੇਟ ਇਮਾਰਤ ਸੀ ਜਿਸ ਨੂੰ ਇਹ ਸਨਮਾਨ ਬਖ਼ਸ਼ਿਆ ਗਿਆ।

    ਉਦਘਾਟਨੀ ਸਮਰੋਹ ਦੇ ਦੌਰਾਨ ਦਰਸ਼ਕਾਂ ਨੂੰ ਸਕਰੀਨ ‘ਤੇ ਸਾਈਲੈਂਟ (ਖਾਮੋਸ਼) ਫ਼ਿਲਮ ਵਿਖਾਈ ਗਈ, ਜਿਸ ਦੌਰਾਨ ਸਟੇਜ ਦੇ ਪਾਸ ਹੀ ਆਰਕੈਸਟਰਾ ਚਲਦਾ ਰਿਹਾ। ਇਸ ਤੋਂ ਇਲਾਵਾ ਇਕ #ਯੂਰਪੀਅਨ ਮਿ. ਲੂਈਸ ਨੂੰ ਮੈਨੇਜਰ ਦੇ ਤੌਰ ‘ਤੇ ਵੀ ਨਿਯੁਕਤ ਕੀਤਾ ਗਿਆ।

    ਧੰਨਵਾਦ ਸਹਿਤ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img