More

    ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ‘ਦੇ ਦਿਸ਼ਾ ਨਿਰਦੇਸ਼ਾਂ ਤੇ ਗੁਰਮਿਤ ਸਿਖਲਾਈ ਕੈਂਪ ਲਗਾਇਆ ਗਿਆ

    ਤਰਨ ਤਾਰਨ, 3 ਅਗਸਤ (ਬੁਲੰਦ ਆਵਾਜ ਬਿਊਰੋ) – ਹਲਕਾ ਬਾਬਾ ਬਕਾਲਾ ਸਾਹਿਬ ਅਧੀਨ ਪੈਂਦੇ ਪਿੰਡ ਜਲੂਵਾਲ ਵਿਖੇ ਧਰਮ ਪ੍ਰਚਾਰ ਕਮੇਟੀ ਵੱਲੋ 22 ਜੁਲ਼ਾਈ ਤੋਂ ਗੁਰਮਿਤ ਸਿਖਲਾਈ ਸਮਾਗਮ ਲਗਾਇਆ ਗਿਆ । ਪੱਤਰਕਾਰਾ ਨੂੰ ਜਾਣਕਾਰੀ ਦਿੰਦਿਆਂ ਪ੍ਰਚਾਰਕ ਭਾਈ ਜਸਪਾਲ ਸਿੰਘ ਨੇ ਦੱਸਿਆ ਕਿ ਇਸ ਸਮਾਗਮ ਵਿਚ ਰੋਜ਼ਾਨਾਂ ਗੁਰਬਾਣੀ ਦੀ ਸੰਥਿਆ, ਗੁਰ ਇਤਿਹਾਸ , ਸਿਖ ਰਹਿਤ ਮਰਿਯਾਦਾ ਸਬੰਧੀ ਬਚਿਆਂ ਨੂੰ ਪੜਾਇਆ ਗਿਆ।

    ਇੰਨਾ ਵਿੱਚੋਂ ਆਖਰੀ ਦਿਨ ਬਚਿਆਂ ਦਾ ਇਮਿਤਿਹਾਨ ਲਿਆ ਗਿਆ। ਸਮਾਗਮ ਦੇ ਅਖੀਰਲੇ ਦਿਨ ਵਿਦਿਆਂਰਥੀਆਂ ਨੂੰ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਦੀ ਸਫਲਤਾ ਲਈ ਸਿਖ ਮਿਸ਼ਨਰੀ ਕਾਲਜ਼ ਲੁਧਿਆਣਾਂ ਦੇ ਜ਼ੋਨਲ ਇੰਨਚਾਰਜ ਇੰਦਰਜੀਤ ਸਿੰਘ ਸਮੇਤ ਪ੍ਰਚਾਰਕਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਦਾ ਵਿਸ਼ੇਸ਼ ਸਹਿਯੋਗ ਮਿਲਿਆ। ਇਸ ਸਮੇਂ ਪ੍ਰਚਾਰਕ ਭਾਈ ਜਸਪਾਲ ਸਿੰਘ , ਹੈਡਮਾਸਟਰ ਰਣਜੀਤ ਸਿੰਘ , ਇੰਦਰਜੀਤ ਸਿੰਘ , ਪ੍ਰਧਾਨ ਮੰਗਲ ਸਿੰਘ ਆਦਿ ਵੀ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img