More

    ਸਿੱਖਾਂ ਦਾ ਸਾਰਾ ਹੀ ਇਤਿਹਾਸ ਝੂਠ !

    ਅੰਮ੍ਰਿਤਸਰ, 20 ਜਨਵਰੀ 2024 (ਬੁਲੰਦ ਅਵਾਜ਼ ਬਿਊਰੋ):- ਸਿੱਖਾਂ ਖਿਲਾਫ ਨਫਰਤ ਪ੍ਰਚਾਰਨ ਦੀ ਇੰਨੀ ਖੁੱਲੀ ਛੁੱਟੀ ਮਿਲੀ ਹੋਈ ਹੈ। ਇਹ ਫ਼ਿਰਕੂ ਹਿੰਦੂਤਵੀ ਟਵਿਟਰ ਹੈਂਡਲ ਸ਼ਰੇਆਮ ਲਿਖ ਰਿਹਾ ਹੈ ਕਿ “ਸਿੱਖਾਂ ਦਾ ਸਾਰਾ ਹੀ ਇਤਿਹਾਸ ਝੂਠ ਹੈ”। ਬਾਕੀ ਹੋਰ ਭੜਕਾਊ ਗੱਲਾਂ ਵੀ ਲਿਖੀਆਂ ਹਨ। ਇਸ ਮੁਤਾਬਕ ਸਿੱਖ ਜਰਨੈਲ ਸਰਦਾਰ ਹਰੀ ਸਿੰਘ ਨਲਵਾ ਵੀ ਹਿੰਦੂ ਸੀ।ਇਹੋ ਜਿਹੇ ਕਈ ਖਾਤੇ ਸਰਗਰਮ ਨੇ ਪਰ ਹਾਲੇ ਤੱਕ ਭਾਰਤ ਜਾਂ ਪੰਜਾਬ ਸਰਕਾਰ ਨੇ ਕਦੇ ਕੋਈ ਕਰਵਾਈ ਨਹੀਂ ਕੀਤੀ, ਜਦਕਿ ਸ਼੍ਰੋਮਣੀ ਕਮੇਟੀ ਸਮੇਤ ਕਈ ਟਵਿਟਰ ਹੈਂਡਲਾਂ ਨੇ ਉਨ੍ਹਾਂ ਦੇ ਧਿਆਨ ਵਿਚ ਇਹ ਗੱਲ ਲਿਆਂਦੀ ਹੈ। ਇਥੋਂ ਤੱਕ ਕਿ ਪੰਜਾਬ ਅਸੰਬਲੀ ਦੇ ਸਪੀਕਰ ਸ੍ਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਡੀ ਜੀ ਪੀ ਨੂੰ ਕਹਿਣ ‘ਤੇ ਵੀ ਕੁਝ ਨਹੀਂ ਹੋਇਆ। ਜਿਹੋ ਜਿਹਾ ਜ਼ਹਿਰ ਸੁਧੀਰ ਸੂਰੀ ਸ਼ਰੇਆਮ ਜ਼ਮੀਨ ‘ਤੇ ਫੈਲਾਉਂਦਾ ਸੀ, ਉਹੋ ਜਿਹਾ ਜ਼ਹਿਰ ਇਹੋ ਜਿਹੇ ਹੈਂਡਲ ਸੋਸ਼ਲ ਮੀਡੀਏ ‘ਤੇ ਫੈਲਾ ਰਹੇ ਨੇ ਤੇ ਸਿੱਖਾਂ ਪ੍ਰਤੀ ਲਗਾਤਾਰ ਨਫਰਤ ਪੈਦਾ ਕਰ ਰਹੇ ਨੇ। ਪੰਜਾਬ ਸਰਕਾਰ ਤੇ ਪੁਲਿਸ ਚੁੱਪ ਹਨ। ਜਾਪਦਾ ਹੈ ਕਿ ਸਿੱਖ ਕਾਰਕੁਨਾਂ ਤੇ ਪੱਤਰਕਾਰਾਂ ਦੇ ਟਵਿਟਰ ਹੈਂਡਲ ਫਟਾਫਟ ਬਲਾਕ ਕਰਾਉਣ ਵਾਲੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਦੀ ਨਜ਼ਰ ਇਹੋ ਜਿਹੇ ਨਫਰਤ ਫੈਲਾਉਣ ਵਾਲੇ ਹੈਂਡਲਾਂ ‘ਤੇ ਹਮੇਸ਼ਾਂ ਸਵੱਲੀ ਰਹਿੰਦੀ ਹੈ, ਇਸੇ ਲਈ ਕੋਈ ਕਾਰਵਾਈ ਨਹੀ ਕਰਦੇ। ਕੀ ਹੁਣ ਸਮਝਿਆ ਨਹੀਂ ਜਾ ਸਕਦਾ ਕਿ ਹਿੰਦੂ ਤੇ ਸਿੱਖਾਂ ਵਿਚਾਲੇ ਅਸਲ ਵਿਚ ਕੌਣ ਤਣਾਅ ਪੈਦਾ ਕਰ ਰਿਹਾ ਹੈ ? ਜਿਨ੍ਹਾਂ ਨੇ ਪਹਿਲਾਂ ਪੰਜਾਬ ‘ਚ ਜ਼ਹਿਰ ਦੀ ਖੇਤੀ ਕੀਤੀ, ਹੁਣ ਵੀ ਉਨ੍ਹਾਂ ਦੀਆਂ ਹੀ ਵਿਚਾਰਧਾਰਕ ਔਲਾਦਾਂ ਸਰਗਰਮ ਨੇ, ਦੁਬਾਰਾ ਅੱਗ ਲਾਉਣ ਲਈ। ਇਹੋ ਜਿਹੀ ਲਫ਼ਜ਼ੀ ਹਿੰਸਾ ਨਾਲ ਜ਼ਹਿਰ 1980ਵਿਆਂ ‘ਚ ਫੈਲਾਇਆ ਗਿਆ ਤੇ ਉਸਤੋਂ ਪਹਿਲਾਂ ਪੰਜਾਬੀ ਸੂਬੇ ਦੀ ਮੰਗ ਵੇਲੇ ਵੀ, ਜਦੋਂ ਪੰਜਾਬੀ ਹਿੰਦੂਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਤੋਂ ਮੁਕਰਾਇਆ ਗਿਆ। ਇਹ ਤੱਤ ਪਿਛਲੀ ਸਵਾ ਕੁ ਸਦੀ ਤੋਂ ਪੰਜਾਬ ‘ਚ ਫਿਰਕੂ ਤਣਾਅ ਪੈਦਾ ਕਰਨ, ਹਿੰਦੂ-ਸਿੱਖਾਂ ‘ਚ ਤਣਾਅ ਪੈਦਾ ਕਰਨ ਦੇ ਹਮੇਸ਼ਾਂ ਕੇਂਦਰ ‘ਚ ਰਿਹਾ ਹੈ। Unpopular Opinions ਤੋਂ ਧੰਨਵਾਦ ਸਹਿਤ !

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img