More

    ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਦਾ ਦਸਵੀਂ ਦਾ ਨਤੀਜਾ ਸੌ ਫੀਸਦੀ ਰਿਹਾ

    ਅੱਵਲ ਰਹੇ ਵਿਦਿਆਰਥੀਆਂ ਦਾ ਸਕੂਲ ਮੈਨਜਮੈਂਟ ਵੱਲੋਂ ਕੀਤਾ ਨਿੱਘਾ ਸਨਮਾਨ

    ਤਰਨਤਾਰਨ, 5 ਅਗਸਤ (ਬੁਲੰਦ ਆਵਾਜ ਬਿਊਰੋ) – ਚੀਫ਼ ਖਾਲਸਾ ਦੀਵਾਨ ਦੀ ਸੁਚੱਜੀ ਰਹਿਨੁਮਾਈ ਹੇਠ ਚੱਲ ਰਹੀ ਤਰਨਤਾਰਨ ਜ਼ਿਲ੍ਹੇ ਦੀ ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤਰਨਤਾਰਨ ਦੇ ਵਿਦਿਆਰਥੀਆਂ ਦਾ ਸੀ .ਬੀ .ਐੱਸ .ਈ ਦਸਵੀਂ ਜਮਾਤ ਦਾ ਨਤੀਜਾ ਸੌ ਫੀਸਦੀ ਰਿਹਾ ਇਸ ਸਬੰਧੀ ਖੁਸ਼ੀ ਸਾਂਝੀ ਕਰਦਿਆਂ ਸਕੂਲ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਭਾਟੀਆ ਨੇ ਦੱਸਿਆ ਕਿ ਸਕੂਲ ਦੇ 9 ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਉੱਪਰ ਅੰਕ ਪ੍ਰਾਪਤ ਕੀਤੇ ਜਿਨ੍ਹਾਂ ਵਿਚ ਮਹਿਕਦੀਪ ਕੌਰ 96.6ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ ਹਾਸਲ ਕੀਤਾ ਸੰਯਮ ਨੇ 96.4 ਪ੍ਰਤੀਸ਼ਤ ਅੰਕ ਲੈ ਕੇ ਦੂਸਰਾ ਸਥਾਨ ਅਤੇ ਅਸ਼ਮੀਤ ਕੌਰ ਨੇ 94.4 ਪ੍ਰਤੀਸ਼ਤ ਅੰਕ ਲੈ ਕੇ ਤੀਸਰਾ ਸਥਾਨ ਹਾਸਿਲ ਕੀਤਾ ਇਸੇ ਤਰ੍ਹਾਂ ਮਹਿਕਦੀਪ ਕੌਰ,ਸੰਯਮ, ਅਸ਼ਨੀਤ ਕੌਰ, ਇਸ਼ਰਤਦੀਪ ਕੌਰ, ਗੁਰਸਿਮਰਨ ਕੌਰ, ਪਰਮਬੀਰ ਕੌਰ, ਨਵਨੀਤ ਕੌਰ, ਪਲਕਪ੍ਰੀਤ ਕੌਰ ਅਤੇ ਮਨਮੀਤ ਕੌਰ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ।

    ਉਨ੍ਹਾਂ ਦੱਸਿਆ ਕਿ ਸੰਯਮ, ਪਰਮਬੀਰ ਕੌਰ ਅਤੇ ਮਹਿਕਦੀਪ ਕੌਰ ਨੇ ਅੰਗਰੇਜ਼ੀ ਵਿਸ਼ੇ ਵਿਚੋਂ 98,ਸੰਯਮ ਨੇ ਪੰਜਾਬੀ ਵਿਸ਼ੇ ਵਿੱਚੋਂ 98,ਗੁਰਸ਼ਾਨ ਪ੍ਰੀਤ ਕੌਰ ਨੇ ਹਿਸਾਬ ਵਿਸ਼ੇ ਵਿਚੋਂ 92,ਇਸ਼ਰਤ ਦੀਪ ਕੌਰ ਨੇ ਸਮਾਜਿਕ ਸਿੱਖਿਆ ਵਿੱਚੋਂ 98, ਸੰਯਮ ਨੇ ਵਿਗਿਆਨ ਵਿਸ਼ੇ ਵਿੱਚੋਂ 97, ਸੰਯਮ ਅਤੇ ਪਰਮਬੀਰ ਕੌਰ ਨੇ ਹਿੰਦੀ ਵਿਸ਼ੇ ਵਿਚੋਂ 99, ਮਹਿਕਪ੍ਰੀਤ ਕੌਰ ਅਤੇ ਪਰਮਪ੍ਰੀਤ ਕੌਰ ਨੇ ਆਈ ਟੀ ਵਿਸ਼ੇ ਵਿੱਚੋਂ98 ਅੰਕ ਪ੍ਰਾਪਤ ਕਰਕੇ ਇਸ ਨਤੀਜੇ ਨੂੰ ਸ਼ਾਨਦਾਰ ਬਨਾਉਣ ਵਿਚ ਆਪਣਾ ਹੋਰ ਵੀ ਯੋਗਦਾਨ ਪਾਇਆ ਇਸ ਮੌਕੇ ਚੀਫ ਖਾਲਸਾ ਦੀਵਾਨ ਲੋਕਲ ਕਮੇਟੀ ਦੇ ਪ੍ਰਧਾਨ ਅਤੇ ਮੈਂਬਰ ਇੰਚਾਰਜ ਹਰਜੀਤ ਸਿੰਘ ਅਤੇ ਚੀਫ਼ ਖ਼ਾਲਸਾ ਦੀਵਾਨ ਲੋਕਲ ਕਮੇਟੀ ਦੇ ਮੀਤ ਪ੍ਰਧਾਨ ਅਤੇ ਮੈਂਬਰ ਇੰਚਾਰਜ ਗੁਰਿੰਦਰ ਸਿੰਘ ਨੇ ਪ੍ਰਿੰਸੀਪਲ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਵਧੀਆ ਨਤੀਜੇ ਆਉਣ ਤੇ ਮੁਬਾਰਕਬਾਦ ਦਿੱਤੀ ਅਤੇ ਅੱਗੇ ਤੋਂ ਵੀ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਭਾਟੀਆ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਸ ਔਖੇ ਸਮੇਂ ਦੌਰਾਨ ਵੀ ਸਕੂਲ ਸਟਾਫ ਅਤੇ ਮਾਪਿਆਂ ਦੀ ਘਾਲਣਾ ਦਾ ਨਤੀਜਾ ਹੈ ਕਿ ਆਨਲਾਈਨ ਪੜ੍ਹਾਈ ਦੇ ਬਾਵਜੂਦ ਵੀ ਸਕੂਲ ਦੇ ਵਿਦਿਆਰਥਆ ਨੇ ਅਕਾਦਮਿਕ ਅਤੇ ਹੋਰ ਗਤੀਵਿਧੀਆਂ ਵਿੱਚ ਵੱਡੀਆਂ ਮੱਲਾਂ ਮਾਰ ਕੇ ਇਸ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img