More

    ਸੰਨੀ ਓਬਰਾਏ ਕਲਿਨਿਕਲ ਲੈਬ ਆਮ ਲੋਕਾਂ ਲਈ ਬਹੁਤ ਵੱਡਾ ਵਰਦਾਨ 4 ਸਾਲ ਪੁਰੇ ਹੋਣ ਤੇ ਕੱਟਿਆ ਕੇਕ

    ਸ੍ਰੀ ਮੁਕਤਸਰ ਸਾਹਿਬ, 25 ਮਈ (ਬੁਲੰਦ ਅਵਾਜ਼ ਬਿਊਰੋ) – ਡਾਕਟਰ ਐਸ ਪੀ ਸਿੰਘ ਓਬਰਾਏ ਵਲੋਂ ਮੈਡੀਕਲ ਖੇਤਰ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ ਇਸ ਲੜੀ ਤਹਿਤ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਰਾਜਸਥਾਨ, ਮਹਾਰਾਸ਼ਟਰ ਵਿੱਚ ਬਹੁਤ ਸਾਰੀਆਂ ਕਲੀਨੀਕਲ ਲੈਬਾਂ ਲੋਕਾਂ ਦੀ ਸਹੂਲਤ ਲਈ ਖੋਲੀਆ ਗੲਈਆ ਹਨ ਜਿਨ੍ਹਾਂ ਵਿਚ ਖੂਨ ਦੇ ਟੈਸਟਾਂ ਦੇ ਰੇਟ ਨਾਂਮਾਤਰ ਹਨ ਇਸ ਲੜੀ ਤਹਿਤ ਸ੍ਰੀ ਮੁਕਤਸਰ ਸਾਹਿਬ ਵਿਖੇ ਸੰਨੀ ਓਬਰਾਏ ਕਲਿਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਕੱਚਾ ਥਾਦੇ ਵਾਲਾ ਰੋਡ ਵਿਖੇ ਪਿਛਲੇ 4 ਸਾਲ ਤੋਂ ਚੱਲ ਰਿਹਾ ਹੈ ਜਿਸ ਵਿਚ ਬਲੱਡ ਟੈਸਟਾਂ ਦੇ ਰੇਟ ਨਾਂਮਾਤਰ ਹੀ ਹਨ ਇਸ ਲੈਬ ਦੇ 4ਸਾਲ ਪੂਰੇ ਹੋਣ ਤੇ ਕੇਕ ਕੱਟਿਆ ਗਿਆ ਅਤੇ ਕੇਕ ਕੱਟਣ ਦੀ ਰਸਮ ਅੰਜੂ ਰਾਣੀ ਅਤੇ ਸਟਾਫ ਵੱਲੋਂ ਨਿਭਾਈ ਗਈ ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਅੰਜੂ ਰਾਣੀ ਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਇਸ ਲੈਬ ਤੋਂ ਤਕਰੀਬਨ 55000ਤੋ ਉੱਪਰ ਲੋਕਾਂ ਦੇ ਟੈਸਟ ਕੀਤੇ ਜਾ ਚੁੱਕੇ ਹਨ ਅਤੇ ਇਸ ਲੈਬ ਵਿਚ ਆਟੋਮੈਟਿਕ ਬਾਇਉਕਮੈਸਟਰੀ ਮਸ਼ੀਨ ਨਾਲ ਟੈਸਟ ਕੀਤੇ ਜਾਂਦੇ ਹਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮਾਲਵਾ ਜੋਨ ਇੰਚਾਰਜ ਅਤੇ ਅਰਵਿੰਦਰ ਪਾਲ ਸਿੰਘ ਚਾਹਲ ਜ਼ਿਲਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਇਸ ਲੈਬ ਪ੍ਰਤੀ ਲੋਕਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਕਿਉਂਕਿ ਇਥੇ ਟੈਸਟਾਂ ਦੇ ਰੇਟ ਨਾਂਮਾਤਰ ਹਨ ਇਸ ਮੌਕੇ ਅੰਜੂ ਰਾਣੀ, ਜਸਮੀਤ ਸਿੰਘ, ਸੁਖਪ੍ਰੀਤ ਸਿੰਘ,ਮਨਕੀਰਤ ਸਿੰਘ (ਲੈਬ ਸਟਾਫ) ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਮੁਕਤਸਰ ਸਾਹਿਬ ਟੀਮ ਦੇ ਸੇਵਾਦਾਰ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img