More

    ਸੁਖਬੀਰ ਦੀ ਮਾਫ਼ੀ ਦਾ ਕੀ ਅਰਥ…?

    ਜਸਪਾਲ ਸਿੰਘ ਹੇਰਾਂ

    ਪੰਜਾਬ, 7 ਮਈ (ਬੁਲੰਦ ਅਵਾਜ਼ ਬਿਊਰੋ) – ਆਪਣੇ ਬਾਪ ਪ੍ਰਕਾਸ਼ ਸਿਹੁੰ ਬਾਦਲ ਦੇ ਭੋਗ ਸਮਾਗਮ ਤੇ ਸੰਗਤਾਂ ਦਾ ਧੰਨਵਾਦ ਕਰਦਿਆ ਸੁਖਬੀਰ ਬਾਦਲ ਨੇ ਸਿੱਖ ਪੰਥ ਤੋਂ ਦੋ ਵਾਰੀ ਹੱਥ ਜੋੜਕੇ ਮਾਫ਼ੀ ਮੰਗੀ| ਇਹ ਮਾਫ਼ੀ ਕਿਉਂ ਮੰਗੀ ਗਈ? ਸੁਖਬੀਰ ਬਾਦਲ ਨੂੰ ਆਪਣੇ ਤੌਰ ਤੇ ਆਪਣੇ ਪਰਿਵਾਰ ਦੀ ਕੌਮ ਨਾਲ ਕੀਤੀ ਗ਼ਦਾਰੀ ਨੂੰ ਘੱਟੋ-ਘੱਟ ਦਿਲੋਂ ਤਾਂ ਮਹਿਸੂਸ ਕਰਦੇ ਹਨ| ਉਨ੍ਹਾਂ ਨੂੰ ਇਹ ਵੀ ਚੰਗੀ ਤਰ੍ਹਾਂ ਪਤਾ ਹੈ ਕਿ ਕੌਮ ਨੇ ਬਾਦਲ ਪਰਿਵਾਰ ਨੂੰ ਨਕਾਰ ਦਿੱਤਾ ਹੈ| ਜਿਸ ਕਾਰਣ ਉਸਦੇ ਬਾਪ ਜ਼ਿੰਦਗੀ ਦੇ ਆਖ਼ਰੀ ਮੌੜ ਤੇ ਆਪਣੇ ਜੱਦੀ ਹਲਕੇ ਲੰਬੀ ਤੋਂ ਇਕ ਸਾਧਾਰਣ ਜਿਹੇ ਵਿਅਕਤੀ ਤੋਂ ਹਾਰੇ ਗਏ ਸਨ ਅਤੇ ਉਹ ਆਪ ਤਾਂ ਜਲਾਲਾਬਾਦ ਤੋਂ ਇੱਕ ਨਵੇ ਜਿਹੇ ਆਮ ਮੁੰਡੇ ਤੋਂ ਹਾਰ ਗਏ ਸਨ| ਕੌਮ ਤੋਂ ਮਾਫ਼ੀ ਮੰਗਣੀ ਤਾਂ ਜ਼ਰੂਰੀ ਸੀ| ਇਹ ਕਵਾਇਦ ਪਹਿਲਾ ਵੀ ਦਰਬਾਰ ਸਾਹਿਬ ਆਖੰਡ ਪਾਠ ਕਰਵਾਕੇ, ਬਰਤਨ ਸਾਫ਼ ਕਰਨ ਦੀ ਸੇਵਾ ਕਰਕੇ ਜਾਣੇ ਅਨਜਾਣੇ ‘ਚ ਹੋਈਆਂ ਗਲ਼ਤੀਆਂ ਦੀ ਮਾਫ਼ੀ ਮੰਗੀ ਸੀ| ਪਰ ਕੌਮ ਨੇ ਇਹ ਮਾਫ਼ੀ ਨਹੀਂ ਦਿੱਤੀ ਸੀ| ਕਿਉਂਕਿ ਮਾਫ਼ੀ ਜਾਣੇ- ਅਨਜਾਣੇ ਹੋਈ ਗਲ਼ਤੀ ਲਈ ਮੰਗੀ ਸੀ| ਜਦੋਂ ਕਿ ਬਾਦਲ ਸਮੇਤ ਕੌਮ ਦਾ ਬੱਚਾ- ਬੱਚਾ ਜਾਣਦਾ ਹੈ ਕਿ ਬਾਦਲਾਂ ਨੇ ਕੀ ਗੁਨਾਹ ਕੀਤਾ ਹੈ| ਇਸ ਲਈ ਕੌਮ ਨੇ ਜਾਣਬੁੱਝ ਕੇ ਗੋਲ- ਮੋਲ ਮੰਗੀ ਮਾਫ਼ੀ ਨੂੰ ਸਵੀਕਾਰ ਨਹੀਂ ਕੀਤਾ ਸੀ| ਕੀ ਹੁਣ ਵੀ ਕੌਮ ਸੁਖਬੀਰ ਵੱਲੋਂ ਮੰਗੀ ਮਾਫ਼ੀ ਨੂੰ ਮੁਆਫ਼ ਕਰ ਦੇਵੇਗੀ? ਸ਼ਾਇਦ ਨਹੀਂ? ਮਾਫ਼ੀ ਤਾਂ ਗਲ਼ਤੀ ਦੀ ਮੰਗੀ ਤੇ ਦਿੱਤੀ ਜਾਂਦੀ ਹੈ|

    ਪਾਪ ਜਾਂ ਗੁਨਾਹ ਦੀ ਮਾਫ਼ੀ ਨਹੀਂ ਸਜ਼ਾ ਹੁੰਦੀ ਹੈ| ਕਿਹਾ ਜਾਂਦਾ ਹੈ ਕਿ ਸਿੱਖ ਧਰਮ ਦਾ ਇਹ ਸਿਧਾਂਤ ਹੈ ਕਿ ‘‘ਜਿਹੜਾ ਕੰਠਿ ਆਵੇਂ ਉਸ ਗਲ ਲਾਵੇ’’ ਪ੍ਰੰਤੂ ਉਹ ਗੁਨਾਹਗਾਰ, ਆਪਣੇ ਪੁਰਾਣੇ ਗੁਨਾਹਾਂ, ਪਾਪਾਂ ਤੋਂ ਤੋਬਾ ਕਰਕੇ, ਅੱਗੇ ਤੋਂ ਗੁਰੂ ਦਾ ਸਿੱਖ ਬਣਕੇ ਜ਼ਿੰਦਗੀ ‘ਚ ਵਿਚਰਨ ਦਾ ਪ੍ਰਣ ਕਰਦਾ ਹੈ| ਸੱਜਣ ਠੱਗ ਦੀ ਉਦਾਹਰਣ, ਸਾਡੇ ਸਾਹਮਣੇ ਹਨ| ਜਿਸ ਪਰਿਵਾਰ ਨੇ ਹਮੇਸ਼ਾ ਸੱਤਾ ਲਈ ਕੌਮ ਨਾਲ ਗ਼ਦਾਰੀ ਕੀਤੀ ਹੋਵੇ, ਉਸ ਪਰਿਵਾਰ ਨੂੰ ਫ਼ਿਰ ਕੌਮ ਦੀ ‘ਸਿਰਦਾਰੀ’’ ਬਖ਼ਸਣ ਲਈ ਮਾਫ਼ੀ ਦਿੱਤੀ ਜਾ ਸਕਦੀ ਹੈ| ਕੌਮ ‘ਚ ਏਕਤਾ ਜ਼ਰੂਰੀ ਹੈ| ਪਰ ਕਣਕ ‘ਚੋ ਕਾਂਗਿਆਰੀ ਦੂਰ ਕਰਨੀ ਜ਼ਰੂਰੀ ਹੁੰਦੀ ਹੈ| ਜਿਹੜਾ ਵਿਅਕਤੀ ਹਾਲੇਂ ਵੀ ਆਪਣੇ ਸਿਆਸੀ ਮਨੋਰਥ ਲਈ ਦੁਸ਼ਮਣ ਦੀ ਸਾਂਝ ਦੀ ਝਾਕ ਰੱਖਦਾ ਹੈ, ਉਸਦਾ ਮਨ ਵੀ ਸਾਫ਼ ਹੋਣ ਦੀ ਦਲੀਲ ਕਿਵੇਂ ਮੰਨ ਲਈਏ| ਚਾਹੀਦਾ ਤਾਂ ਇਹ ਸੀ ਕਿ ਸਪੱਸ਼ਟ ਸ਼ਬਦਾਂ ‘ਚ ਸੁਖਬੀਰ ਬਾਦਲ ਕਹਿੰਦਾ ਕਿ ਸੌਦਾ ਸਾਧ ਦੇ ਥੱਲੇ ਲੱਗਕੇ ਸਿੱਖੀ ਦੇ ਘਾਣ ਬਦਲੇ, ਕੌਮ ਉਨਾਂ ਨੂੰ ਮਾਫ਼ੀ ਦੇਵੇ| ਉਹ ਅੱਗੇ ਤੋਂ ਮੁੱਖ ਮੰਤਰੀ ਨਾਲੋਂ ਕੌਮ ਦੇ ਸੱਚੇ ਸਪੂਤ ਬਣ ਕੇ ਰਹਿਣ ਨੂੰ ਤਰਜੀਹ ਦੇਣਗੇ| ਫ਼ਿਰ ਹੋ ਸਕਦਾ ਕੌਮ ਇਸ ਮਾਫ਼ੀ ਤੇ ਵਿਚਾਰ ਕਰਦੀ| ਅਸੀਂ ਆਪਣੇ ਵਿਚਾਰ ਕਿਸੇ ਤੇ ਥੋਪਣੇ ਨਹੀਂ ਚਾਹੁੰਦੇ, ਪ੍ਰੰਤੂ ਇਹ ਜ਼ਰੂਰ ਚਾਹੁੰਦੇ ਹਾਂ ਕਿ ਕੌਮ ‘ਚ ਇਸ ਮਾਫ਼ੀ ਨੂੰ ਲੈ ਕੇ ਉਸਾਰੂ ਬਹਿਸ ਸ਼ੁਰੂ ਕੀਤੀ ਜਾਵੇ| ਕੌਮ ਨੂੰ ਇਸ ਮਾਫ਼ੀ ਨੂੰ ਸਵੀਕਾਰ ਕਰਨਾ ਚਾਹੀਦਾ ਹੈ ਜਾਂ ਸਜ਼ਾ ਲਾਉਣੀ ਚਾਹੀਦੀ ਹੈ| ਫੈਸਲਾ ਕੌਮ ਦੇ ਹੱਥ ‘ਚ ਹੈ|

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img