More

    ਸੰਗੀਨਾਂ ਦੀ ਛਾਂ ਹੇਠ ਹੋਇਆ ਧਾਰਮਿਕ ਸਮਾਗਮ

    ਅੰਮ੍ਰਿਤਸਰ, 30 ਅਕਤੂਬਰ (ਗਗਨ) – ਭਾਈ ਸ਼ਾਲੋ ਦੀ ਯਾਦ ਵਿੱਚ 29 ਅਕਤੂਬਰ ਨੂੰ ਪੰਡੋਰੀ ਲੁਬਾਨਾ ਵਿਖੇ ਹੋ ਰਹੇ ਸਲਾਨਾ ਜੋੜ ਮੇਲੇ ਦੇ ਸਬੰਧ ਵਿੱਚ ਕੁਝ ਸੰਗਤਾਂ ਵੱਲੋਂ ਆਪਣੀ ਸ਼ਰਧਾ ਪ੍ਰਗਟ ਕਰਦਿਆਂ ਪ੍ਰਧਾਨ ਲਖਵਿੰਦਰ ਸਿੰਘ ਦੋਧੀ, ਬਾਬਾ ਮੇਜਰ ਸਿੰਘ, ਬਾਬਾ ਤਰਲੋਕ ਸਿੰਘ ਦੀ ਅਗਵਾਹੀ ਹੇਠ ਵੱਖਰਾ ਸਮਾਗਮ ਕਰਾਉਣ ਲਈ ਟੈਂਟ ਲਾਏ ਤਾਂ ਕੁਝ ਲੋਕਾਂ ਨੇ ਉਹਨਾ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਦੁਖੀ ਹੋਕੇ ਉਹਨਾ ਨੇ ਪੁਲਿਸ ਪ੍ਰਸ਼ਾਸਨ ਦਾ ਸਹਾਰਾ ਲੈਕੇ ਸਮਾਗਮ ਅਰੰਭ ਕੀਤਾ ਅਤੇ ਸ੍ਰੀ ਅਖੰਡ ਪਾਠ ਅਰੰਭ ਕਰਾਏ। ਇਸ ਬਾਰੇ ਜਾਣਕਾਰੀ ਦੇਂਦਿਆਂ ਬਾਬਾ ਤਰਲੋਕ ਸਿੰਘ ਨੇ ਦੱਸਿਆ ਕਿ ਉਹ ਹਰ ਸਾਲ ਸੰਗਤਾਂ ਦੇ ਸਹਿਯੋਗ ਨਾਲ ਆਪਣੀ ਨਿੱਜੀ ਜ਼ਮੀਨ ਜੋ ਭਾਈ ਸ਼ਾਲੋ ਜੀ ਦੇ ਨਾਮ ਕਰਾਈ ਗਈ ਹੈ ਵਿੱਚ ਸਮਾਗਮ ਕਰਦੇ ਹਨ ਪਰ ਇਸ ਵਾਰ ਕੁਝ ਲੋਕਾਂ ਨੇ ਉਹਨਾ ਵੱਲੋਂ ਗੁਰੂ ਕੇ ਲੰਗਰਾਂ ਲਈ ਵਰਤੇ ਜਾਣ ਵਾਲੇ ਪਾਣੀ ਅਤੇ ਬਿਜਲੀ ਦੀ ਸਪਲਾਈ ਕੱਟ ਦਿੱਤੀ। ਜਿਸ ਦੀ ਉਹਨਾ ਨੇ ਪੁਲਿਸ ਨੂੰ ਸ਼ਕਾਇਤ ਕੀਤੀ। ਪੁਲਿਸ ਨੇ ਮੌਕੇ ਤੇ ਆਕੇ ਸਾਰੇ ਹਲਾਤ ਨੂੰ ਸੰਭਾਲਿਆ ਅਤੇ ਬਿਜਲੀ, ਪਾਣੀ ਚਾਲੂ ਕਰਾਇਆ। ਇਸ ਮੌਕੇ ਸਤਨਾਮ ਸਿੰਘ, ਪ੍ਰਗਟ ਸਿੰਘ, ਸੁਖਵੰਤ ਸਿੰਘ, ਹਜ਼ਾਰਾ ਸਿੰਘ ਆਦਿ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img