More

    ਸਿਰਫਿਰੀ ਫਿਰਕੂ ਔਰਤ ਅਰਚਨਾ ਬਾਰੇ ਭਾਜਪਾ ਆਗੂ ਜਗਮੋਹਨ ਰਾਜੂ ਨੂੰ ਪ੍ਰੋ. ਬਲਵਿੰਦਰ ਪਾਲ ਸਿੰਘ ਦਾ ਜੁਆਬ

                          ਪਾਠਕ ਧਿਆਨ ਨਾਲ ਪੋਸਟ ਪੜ੍ਹਨ ਤੇ ਆਪਣੇ ਸੁਚਜੇ ਵਿਚਾਰ ਦੇਣ
    ਅੰਮ੍ਰਿਤਸਰ, 28 ਜੂਨ (ਬੁਲੰਦ ਆਵਾਜ਼ ਬਿਊਰੋ):-ਗੁਜਰਾਤੀ ਲੜਕੀ ਅਰਚਨਾ ਮਕਵਾਨਾ ਵਲੋਂ ਸ੍ਰੀ ਦਰਬਾਰ ਸਾਹਿਬ ਪਰਿਕਰਮਾ ਵਿਚ ਯੋਗਾ ਕਰਨ ਤੋਂ ਬਾਅਦ ਪੈਦਾ ਹੋਏ ਹਾਲਾਤਾਂ ਦਰਮਿਆਨ ਭਾਜਪਾ ਦੇ ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਵੀ ਦੇ ਇੰਚਾਰਜ ਅਤੇ ਸਾਬਕਾ ਆਈਏਐਸ ਅਧਿਕਾਰੀ ਜਗਮੋਹਨ ਸਿੰਘ ਰਾਜੂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖੀ ਹੈ।
    ਚਿੱਠੀ ਵਿਚ ਉਨ੍ਹਾਂ ਨੇ ਪ੍ਰਧਾਨ ਨੂੰ ਪੁੱਛਿਆ ਹੈ ਕਿ ਜੇਕਰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿਚ ਮੁਸਲਮਾਨ ਭਾਈਚਾਰੇ ਦੇ ਲੋਕਾਂ ਵਲੋਂ ਨਮਾਜ਼ ਪੜ੍ਹਨਾ ਗ਼ਲਤ ਨਹੀਂ ਤਾਂ ਫਿਰ ਉਕਤ ਲੜਕੀ ਵਲੋਂ ਕੀਤਾ ਗਿਆ ਯੋਗ ਕਿਸ ਤਰ੍ਹਾਂ ਗ਼ਲਤ ਹੋ ਸਕਦਾ ਹੈ।
    ਜਗਮੋਹਨ ਸਿੰਘ ਰਾਜੂ ਨੂੰ ਇਸ ਗਲ ਦਾ ਪਤਾ ਹੋਣਾ ਚਾਹੀਦਾ ਹੈ ਕਿ ਸਹਿਜ ਢੰਗ ਨਾਲ ਗੁਰਦੁਆਰੇ ਹਿੰਦ ,ਈਸਾਈ,ਪਾਠ ਵੀ ਕਰ ਸਕਦਾ ਬਿਨਾਂ ਸੰਗਤ ਨੂੰ ਡਿਸਟਰਬ ਕੀਤੇ।ਬਿਨਾਂ ਵਿਖਾਵਾ ਕੀਤੇ।ਬਿਨਾਂ ਮਰਿਆਦਾ ਭੰਗ ਕੀਤੇ।ਪਰ ਪੁਠੀਆਂ ਟੰਗਾਂ ਚੁਕਕੇ ਡਰਾਮਾ ਨਹੀਂ ਕਰ ਸਕਦਾ।ਯੋਗਾ ਵੈਦਿਕ ਧਰਮ ਦਾ ਅੰਗ ਨਹੀਂ।ਇਹ ਯੋਗੀਆਂ ਦੀ ਕਾਢ ਹੈ ਜੋ ਵੈਦਿਕ ਧਰਮ ਨਾਲ ਸੰਬੰਧਿਤ ਨਹੀਂ।ਯੋਗੀ ਗੋਰਖਨਾਥ ਦੇ ਚੇਲੇ ਹਨ।ਗੁਰੂ ਗਰੰਥ ਸਾਹਿਬ ਵਿਚ ਸਤਿਗੁਰੂ ਨਾਨਕ ਜੀ ਨੇ ਸਿਧ ਗੋਸ਼ਟਿ ਵਿਚ ਇਨ੍ਹਾਂ ਚਰਚਾ ਵੀ ਕੀਤੀ ਹੈ ਤੇ ਯੋਗਾ ਨੂੰ ਰਦ ਕੀਤਾ ਹੈ।
    ਮਹਾਰਾਜ ਕਬੀਰ ਸਾਹਿਬ ਦੀ ਬਾਣੀ ਪੜ੍ਹੋ ਕੀ ਹੁਕਮ ਕਰ ਰਹੇ ਹਨ-
    ਆਸਨੁ ਪਵਨ ਦੂਰਿ ਕਰਿ ਬਵਰੇ॥ ਛੋਡਿ ਕਪਟੁ ਨਿਤ ਹਰਿ ਭਜੁ ਬਵਰੇ॥ 1॥” {ਬਿਲਾਵਲ ਕਬੀਰ ਜੀ, ਪੰਨਾ 857}
    ਹੇ ਝੱਲੇ ਜੋਗੀ ! ਜੋਗ-ਅੱਭਿਆਸ ਤੇ ਪ੍ਰਾਣਾਯਾਮ ਨੂੰ ਤਿਆਗ। ਇਸ ਪਖੰਡ ਨੂੰ ਛੱਡ, ਤੇ ਸਦਾ ਪ੍ਰਭੂ ਦੀ ਬੰਦਗੀ ਕਰ।
    ਗੁਰਮਤਿ ਦਾ ਸਹਜ-ਜੋਗ ਹੈ-ਜੋਗੁ ਬਨਿਆ ਤੇਰਾ ਕੀਰਤਨੁ ਗਾਈ (੩੮੫) ਸਭ ਉੱਚੇ ਨੀਵੇਂ ਅਤੇ ਮਿਤ੍ਰ-ਸ਼ਤ੍ਰ ਨੂੰ ਸਮਾਨ ਜਾਨਣਾ ਹੀ ਅਸਲੀ ਜੋਗ ਦੀ ਜੁਗਤੀ ਅਤੇ ਨੀਸ਼ਾਨੀ ਹੈ-ਮਿਤ੍ਰ ਸਤ੍ਰ ਸਭ ਏਕ ਸਮਾਨੇ ਜੋਗੁ ਜੁਗਤਿ ਨੀਸਾਨੀ (੪੯੬) ਸ਼ਬਦ ਰੂਪੀ ਗੁਰੂ ਨੇ ਮਨ ਰੂਪੀ ਸਿੱਖ ਨੂੰ ਆਪਣੇ ਨਾਲ ਮਿਲਾ ਕੇ ਬਾਹਰੀ ਦੌੜ-ਭੱਜ ਵਲੋਂ ਮਾਰ ਦਿੱਤਾ ਹੈ ਇਹ ਹੀ ਸਿੱਖ ਦਾ ਸਹਜ-ਯੋਗ-ਗੁਰਿ ਮਨੁ ਮਾਰਿਓ ਕਰਿ ਸੰਜੋਗੁ॥..ਜਨ ਨਾਨਕ ਹਰਿ ਵਰੁ ਸਹਜ ਜੋਗੁ (੧੧੭੦)
    ਯੋਗਾ (ਯੋਗ) ਤਾਂ ਗੁਰੂਆਂ ਵੇਲੇ ਵੀ ਸੀ ਪਰ ਕਿਸੇ ਗੁਰੂ-ਭਗਤ ਨੇ ਨਹੀਂ ਅਪਣਾਇਆ ਅਤੇ ਨਾਂ ਹੀ ਕਿਸੇ ਅਭਿਲਾਸ਼ੀ ਨੂੰ “ਯੋਗਾ” ਸਿਖਾ ਕੇ ਸਿੱਖ ਬਣਾਇਆ ਸੀ ਸਗੋਂ ਕਰਮਕਾਂਡੀ ਯੋਗੀਆਂ ਨੂੰ ਮੱਤਾਂ ਹੀ ਦਿੱਤੀਆਂ ਅਤੇ ਸਰੀਰਕ ਕਸਰਤ ਲਈ ਮੱਲਾਂ ਅਖਾੜੇ ਰਚੇ ਸਨ ਜਿੱਥੇ ਘੋਲ, ਕੁਸ਼ਤੀਆਂ ਅਤੇ ਬਾਅਦ ਵਿੱਚ ਨਾਲ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਵੀ ਕਰਵਾਏ ਜਾਂਦੇ ਸਨ ਨਾਂ ਕਿ “ਪਤੰਜਲ-ਯੋਗਾ” ਕਰਵਾਇਆ ਜਾਂਦਾ ਸੀ। ਅਸੀਂ ਗੁਰੂ ਨਾਲੋਂ ਸਿਆਣੇ ਨਹੀਂ ਅਤੇ ਨਾਂ ਹੀ ਸਾਨੂੰ ਗੁਰੂ ਘਰਾਂ ਬਾਰੇ ਅਨਮੱਤੀ ਅਤੇ ਅੰਧ ਵਿਸ਼ਵਾਸ਼ੀ ਦਲੀਲਾਂ ਦੇਣੀਆਂ ਚਾਹੀਦੀਆਂ ਹਨ। ਯਾਦ ਰਖੋ ! ਸਿੱਖ ਦਾ ਕਿਰਤੀ ਹੋਣਾ ਹੀ “ਯੋਗਾ” ਹੈ।
    ਜਿਥੋਂ ਤਕ ਮੁਸਲਮਾਨਾਂ ਦਾ ਸੁਆਲ ਹੈ ਉਨ੍ਹਾਂ ਘੰਟਾ ਘਰ ਬਾਹਰ ਨਮਾਜ ਅਦਾ ਕੀਤੀ ਹੈ।ਕਿਸੇ ਧਾਰਮਿਕ ਮਰਿਯਾਦਾ ਨੂੰ ਡਿਸਟਰਬ ਨਹੀਂ ਕੀਤਾ।ਸੁਆਲ ਇਹ ਹੈ ਕਿ ਤੁਸੀਂ ਲੋਕ ਯੋਗਾ ਨੂੰ ਸਿਖ ਪਰੰਪਰਾ ਦਾ ਹਿਸਾ ਕਿਉਂ ਬਣਾਉਣਾ ਚਾਹੁੰਦੇ ਹੋ ਤੇ ਲੜਕੀ ਦੀ ਇਸ ਹੁਜਤ ਨੂੰ ਪ੍ਰਮਾਣਿਤ ਸਰਟੀਫਿਕੇਟ ਕਿਉਂ ਦੇਣਾ ਚਾਹੁੰਦੇ ਹੋ।
    ਚੰਗੀ ਗਲ ਕਿ ਤੁਸੀਂ ਸਿਖ ਰਹਿਤ ਮਰਿਆਦਾ ਤੇ ਗੁਰੂ ਗਰੰਥ ਸਾਹਿਬ ਦਾ ਸਮਝ ਕੇ ਪਾਠ ਕਰੋ ।ਸਿਆਣੇ ਗਿਆਨੀ ਕੋਲੋਂ ਗਿਆਨ ਲੈ ਲਵੋ ਤਾਂ ਜੋ ਤੁਹਾਡੀ ਰੂਹ ਸਿਖ ਧਰਮ ਬਾਰੇ ਸੁਚਮ ਹੋ ਸਕੇ।ਸਿਖ ਧਰਮ ਹਮੇਸਾਂ ਹਿੰਦੂ ਤੇ ਮੁਸਲਮਾਨ ਨੂੰ ਬ੍ਰਹਮ ਦਿ੍ਸ਼ਟੀ ਨਾਲ ਦੇਖਦਾ ਰਿਹਾ ਤੇ ਭਾਈਬੰਦ ਸਮਝਦਾ ਰਿਹਾ।ਸਿਖ ਧਰਮ ਹਮੇਸ਼ਾ ਫਿਰਕੂ ਨਸਲਵਾਦ ਦੇ ਵਿਰੁੱਧ ਹੈ ਚਾਹੇ ਉਹ ਵਰਤਾਰਾ ਔਰੰਗਜੇਬ ਦੇ ਰੂਪ ਵਿਚ ਹੋਵੇ ਜਾਂ ਇੰਦਰਾ ਦੇ ਰੂਪ ਵਿਚ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img