More

    ਸਿਹਤ ਵਿਭਾਗ ਅੱਖਾਂ ਦੀਆਂ ਬੀਮਾਰੀਆਂ ਲਈ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ : ਸਹਾਇਕ ਸਿਵਲ ਸਰਜਨ ਡਾ ਰਜਿੰਦਰ ਪਾਲ ਕੌਰ

    ਅੰਮ੍ਰਿਤਸਰ 11 ਮਾਰਚ (ਹਰਪਾਲ ਸਿੰਘ) – ਸਿਵਲ ਸਰਜਨ ਡਾ ਚਰਨਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਫਤਰ ਸਿਵਲ ਸਰਜਨ ਵਿਖੇ ਨੈਸ਼ਨਲ ਬਲਾਂਇਡਨੈਸ ਕੰਟਰੋਲ ਪ੍ਰੌਗਰਾਮ ਤਹਿਤ ਅਪਥੈਲਮਿਕ ਅਫਸਰਾਂ ਦੀ ਅਹਿਮ ਮੀਟਿੰਗ ਕੀਤੀ ਗਈ ।ਜਿਸ ਵਿਚ ਸਮੂਹ ਅਪਥੈਲਮਿਕ ਅਫਸਰਾਂ ਨੇ ਸ਼ਮੂਲਿਅਤ ਕੀਤੀ। ਇਸ ਦੌਰਾਣ ਸਹਾਇਕ ਸਿਵਲ ਸਰਜਨ ਕਮ ਜਿਲਾ੍ਹ ਪ੍ਰੋਗਰਾਮ ਅਫਸਰ (ਅੇਨ.ਪੀ.ਸੀ.ਬੀ.) ਡਾ ਰਜਿੰਦਰ ਪਾਲ ਕੌਰ ਵਲੋ ਕਿਹਾ ਕਿ ਸਿਹਤ ਵਿਭਾਗ ਅੱਖਾਂ ਦੀਆਂ ਬੀਮਾਰੀਆਂ ਲਈ ਮਿਆਰੀ ਸਿਹਤ ਸੇਵਾਵਾਂ ਦੇਣ ਲਈ ਵਚਨਬੱਧ ਹੈ। ਇਸ ਲਈ ਉਹਨਾਂ ਨੇ ਜਿਲੇ ਭਰ ਦੇ ਸਮੂਹ ਅਪਥੈਲਮਿਕ ਅਫਸਰਾਂ ਨੂੰ ਕਿਹਾ ਕਿ ਜਿਲੇ੍ਹ ਭਰ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਮਿਆਰੀ ਅਤੇ ੳੁੱਚ ਪੱਧਰੀ ਸਿਹਤ ਸਹੂਲਤਾਂ ਦੇਣਾਂ ਯਕੀਨੀਂ ਬਣਾਇਆ ਜਾਵੇ ਅਤੇ ਆਈ.ਈ.ਸੀ./ਬੀ.ਸੀ.ਸੀ. ਗਤੀਵਿਧੀਆਂ ਤੇਜ ਕੀਤੀਆਂ ਜਾਣ। ਉਹਨਾਂ ਕਿਹਾ ਕਿ ਮਿਤੀ 12 ਤੋਂ 18 ਮਾਰਚ ਤੱਕ ਜਿਲੇ੍ ਭਰ ਵਿਚ ਵਿਸ਼ਵ ਗਲਕੋਮਾਂ ਹਫਤਾ ਮਨਾਇਆ ਜਾ ਰਿਹਾ ਹੈ। ਇਸ ਹਫਤੇ ਦੌਰਾਣ ਜਾਗੂਕਤਾ ਗਤੀਵਿਧੀਆਂ ਦੇ ਨਾਲ ਨਾਲ ਸਕਰੀਨਿੰਗ ਕੈਂਪ ਵੀ ਲਗਾਏ ਜਾ ਰਹੇ ਹਨ। ਉਹਨਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ। ਇਸ ਮੌਕੇ ਤੇ ਜਿਲਾ੍ ਨੋਡਲ ਅਫਸਰ ਅੇਨ.ਪੀ.ਸੀ.ਬੀ. ਡਾ ਸ਼ਾਲੂ ਅਗਰਵਾਲ, ਡਾ ਮਨੀਸ਼ਾ, ਡਾ ਸਵੈਤਾ ਮੱਕੜ, ਡਿਪਟੀ ਐਮ.ਈ.ਆਈ.ਉ. ਅਮਰਦੀਪ ਸਿੰਘ ਅਤੇ ਸਮੂਹ ਅਪਥੈਲਮਿਕ ਅਫਸਰ ਹਾਜਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img