More

    ਸਿਧੂ ਮੁਸੇਵਾਲੇ ਦੇ ਮਾਤਾ ਪਿਤਾ ਨੇ ਯੂਕੇ ਦੇ ਸਿਖ ਐਮਪੀ ਪ੍ਰੀਤ ਕੌਰ ਗਿਲ ਅਤੇ ਢੇਸੀ ਨਾਲ ਮੁਲਾਕਾਤ ਕਰ ਇਨਸਾਫ ਦਿਵਾਉਣ ਵਿਚ ਮਦਦ ਦੀ ਕੀਤੀ ਅਪੀਲ

    ਨਵੀਂ ਦਿੱਲੀ 27 ਨਵਬੰਰ (ਮਨਪ੍ਰੀਤ ਸਿੰਘ ਖਾਲਸਾ) – ਸਿਧੂ ਮੁਸੇਵਾਲੇ ਦੇ ਮਾਤਾ ਪਿਤਾ ਨੇ ਬਰਤਾਨਿਆ ਦੇ ਸਿਖ ਐਮਪੀ ਅਤੇ ਬਰਤਾਨਿਆ ਆਲ ਪਾਰਟੀ ਪਾਰਲੀਮੇਨਟਰੀ ਗਰੁਫ ਫਾਰ ਸਿੱਖਸ ਦੀ ਚੇਅਰਪਰਸਨ ਪ੍ਰੀਤ ਕੌਰ ਗਿਲ ਅਤੇ ਵਾਈਸ ਚੇਅਰ ਤਨਮਨਜੀਤ ਸਿੰਘ ਢੇਸੀ ਨਾਲ ਉਚੇਚੇ ਤੌਰ ਤੇ ਇਕ ਬਹੁਤ ਹੀ ਅਹਿਮ ਮੁਲਾਕਾਤ ਕਰਕੇ ਉਨ੍ਹਾਂ ਨੂੰ ਆਪਣੇ ਪੁਤਰ ਸਿਧੂ ਮੁਸੇਵਾਲੇ ਦੇ ਕਤਲ ਦੀ ਦੂਖਭਰੀ ਕਹਾਣੀ ਦਸ ਕੇ ਇਨਸਾਫ ਦਿਵਾਉਣ ਵਿਚ ਮਦਦ ਕਰਨ ਦੀ ਭਾਵੁਕ ਭਰੀ ਅਪੀਲ ਕੀਤੀ । ਜਿਸ ਨੂੰ ਸੁਣਨ ਉਪਰੰਤ ਸਿੱਖ ਐਮ ਪੀਜ ਨੇ ਉਨ੍ਹਾਂ ਨੂੰ ਭਰੋਸਾ ਦਿਵਾਉਦੇਂ ਹੋਏ ਕਿਹਾ ਕਿ ਵਿਦੇਸ਼ਾਂ ਦੀ ਧਰਤੀ ਤੇ ਵਸ ਰਹੇ ਸਿੱਖ ਤੁਹਾਡੇ ਨਾਲ ਹਨ ਤੇ ਤੁਹਾਡੇ ਵਲੋਂ ਆਪਣੇ ਪੁਤਰ ਦੇ ਇਨਸਾਫ ਲਈ ਲੜੀ ਜਾ ਰਹੀ ਲੜਾਈ ਵਿਚ ਅਸੀਂ ਤੁਹਾਡੇ ਨਾਲ ਖੜੇ ਹਾਂ । ਸਾਡੇ ਕੋਲੋ ਜਿਤਨੀ ਹੋ ਸਕੇਗੀ ਮਦਦ ਮਿਲੇਗੀ । ਉਨ੍ਹਾਂ ਕਿਹਾ ਕਿ ਸਿਧੂ ਦਾ ਆਪਣੇ ਗਾਣਿਆ ਰਾਹੀ ਸਿੱਖੀ ਦਾ ਨਾਮ ਸੰਸਾਰ ਭਰ ਵਿਚ ਫੈਲਾੳਣ ਦਾ ਬਹੁਤ ਵਡਾ ਯੋਗਦਾਨ ਹੈ ਤੇ ਇੱਥੇ ਬਰਤਾਨਿਆ ਅੰਦਰ ਦੇ ਕਲਾਕਾਰਾਂ ਵਿਚ ਵੀ ਉਸ ਦਾ ਬਹੁਤ ਮਾਣ ਸਤਿਕਾਰ ਹੈ । ਇਸ ਲਈ ਮੌਜੁਦਾ ਸਰਕਾਰ ਨੂੰ ਵੀ ਇਨ੍ਹਾਂ ਨੂੰ ਜਲਦ ਤੋਂ ਜਲਦ ਇਨਸਾਫ ਦਿਵਾਉਣਾ ਚਾਹੀਦਾ ਹੈ ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img