More

    ਸ੍ਰੀ ਹਜ਼ੂਰ ਸਾਹਿਬ ਵਿਖੇ ਵੀਰ ਬਾਲ ਦਿਵਸ ਸਮਾਗਮ ਸੰਬਧੀ ਡਾ. ਪੀ ਐਸ ਪਸਰੀਚਾ ਵੱਲੋਂ ਕੀਤੀ ਅਹਿਮ ਮੀਟਿੰਗ

    ਅੰਮ੍ਰਿਤਸਰ 2 ਦਸੰਬਰ (ਹਰਪਾਲ ਸਿੰਘ) – ਤਖ਼ਤ ਸੱਚਖੰਡ ਸ੍ਰੀ ਹਜੂਰ ਸਾਹਿਬ ਨਾਂਦੇੜ ਵਿਖੇ ‘ਵੀਰ ਬਾਲ ਦਿਵਸ’ ਨੂੰ ਸਮਰਪਿਤ ਮਹਾਰਾਸ਼ਟਰ ਸਰਕਾਰ ਅਤੇ ਤਖ਼ਤ ਸੱਚਖੰਡ ਬੋਰਡ ਵੱਲੋਂ ਵਿਸ਼ੇਸ਼ ਸਮਾਗਮ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਹਿ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆਂ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ (ਮਹਾਰਾਸ਼ਟਰ) ਵਿਖੇ 25, 26 ਦਸੰਬਰ ਨੂੰ ਵੱਡੇ ਪੱਧਰ ‘ਤੇ ਗੁਰਮਤਿ ਸਮਾਗਮ ਉਲੀਕੇ ਗਏ ਹਨ । ਏਥੇ ਇਹ ਜ਼ਿਕਰਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਏਸੇ ਵਰ੍ਹੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਫੈਸਲਾ ਲਿਆ ਗਿਆ ਹੈ ਤਖਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਅਤੇ ਟੂਰਿਜ਼ਮ ਵਿਭਾਗ ਮਹਾਰਾਸ਼ਟਰ ਸਰਕਾਰ ਵੱਲੋਂ ਸਾਂਝੇ ਤੌਰ ‘ਤੇ ਇਸ ਮਹੀਨੇ 25, 26 ਦਸੰਬਰ ਨੂੰ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਖੇ ਵਿਸ਼ਵ ਪੱਧਰ ਦੇ ਸਮਾਗਮ ਹੋਣ ਜਾ ਰਹੇ ਹਨ ।

    ਏਸੇ ਸੰਬੰਧ ਵਿੱਚ 30ਨਵੰਬਰ ਨੂੰ ਗੁਰਦੁਆਰਾ ਸੱਚਖੰਡ ਸਾਹਿਬ ਦੇ ਪ੍ਰਸ਼ਾਸਕ ਡਾ. ਪਰਵਿੰਦਰ ਸਿੰਘ ਜੀ ਪਸਰੀਚਾ ਅਤੇ ਮਹਾਰਾਸ਼ਟਰ ਸਰਕਾਰ ਦੇ ਚੁਨਿੰਦਾ ਅਧਿਕਾਰੀਆਂ ਦੀ ਇੱਕ ਵਿਸ਼ੇਸ਼ ਮੀਟਿੰਗ ਸੱਚਖੰਡ ਬੋਰਡ ਚ ਸਥਿੱਤ ਪ੍ਰਸ਼ਾਸਕ ਸਾਹਿਬ ਦੇ ਦਫਤਰ ਵਿੱਚ ਹੋਈ, ਜਿਸ ਵਿੱਚ ਨਾਂਦੇੜ ਜਿਲ੍ਹਾ ਕੁਲੈਕਟਰ ਸ੍ਰੀ ਅਭੇਜੀਤ ਜੀ ਰਾਊਤ, ਨਾਂਦੇੜ ਦੇ ਐਸ. ਪੀ. ਸ੍ਰੀ ਕ੍ਰਿਸ਼ਨਾ ਕੋਕਾਟੇ ਜੀ, ਨਾਂਦੇੜ ਮਹਾਨਗਰ ਪਾਲਿਕਾ ਦੇ ਸ੍ਰੀ ਸੁਨੀਲ ਲਹਾਣੇ ਜੀ, ਸ੍ਰੀਮਤੀ ਵਿਰਗੇ ਮੈਡਮ ਜਿਲ੍ਹਾ ਸਿਖਿਆ ਅਧਿਕਾਰੀ, ਸ. ਜਸਬੀਰ ਸਿੰਘ ਜੀ ਧਾਮ ਮੁੰਬਈ, ਸ੍ਰੀ ਦਿਗਰਸਕਰ ਈ.ਓ.ਸੀ.ਐਮ., ਸ੍ਰੀ ਅਭਿਸ਼ੇਕ ਮੁਦੀਰਾਜ ਜੀ ਉਪ ਇੰਜੀਨੀਅਰ ਪ੍ਰਦੇਸ਼ ਟੂਰਿਜ਼ਮ ਵਿਭਾਗ ਔਰੰਗਾਬਾਦ, ਸ੍ਰੀ ਮਹਿੰਦਰਾ ਜੀ ਟੂ.ਡੀ.ਆਰ.ਓ., ਸ੍ਰੀ ਪ੍ਰ, ਭ. ਜੋਸ਼ੀ ਏ.ਆਰ.ਓ., ਸ੍ਰੀ ਵਿਨੋਦ ਰਾਪਤਵਾਰ ਜੀ, ਸ੍ਰੀ ਵਿਜੈ ਯਾਦਵ ਜੀ, ਡਾ. ਸ੍ਰੀ ਸੰਜੇ ਜੀ ਪ੍ਰੋਜੈਕਟ ਡਾਇਰੈਕਟਰ, ਸ੍ਰੀ ਵਨਸੋੜੇ ਡੀ.ਆਰ., ਸ੍ਰੀ ਪਤੇ ਆਰ. ਆਰ. ਐਜੂਕੇਸ਼ਨ ਆਫੀਸਰ ਮਹਾਨਗਰ ਪਾਲਿਕਾ, ਸ੍ਰੀ ਵਾਘਮੇਰੇ ਓਮੇਸ਼ ਸਹਾਇਕ ਪਲੈਨਿੰਗ ਆਫੀਸਰ ਆਦਿ ਸ਼ਾਮਿਲ ਹੋਏ ਤੇ ਵੀਰ ਬਾਲ ਦਿਵਸ ਨੂੰ ਵਿਧੀਵਤ ਰੂਪ ਵਿੱਚ ਮਨਾਉਣ ਅਤੇ ਪ੍ਰੋਗਰਾਮਾਂ ਦੀ ਰੂਪ ਰੇਖਾ ਤੈਅ ਕੀਤੀ ਗਈ। ਜਿਸ ਅਨੁਸਾਰ 25 ਦਸੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਸਾਹਿਬਜ਼ਾਦਿਆਂ ਦੀ ਪਾਵਨ ਸ਼ਹਾਦਤ ਨੂੰ ਸਮਰੱਪਿਤ ਸਵੇਰੇ ੧੦ ਵਜੇ ਤੋਂ ਦੁਪਹਿਰ ੧ ਵਜੇ ਤੱਕ ਵਿਸ਼ੇਸ਼ ਸੈਮੀਨਾਰ ਹੋਵੇਗਾ, ਜਿਸ ਵਿੱਚ ਯੂਨੀਵਰਸਿਟੀਜ਼ ਦੇ ਵਾਈਸ ਚਾਂਸਲਰ, ਉਘੇ ਵਿਦਵਾਨ, ਚਿੰਤਕ ਅਤੇ ਲੇਖਕ ਭਾਗ ਲੈਣਗੇ ।

    ਸ਼ਾਮ 5:30 ਵਜੇ ਤੋਂ 6.30ਵਜੇ ਤੱਕ ਬੀਰ ਖਾਲਸਾ ਦਲ ਵੱਲੋਂ ਗੁਰਦੁਆਰਾ ਬੰਦਾਘਾਟ ਸਾਹਿਬ ਦੇ ਅਸਥਾਨ ‘ਤੇ ਮਾਰਸ਼ਲ ਆਰਟ ਦੇ ਜੌਹਰ ਦਿਖਾਏ ਜਾਣਗੇ । ਸ਼ਾਮ 7.30 ਵਜੇ ਤੋਂ 8.30 ਵਜੇ ਤੱਕ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਸਿੱਖ ਗੁਰੂ ਸਾਹਿਬਾਨ ਵਲੋਂ ਸਰਬ-ਸਾਂਝੀਵਾਲਤਾ ਦੇ ਦਿਤੇ ਸੰਦੇਸ਼ ਨੂੰ ਪ੍ਰਗਟਾਉਣ ਵਾਲਾ ਲੇਜ਼ਰ ਸ਼ੋਅ ਦਿਖਾਇਆ ਜਾਵੇਗਾ 25 ਅਤੇ 26 ਦਸੰਬਰ ਦੀ ਰਾਤ ਨੂੰ 8 ਵਜੇ ਤੋਂ 12 ਵਜੇ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਗੁਰਮਤਿ ਸਮਾਗਮ ਹੋਣਗੇ, ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜੱਥੇ ਭਾਈ ਰਵਿੰਦਰ ਸਿੰਘ ਜੀ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਭਾਈ ਬਲਵਿੰਦਰ ਸਿੰਘ ਜੀ ਰੰਗੀਲਾ ਚੰਡੀਗੜ੍ਹ ਵਾਲੇ, ਭਾਈ ਤੇਜਿੰਦਰ ਸਿੰਘ ਜੀ ਖੰਨੇਵਾਲੇ, ਪ੍ਰਸਿੱਧ ਕਥਾਵਾਚਕ ਬਾਬਾ ਬੰਤਾ ਸਿੰਘ ਜੀ ਮੁੰਡਾ ਪਿੰਡ ਵਾਲੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਵਿਚਾਰਾਂ ਦੁਆਰਾ ਨਿਹਾਲ ਕਰਨਗੇ। ਮਿਤੀ 26 ਦਸੰਬਰ ਨੂੰ ਸਵੇਰ ਵੇਲੇ ਨਾਂਦੇੜ ਸ਼ਹਿਰ ਦੇ ਸਮੂੰਹ ਸਕੂਲਾਂ ਦੇ ਵਿਦਿਆਰਥੀਆਂ ਵਲੋਂ ਇੱਕ ਵਿਸ਼ੇਸ਼ ਰੈਲੀ ਕੱਢੀ ਜਾਵੇਗੀ ਜੋ ਸ਼ਹਿਰ ਦੇ ਵੱਖ ਵੱਖ ਭਾਗਾਂ ਤੋਂ ਹੁੰਦੀ ਹੋਈ ਤਖ਼ਤ ਸੱਚਖੰਡ ਸਾਹਿਬ ਵਿਖੇ ਸਮਾਪਤ ਹੋਵੇਗੀ ।

    ਵੀਰ ਬਾਲ ਦਿਵਸ ਨੂੰ ਸਮਰਪਿਤ ਵਿਦਿਆਰਥੀਆਂ ਵਿੱਚ ਵੱਖ ਵੱਖ ਕੰਪੀਟੀਸ਼ਨ ਜੋ ਨਾਦੇੜ ਜਿਲੇ ਦੇ ਸਕੂਲਾਂ ਵਿੱਚ ਕਈ ਦਿਨਾਂ ਤੋਂ ਚਲ ਰਹੇ ਸਨ, ਉਨਾਂ ਦਾ ਫਾਈਨਲ ਮੁਕਾਬਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਮਾਹਰ ਜੱਜਾਂ ਦੀ ਹਾਜਰੀ ਵਿੱਚ ਹੋਵੇਗਾ ਤੇ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਨਗਦ ਇਨਾਮ ਤਕਸੀਮ ਜਾਣਗੇ ਇਨ੍ਹਾਂ ਸਮਾਗਮਾਂ ਨੂੰ ਲੈ ਕੇ ਸਮੁੱਚੇ ਸੁਚੱਜੇ ਪ੍ਰਬੰਧਾਂ ਲਈ ਡਾ ਪਸਰੀਚਾ ਜੀ ਵੱਲੋਂ ਉਚ ਅਧਿਕਾਰੀਆਂ ਦੀਆਂ ਡਿਊਟੀਆਂ ਲਗਾ ਦਿਤੀਆਂ ਗਈਆਂ ਹਨ । ਇਸ ਸਮੇਂ ਗੁਰਦੁਆਰਾ ਸੱਚਖੰਡ ਸਾਹਿਬ ਦੇ ਸੁਪਰਡੈਂਟ ਸ੍ਰ: ਸ਼ਰਨ ਸਿੰਘ ਸੋਢੀ, ਡਿਪਟੀ ਸੁਪਰਡੈਂਟ ਸ੍ਰ: ਠਾਨ ਸਿੰਘ ਬੁਗਈ, ਸ੍ਰ: ਨਾਰਾਇਣ ਸਿੰਘ ਓ.ਐਸ.ਡੀ., ਸ੍ਰ: ਹਰਜੀਤ ਸਿੰਘ ਕੜੇਵਾਲੇ ਤੇ ਸ੍ਰ: ਰਵਿੰਦਰ ਸਿੰਘ ਕਪੂਰ ਸਹਾਇਕ ਸੁਪਰਡੈਂਟ, ਸ੍ਰ. ਜੈਮਲ ਸਿੰਘ ਢਿਲੋਂ ਪੀ. ਏ. ਆਦਿ ਹਾਜ਼ਰ ਸਨ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img