More

    ਸ੍ਰੀ ਗੁਰੂ ਹਰਿਕ੍ਰਿਸ਼ਨ ਸੀ:ਸੈਕੰ. ਪਬਲਿਕ ਸਕੂਲ ਝਬਾਲ ਦੀ ਦਸਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

    ਤਰਨ ਤਾਰਨ, 4 ਅਗਸਤ (ਬੁਲੰਦ ਆਵਾਜ ਬਿਊਰੋ) – ਚੀਫ ਖ਼ਾਲਸਾ ਦੀਵਾਨ ਦੀ ਯੋਗ ਰਹਿਨੁਮਾਈ ਹੇਠ ਚੱਲ ਰਹੀ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈਕੰ. ਪਬਲਿਕ ਸਕੂਲ ਝਬਾਲ ਦਾ ਦਸਵੀਂ ਜਮਾਤ ਦਾ ਸੀ.ਬੀ.ਐਸ.ਈ ਵੱਲੋ ਐਲਾਨਿਆ ਗਿਆ ਨਤੀਜਾ 100 ਫੀਸਦੀ ਰਿਹਾ।ਕਰੋਨਾ ਕਾਲ ਦੌਰਾਨ ਆਨਲਾਈਨ ਸਿੱਖਿਆ ਰਾਹੀਂ ਵਿਿਦਆਰਥੀਆਂ ਦੀ ਲਗਨ ਤੇ ਸਖ਼ਤ ਮਿਹਨਤ ਅਤੇ ਵਿਸ਼ਾ ਮਾਹਿਰ ਅਧਿਆਪਕਾਂ ਦੀ ਮਿਹਨਤ ਉਸ ਸਮੇਂ ਰੰਗ ਲਿਆਈ ਜਦੋਂ ਸੀ.ਬੀ.ਐਸ.ਈ ਵੱਲੋਂ ਦਸਵੀਂ ਦਾ ਨਤੀਜਾ ਐਲਾਨਿਆ ਗਿਆ।

    ਦਸਵੀਂ ਜਮਾਤ ਦੇ ਕੁੱਲ 160 ਵਿਿਦਆਰਥੀ ਸਨ। ਜਿੰਨਾਂ ਵਿੱਚੋਂ ਸ਼ਾਹਨੂਰ ਕੌਰ 97.4%, ਅਵਲੀਨ ਕੌਰ 96%, ਮਹਿਕਪ੍ਰੀਤ ਕੌਰ 96%, ਗੁਰਲਾਲ ਸਿੰਘ 95.2% ਅੰਕ ਹਾਸਲ ਕੀਤੇ।17 ਵਿਿਦਆਰਥੀਆਂ ਨੇ 90% ਤੋਂ ਉਪਰ ਅਤੇ 36 ਵਿਿਦਆਰਥੀਆਂ ਨੇ ਮੈਰਿਟ ਹਾਸਲ ਕਰਕੇ ਸਕੂਲ ਅਤੇ ਮਾਪਿਆ ਦਾ ਨਾਂ ਰੌਸ਼ਨ ਕੀਤਾ।

    ਸਕੂਲ ਦੇ ਮੈਂਬਰ ਇੰਚਾਰਜ਼ ਸ: ਮਨਜੀਤ ਸਿੰਘ ਢਿੱਲੋਂ , ਸ: ਤੇਜਿੰਦਰਪਾਲ ਸਿੰਘ ਅਤੇ ਸ: ਗੁਰਪ੍ਰੀਤ ਸਿੰਘ ਸੇਠੀ ਅਤੇ ਪ੍ਰਿੰਸੀਪਲ ਉਰਮਿੰਦਰ ਕੌਰ ਨੇ ਵਿਿਦਆਰਥੀਆਂ ਅਤੇ ਸਟਾਫ ਨੂੰ ਉਹਨਾਂ ਦੀ ਕਾਮਯਾਬੀ ਦੀ ਵਧਾਈ ਦਿੰਦਿਆਂ ਇਸੇ ਹੀ ਤਰਾਂ ਭਵਿੱਖ ਵਿੱਚ ਮਿਹਨਤ ਕਰਕੇ ਬੁਲੰਦੀਆ ਨੂੰ ਛੂਹਣ ਲਈ ਉਤਸ਼ਾਹਿਤ ਕੀਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img