More

    ਸੰਯੁਕਤ ਕਿਸਾਨ ਮੋਰਚੇ ਵੱਲੋਂ 60 ਸਾਲ ਦੀ ਉਮਰ ਤੇ ਕਿਸਾਨ ਦੀ 10 ਹਜਾਰ ਪੈਂਨਸ਼ਨ ਵਾਲੀ ਮੰਗ ਨੂੰ ਸਰਕਾਰ ਜਲਦ ਲਾਗੂ ਕਰੇ – ਸੁੱਖ ਗਿੱਲ ਕੌਮੀ ਜਨਰਲ ਸਕੱਤਰ ਪੰਜਾਬ

    ਚੰਡੀਗੜ ਵਿੱਚ ਕਿਸਾਨਾਂ ਦੇ ਲੱਖਾਂ ਦੀ ਗਿਣਤੀ ਵਿੱਚ ਹੋਏ ਇਕੱਠ ਨੇ ਸਰਕਾਰਾਂ ਤੇ ਵਿਰੋਧੀਆਂ ਦੇ ਭੁਲੇਖੇ ਕੀਤੇ ਦੂਰ

    ਧਰਮਕੋਟ, ਮੋਗਾ 27 ਨਵੰਬਰ (ਤਲਵਿੰਦਰ) – ਬੀਤੇ ਕੱਲ੍ਹ ਚੰਡੀਗੜ ਵਿਖੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਦਿੱਲੀ ਮੋਰਚੇ ਦੀ ਦੂਜੀ ਵਰ੍ਹੇਗੰਡ ਨੂੰ ਮਣਾਉਣ ਮੌਕੇ ਅਤੇ ਕਿਸਾਨਾਂ ਦੀਆਂ ਅਧੂਰੀਆਂ ਮੰਗਾ ਨੂੰ ਪੂਰਾ ਕਰਨ ਲਈ ਪੂਰੇ ਭਾਰਤ ਵਿੱਚ ਰਾਜਪਾਲਾਂ ਨੂੰ ਮੰਗ ਪੱਤਰ ਦੇਣ ਲਈ 26 ਨਵੰਬਰ ਦਾ ਦਿਨ ਮਿੱਥਿਆ ਗਿਆ ਸੀ,ਯਾਦ ਰਹੇ ਅੱਜ ਤੋਂ ਦੋ ਸਾਲ ਪਹਿਲਾਂ ਕਿਸਾਨਾਂ ਨੇ ਕਾਲੇ ਕਾਨੂੰਨ ਵਾਪਿਸ ਕਰਵਾਉਣ ਲਈ 26 ਨਵੰਬਰ ਨੂੰ ਦਿੱਲੀ ਦੇ ਬਾਡਰਾਂ ਤੇ ਸੰਘਰਸ਼ ਦੀ ਸ਼ੁਰੂਆਤ ਕੀਤੀ ਸੀ,ਇਸ ਲਈ 26 ਨਵੰਬਰ ਨੂੰ ਕਿਸਾਨਾਂ ਵੱਲੋਂ ਇਤਿਹਾਸਕ ਦਿਨ ਵਜੋਂ ਮਨਾਇਆ ਜਾਂਦਾ ਹੈ,ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਮੋਗਾ ਜਿਲ੍ਹੇ ਦੇ ਯੂਥ ਪ੍ਰਧਾਨ ਅਤੇ ਪੰਜਾਬ ਦੇ ਕੌਮੀ ਜਨਰਲ ਸਕੱਤਰ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ,ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਕਿਹਾ ਕੇ ਸੰਯੁਕਤ ਕਿਸਾਨ ਮੋਰਚੇ ਨੂੰ ਬਦਨਾਮ ਕਰਨ ਲਈ ਸਰਕਾਰਾਂ ਅਤੇ ਵਿਰੋਧੀਆਂ ਵੱਲੋਂ ਇਹ ਅਫਵਾਹਾਂ ਫੈਲਾਈਆਂ ਗਈਆਂ ਸਨ ਕੇ ਸੰਯੁਕਤ ਕਿਸਾਨ ਮੋਰਚਾ ਟੁੱਟ ਗਿਆ ਹੈ ਅਤੇ ਕਿਸਾਨ ਆਗੂਆਂ ਮਗਰ ਹੁਣ ਕੋਈ ਕਿਸਾਨ ਨਹੀਂ ਤੁਰਦੇ ਪਰ ਕੱਲ੍ਹ ਚੰਡੀਗੜ੍ਹ ਵਿਖੇ ਲੱਖਾਂ ਦੀ ਗਿਣਤੀ ਵਿੱਚ ਹੋਇਆ ਕਿਸਾਨਾਂ ਦਾ ਇਕੱਠ ਅਤੇ ਸਟੇਜ ਤੇ ਫਰਮਾਨ ਸਿੰਘ ਸੰਧੂ ਸੂਬਾ ਪ੍ਰਧਾਨ,ਜੁਗਿੰਦਰ ਸਿੰਘ ਉਗਰਾਹਾਂ,ਮਨਜੀਤ ਸਿੰਘ ਰਾਏ,ਜੰਗਬੀਰ ਸਿੰਘ ਚੌਹਾਨ,ਬੂਟਾ ਸਿੰਘ ਛਾਦੀਪੁਰ,ਰੁਲਦੂ ਸਿੰਘ ਮਾਨਸਾ,ਸਤਨਾਮ ਸਿੰਘ ਬਹਿਰੂ,ਡਾ.ਦਰਸ਼ਨ ਪਾਲ,ਨਿਰਭੈਅ ਸਿੰਘ ਢੁੱਡੀਕੇ,ਬਜੀਦਪੁਰ ਸਮੇਤ 33 ਕਿਸਾਨ ਜਥੇਬੰਦੀਆਂ ਦੇ ਬੈਠੇ ਆਗੂਆਂ ਨੂੰ ਵੇਖ ਕੇ ਸਰਕਾਰ ਤੇ ਵਿਰੋਧੀਆਂ ਦੇ ਭੁਲੇਖੇ ਦੂਰ ਹੋ ਗਏ ਹਨ,ਸੁੱਖ ਗਿੱਲ ਨੇ ਕਿਹਾ ਕੇ ਸੰਯੁਕਤ ਕਿਸਾਨ ਮੋਰਚਾ ਇੱਕ ਸੀ ਇੱਕ ਹੈ ਅਤੇ ਹਮੇਸ਼ਾ ਇੱਕ ਹੀ ਰਹੇਗਾ,ਅੱਗੇ ਬੋਲਦਿਆਂ ਸੁੱਖ ਗਿੱਲ ਨੇ ਕਿਹਾ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ 60 ਸਾਲ ਦੀ ਉਮਰ ਤੇ ਕਿਸਾਨਾਂ ਦੀ 10 ਹਜਾਰ ਪੈਂਨਸ਼ਨ ਵਾਲੀ ਮੰਗ ਨੂੰ ਸਰਕਾਰ ਜਲਦ ਲਾਗੂ ਕਰੇ,ਕਿਉਂਕੇ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਸਭ ਤੋਂ ਵੱਧ ਮਿਹਨਤ ਕਰਨ ਵਾਲਾ ਕਿਸਾਨ ਹੈ,ਸਰਕਾਰੀ ਮੁਲਾਜਮ 9 ਵਜੇ ਦਫਤਰ ਜਾ ਕੇ 3 ਜਾਂ 5 ਵਜੇ ਤੱਕ ਫਰੀ ਹੋ ਜਾਂਦੇ ਹਨ ਅਤੇ 30 ਤੋਂ 40-45 ਹਜਾਰ ਤੱਕ ਸਰਕਾਰ ਵੱਲੋਂ ਪੈਂਸ਼ਨ ਦਿੱਤੀ ਜਾਂਦੀ ਹੈ ਪਰ ਕਿਸਾਨ ਦਿਨ ਰਾਤ ਇੱਕ ਕਰਕੇ ਮਿਹਨਤ ਕਰਦਾ ਹੈ ਉਸ ਨੂੰ ਵਿਆਜਾਂ, ਜੁਰਮਾਨੇ, ਕੁਰਕੀਆਂ ਤੇ ਪਰਚਿਆਂ ਤੋਂ ਬਿਨਾਂ ਕੁਝ ਨਹੀਂ ਦਿੱਤਾ ਜਾਂਦਾ ਇਸ ਦੇ ਉਲਟ ਆਪਣੇ ਹੱਕ ਲੈਣ ਲਈ ਵੀ ਕਿਸਾਨਾਂ ਨੂੰ ਸਾਲਾਂ ਬੱਦੀ ਸੜਕਾਂ ਤੇ ਬੈਠਣਾ ਪੈਂਦਾ ਹੈ,ਸੁੱਖ ਗਿੱਲ ਨੇ ਅੱਗੇ ਕਿਹਾ ਕੇ ਅਸੀਂ ਸਰਕਾਰੀ ਮੁਲਾਜਮਾਂ ਦੇ ਉਲਟ ਨਹੀਂ ਪਰ ਨਾ ਉਹਨਾਂ ਨੂੰ ਪੈਂਸ਼ਨ ਮਿਲਣ ਚ ਸਾਨੂੰ ਕੋਈ ਮੁਸ਼ਕਿਲ ਹੈ,ਸਾਡੀ ਤਾਂ ਇਹ ਮੰਗ ਹੈ ਕੇ 24 ਘੰਟੇ ਮਿੱਟੀ ਨਾਲ ਮਿੱਟੀ ਹੋਣ ਵਾਲੇ ਕਿਸਾਨ ਨੂੰ ਵੀ 60 ਸਾਲ ਦੀ ਉਮਰ ਵਿੱਚ ਪੈਂਸ਼ਨ ਮਿਲਣੀ ਚਾਹੀਦੀ ਹੈ,ਸਰਕਾਰਾਂ ਨੇ ਹਮੇਸ਼ਾ ਹੀ ਕਿਸਾਨਾਂ ਨਾਲ ਧੋਖਾ ਤੇ ਲਾਰੇ ਹੀ ਲਾਏ ਹਨ ਸੁੱਖ ਗਿੱਲ ਤੇ ਸਾਥੀਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕੇ ਜੇਕਰ ਸਰਕਾਰ ਨੇ ਕਿਸਾਨਾਂ ਦੀ ਪੂਰਨ ਕਰਜ ਮਾਫੀ ਨਾ ਕੀਤੀ ਤਾਂ ਆਉਣ ਵਾਲੇ ਦਿਨਾਂ ਚ ਤਿੱਖਾ ਸੰਘਰਸ਼ ਵਿੱਡਿਆ ਜਾਵੇਗਾ,ਇਸ ਮੌਕੇ ਸੁੱਖ ਗਿੱਲ ਤੋਤਾ ਸਿੰਘ ਵਾਲਾ ਨਾਲ ਕੇਵਲ ਸਿੰਘ ਸਰਪੰਚ ਖਹਿਰਾ ਮਸਤਰਕਾ ਕਿਸਾਨ ਆਗੂ,ਨਰਿੰਦਰ ਸਿੰਘ ਬਾਜਵਾ ਬਲਾਕ ਪ੍ਰਧਾਨ ਮਹਿਤਪੁਰ,ਫਤਿਹ ਸਿੰਘ ਭਿੰਡਰ ਮੀਤ ਪ੍ਰਧਾਨ ਪੰਜਾਬ,ਮਨਦੀਪ ਸਿੰਘ ਮੰਨਾਂ ਇਕਾਈ ਪ੍ਰਧਾਨ,ਸੁੱਖਾ ਸਿੰਘ ਵਿਰਕ ਜਿਲ੍ਹਾ ਪ੍ਰਧਾਨ,ਬਖਸ਼ੀਸ਼ ਸਿੰਘ ਰਾਮਗੜ੍ਹ ਖਜਾਨਚੀ,ਕਾਰਜ ਸਿੰਘ ਮਸੀਤਾਂ ਗੁਰਦੇਵ ਸਿੰਘ ਵਾਰਸ ਵਾਲਾ ਸੀ.ਮੀ.ਪ੍ਰਧਾਨ ਹਾਜਰ ਸਨ!

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img