More

    ਸਿੱਖ ਪ੍ਰਚਾਰਕ ਢੱਡਰੀਆਂ ਵਾਲੇ ਨੇ ਬੇਅਦਬੀ ਤੇ ਗੋਲੀ ਕਾਂਡ ਬਾਰੇ ਕੀਤਾ ਵੱਡਾ ਖੁਲਾਸਾ

    ਚੰਡੀਗੜ੍ਹ, 6 ਜੁਲਾਈ (ਬੁਲੰਦ ਆਵਾਜ ਬਿਊਰੋ) – ਕੋਟਕਪੂਰਾ ਗੋਲ਼ੀ ਕਾਂਡ ‘ਚ ਬੀਤੇ ਸੋਮਵਾਰ ਨੂੰ ਵਿਸ਼ੇਸ਼ ਜਾਂਚ ਟੀਮ ਨੇ ਪਟਿਆਲਾ ਪੁੱਜ ਕੇ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਪੁੱਛਗਿਛ ਕੀਤੀ। ਸਥਾਨਕ ਸਰਕਟ ਹਾਊਸ ਵਿਚ ਕਰੀਬ ਤਿੰਨ ਘੰਟੇ ਤਕ ਹੋਈ ਪੁੱਛ-ਪੜਤਾਲ ਦੌਰਾਨ ਟੀਮ ਨੇ ਭਾਈ ਢੱਡਰੀਆਂ ਵਾਲੇ ਤੋਂ ਘਟਨਾ ਬਾਰੇ ਵਿਸਥਾਰ ‘ਚ ਜਾਣਕਾਰੀ ਹਾਸਲ ਕੀਤੀ। ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਬੇਅਦਬੀ ਤੇ ਗੋਲੀ ਕਾਂਡ ਬਾਰੇ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਨਵੀਂ ਵਿਸ਼ੇਸ਼ ਜਾਂਚ ਟੀਮ ਸਾਹਮਣੇ ਪੇਸ਼ ਹੁੰਦਿਆਂ ਸਾਲ 2015 ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਤੇ ਗੋਲੀ ਕਾਂਡ ਲਈ ਉਸ ਵੇਲੇ ਦੀ ਬਾਦਲ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਭਾਈ ਢੱਡਰੀਆਂ ਵਾਲੇ ਦਾ ਬਿਆਨ ਕਾਫੀ ਅਹਿਮੀਅਤ ਰੱਖਦਾ ਹੈ ਕਿਉਂਕਿ ਉਸ ਵੇਲੇ ਉਹ ਸੰਗਤਾਂ ਦੀ ਅਗਵਾਈ ਕਰ ਰਹੇ ਸੀ।ਸਿੱਟ ਸਾਹਮਣੇ ਪੇਸ਼ ਹੋਣ ਮਗਰੋਂ ਢੱਡਰੀਆਂ ਵਾਲੇ ਨੇ ਬੇਅਦਬੀ ਦੀਆਂ ਘਟਨਾਵਾਂ ਲਈ ਤਤਕਾਲੀ ਬਾਦਲ ਸਰਕਾਰ ’ਤੇ ਉਂਗਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀਆਂ ਘਟਨਾਵਾਂ ਆਪਣੇ ਆਪ ਨੂੰ ਪੰਥਕ ਅਖਵਾਉਣ ਵਾਲੀ ਸਰਕਾਰ ਸਮੇਂ ਵਾਪਰੀਆਂ। ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸੰਗਤਾਂ ’ਤੇ ਕਹਿਰ ਢਾਹੁਣ ਦੀਆਂ ਦਿਲ ਕੰਬਾਊ ਘਟਨਾਵਾਂ ਸਰਕਾਰ ਦੀ ਸਹਿਮਤੀ ਤੋਂ ਬਿਨਾ ਅੰਜਾਮ ਦਿੱਤਾ ਜਾਣਾ ਅਸੰਭਵ ਹੈ।

    ਢੱਡਰੀਆਂ ਵਾਲੇ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਸੰਵੇਦਨਸ਼ੀਲ ਸੀ। ਸੰਗਤਾਂ ਸ਼ਾਂਤਮਈ ਬੈਠੀਆਂ ਪਾਠ ਕਰ ਰਹੀਆਂ ਸੀ। ਅਜਿਹੇ ਵਿੱਚ ਸਥਾਨਕ ਪ੍ਰਸਾਸ਼ਨ ਖੁਦ ਗੋਲੀ ਚਲਾਉਣ ਦਾ ਫੈਸਲਾ ਨਹੀਂ ਲੈ ਸਕਦਾ। ਇਸ ਲਈ ਸਪਸ਼ਟ ਹੈ ਕਿ ਗੋਲੀ ਚਲਾਉਣ ਦੇ ਆਰਡਰ ਜ਼ਿੰਮੇਵਾਰ ਲੋਕਾਂ ਨੇ ਹੀ ਦਿੱਤੇ ਹੋਣਗੇ।ਗੁਰਦੁਆਰਾ ਪਰਮੇਸ਼ਰ ਦੁਆਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਦੱਸਿਆ ਕਿ ਹੁਣ ਤਕ ਤਿੰਨ ਵਾਰ ਗਵਾਹ ਵਜੋਂ ਉਹ ਦੇ ਬਿਆਨ ਹੋ ਚੁੱਕੇ ਹਨ ਤੇ ਹੁਣ ਚੌਥੀ ਵਾਰ ਐੱਸਆਈਟੀ ਅੱਗੇ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਹੈ। ਐੱਸਆਈਈ ਨੇ ਧਰਨੇ ਵਿਚ ਸ਼ਾਮਲ ਹੋਣ ਵਾਲੇ ਪ੍ਰਚਾਰਕਾਂ ਤੇ ਐੱਸਜੀਪੀਸੀ ਸਬੰਧੀ ਵੀ ਜਾਣਕਾਰੀ ਲਈ ਹੈ। ਉਨ੍ਹਾਂ ਦੱਸਿਆ ਕਿ ਟੀਮ ਵੱਲੋਂ ਮੌਕੇ ‘ਤੇ ਮੌਜੂਦ ਲੋਕਾਂ ਤੇ ਘਟਨਾ ਬਾਰੇ ਵਿਸਥਾਰਤ ਜਾਣਕਾਰੀ ਹਾਸਲ ਕੀਤੀ ਗਈ ਹੈ ਤੇ ਸੱਚ ਇੱਕੋ ਹੁੰਦਾ ਹੈ, ਜੋ ਬਿਆਨ ਪਹਿਲਾਂ ਸੀ ਉਹੀ ਬਿਆਨ ਹੁਣ ਹੈ। ਉਸੇ ਤਰ੍ਹਾਂ ਹੂ ਬ ਹੂ ਸਾਰੀ ਜਾਣਕਾਰੀ ਦਿੱਤੀ ਗਈ ਹੈ। ਇਕ ਸਵਾਲ ਦੇ ਜਵਾਬ ਵਿਚ Îਢੱਡਰੀਆਂ ਵਾਲੇ ਨੇ ਕਿਹਾ ਕਿ ਉਮੀਦ ਛੱਡਣੀ ਨਹੀਂ ਚਾਹੀਦੀ ਇਸ ਲਈ ਉਹ ਗਵਾਹ ਵਜੋਂ ਹਰ ਵਾਰ ਬਿਆਨ ਦੇ ਰਹੇ ਹਨ ਤੇ ਹੋਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਜੇਕਰ ਗਵਾਹ ਨਹੀਂ ਹੋਣਗੇ ਤਾਂ ਦੋਸ਼ੀਆਂ ਨੂੰ ਬਚਣ ਦਾ ਮੌਕਾ ਮਿਲ ਜਾਵੇਗਾ। ਉਨ੍ਹਾਂ ਕਿਹਾ ਕਿ ਪੱਤਾ ਵੀ ਹਿੱਲਦਾ ਹੈ ਤਾਂ ਸਰਕਾਰ ਨੂੰ ਪਤਾ ਹੁੰਦਾ ਹੈ, ਇਹ ਮਸਲਾ ਤਾਂ ਬੁਹੁਤ ਵੱਡਾ ਸੀ, ਪ੍ਰਮੁੱਖ ਆਗੂਆਂ ਤੇ ਅਫਸਰਾਂ ਨੂੰ ਕੁਝ ਪਤਾ ਨਾ ਹੋਵੇ, ਇਹ ਕਿਵੇਂ ਹੋ ਸਕਦਾ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img