More

    ਸੁਖਨਾ ਲੇਕ ’ਤੇ ਮਾਸਕ ਨਾ ਪਹਿਨਣ ਵਾਲੇ 500 ਲੋਕਾਂ ਦੇ ਕੱਟੇ ਚਲਾਨ

    ਚੰਡੀਗੜ੍ਹ, 26 ਜੂਨ (ਬੁਲੰਦ ਆਵਾਜ ਬਿਊਰੋ) – ਕੋਰੋਨਾ ਵਾਇਰਸ ਦੀ ਤੀਜੀ ਲਹਿਰ ਨੂੰ ਰੋਕਣ ਦੇ ਲਈ ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਡੀਜੀਪੀ ਅਤੇ ਡੀਸੀ ਨੂੰ ਮਾਸਕ ਅਤੇ ਸਮਾਜਕ ਦੂਰੀ ਦੇ ਨਿਯਮਾਂ ਦੀ ਧੱਜੀਆਂ ਉਡਾ ਰਹੇ ਲੋਕਾਂ ਦਾ ਚਲਾਨ ਕੱਟਣ ਦਾ ਆਦੇਸ਼ ਦਿੱਤਾ ਸੀ। ਸ਼ੁੱਕਰਵਾਰ ਨੂੰ ਸੁਖਨਾ ਲੇਕ ’ਤੇ 100, ਜਦ ਕਿ ਵਿਭਿੰਨ ਮਾਰਕਿਟ ਵਿਚ ਪੁਲਿਸ ਅਤੇ ਐਸਡੀਐਮ ਦੀ ਟੀਮਾਂ ਨੇ 400 ਚਲਾਨ ਕੀਤੇ। ਆਈਏਐਸ ਧਰਮਪਾਲ ਨੇ ਵੀ ਡੀਸੀ ਅਤੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਕਿ ਉਹ ਇਸ ਸਖ਼ਤੀ ਨੂੰ ਜਾਰੀ ਰੱਖਣ। ਇਸ ਤੋ ਬਾਅਦ ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਸ਼ੁੱਕਰਵਾਰ ਨੂੰ ਤਿੰਨਾਂ ਸਬ ਡਵੀਜ਼ਨਲ ਮੈਜਿਸਟ੍ਰੇਟ ਅਤੇ ਹੋਰ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ। ਬੈਠਕ ਵਿਚ ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਕੋਰੋਨਾ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ। ਇਸ ਨੂੰ ਲੈ ਕੇ ਤਿੰਨੋਂ ਐਸਡੀਐਮ ਨੂੰ ਅਪਣੇ ਅਪਣੇ ਖੇਤਰ ਵਿਚ ਮਾਸਕ ਨਾ ਪਹਿਨਣ ਅਤੇ ਸਮਾਜਕ ਦੂਰੀ ਦੀ ਪਾਲਣਾ ਨਾ ਕਰਨ ਵਾਲੇ ਲੋਕਾਂ ਦੇ ਚਲਾਨ ਕਰਨ ਦੇ ਨਿਰਦੇਸ਼ ਦਿੱਤੇ ਗਏ। ਡੀਸੀ ਨੇ ਵੈਕਸੀਨੇਸ਼ਨ ਡਰਾਈਵ ਨੂੰ ਵੀ ਤੇਜ਼ ਕਰਨ ਲਈ ਕਿਹਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img