ਨਵੀਂ ਦਿੱਲੀ, 16 ਅਪ੍ਰੈਲ (ਬੁਲੰਦ ਆਵਾਜ ਬਿਊਰੋ):-ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (UPSC) ਵੱਲੋਂ ਲਈ ਗਈ ਸਿਵਲ (ਮੁੱਖ) ਪ੍ਰੀਖਿਆ 2023 ਦੇ ਫਾਈਨਲ ਨਤੀਜੇ ਐਲਾਨ ਕਰ ਦਿੱਤੇ ਗਏ ਹਨ। ਕਮਿਸ਼ਨ ਵੱਲੋਂ ਸਿਵਲ ਸੇਵਾਵਾਂ ਪ੍ਰੀਖਿਆ 2023 ਦੇ ਅੰਤਿਮ ਨਤੀਜੇ ਅੱਜ ਭਾਵ ਮੰਗਲਵਾਰ, 16 ਅਪ੍ਰੈਲ 2024 ਨੂੰ ਐਲਾਨੇ ਗਏ ਸਨ। ਇਸ ਦੇ ਨਾਲ ਹੀ UPSC ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਾਲ 2023 ਦੀ ਪ੍ਰੀਖਿਆ ਲਈ ਐਲਾਨੀਆਂ ਅਸਾਮੀਆਂ ਦੇ 1016 ਉਮੀਦਵਾਰਾਂ ਨੂੰ ਅਖੀਰ ‘ਚ ਸਫਲ ਐਲਾਨਿਆ ਗਿਆ ਹੈ। ਨਾਲ ਹੀ UPSC ਦੀ ਜਾਣਕਾਰੀ ਅਨੁਸਾਰ ਆਦਿਤਿਆ ਸ਼੍ਰੀਵਾਸਤਵ ਨੇ CSE 2023 ‘ਚ (AIR 1) ਟਾਪ ਕੀਤਾ ਹੈ। ਇਸ ਤੋਂ ਬਾਅਦ ਅਨੀਮੇਸ਼ ਪ੍ਰਧਾਨ ਨੇ ਦੂਜਾ ਸਥਾਨ (AIR 2) ਤੇ ਡੋਨੂਰੂ ਅਨੰਨਿਆ ਰੈੱਡੀ ਨੇ ਤੀਜਾ ਸਥਾਨ (AIR 3) ਹਾਸਲ ਕੀਤਾ ਹੈ। ਇਸ ਪ੍ਰੀਖਿਆ ‘ਚ ਸਫਲ ਐਲਾਨੇ ਗਏ ਸਾਰੇ ਉਮੀਦਵਾਰਾਂ ਦੀ ਸੂਚੀ UPSC ਦੀ ਅਧਿਕਾਰਤ ਵੈੱਬਸਾਈਟ upsc.gov.in ‘ਤੇ ਦੇਖੀ ਜਾ ਸਕਦੀ ਹੈ।
ਸਿਵਲ ਸੇਵਾ ਪ੍ਰੀਖਿਆ 2023 (UPSC Result) ਦਾ ਫਾਈਨਲ ਨਤੀਜਾ ਹੋਇਆ ਘੋਸ਼ਿਤ
![](https://bulandhawaaz.com/wp-content/uploads/UPSC-CSE-Result-2023.webp)