More

    ਸਾਹਿਲ ਅਰੋੜਾ ਨੂੰ ਚਾਂਸਲਰ ਅਵਾਰਡ ਬੈਸਟ ਪੀਐਚ-ਡੀ ਸਟੂਡੈਂਟ ਅਵਾਰਡ ਨਾਲ ਨਿਵਾਜਿਆ

    ਫਰੀਦਕੋਟ, 7 ਮਾਰਚ (ਵਿਪਨ ਮਿਤੱਲ)- ਜ਼ਿਲਾ ਫਰੀਦਕੋਟ ਦੇ ਨਿਵਾਸੀ ਸਾਹਿਲ ਅਰੋੜਾ ਜੋ ਕਿ ਕੇਂਦਰੀ ਯੂਨੀਵਰਸਿਟੀ ਪੰਜਾਬ ਬਠਿੰਡਾ ਵਿਖੇ ਕੈਂਸਰ ਤੇ ਪੀ ਐਚ ਡੀ ਕਰ ਰਹੇ ਹਨ , ਉਹਨਾਂ ਨੂੰ ਮਿਤੀ 28-2-2023 ਨੂੰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਰਘਵੇਦਰ ਪ੍ਰਸ਼ਾਦ ਤਿਵਾੜੀ ਵੱਲੋਂ ਚਾਂਸਲਰ ਅਵਾਰਡ ਬੈਸਟ ਪੀਐਚ – ਡੀ ਸਟੂਡੈਂਟ ਅਵਾਰਡ ਨਾਲ ਨਿਵਾਜਿਆ ਗਿਆ , ਜ਼ੋ ਕਿ ਫਰੀਦਕੋਟ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ , ਅਤੇ ਅੱਜ ਸਧਾਰਨ ਸਮਾਗਮ ਵਿੱਚ ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਰਜਿੰਦਰ ਦਾਸ ਰਿੰਕੂ ਜੀ ਅਤੇ ਸਮੂਹ ਮੈਂਬਰਾਂ ਵਲੋਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਨ ਦਾ ਮੂੰਹ ਮਿੱਠਾ ਕਰਵਾਇਆ ਗਿਆ। ਉਹਨਾਂ ਨੂੰ ਇਹ ਅਵਾਰਡ ਕੈਂਸਰ ਰਿਸਰਚ , ਖੇਡਾਂ , ਵਿਹਾਰ , ਸੱਭਿਆਚਾਰਕ ਗਤੀਵਿਧੀਆਂ ਅਤੇ ਹੋਰ ਮਾਪਦੰਡ ਨਿਰਧਾਰਿਤ ਤਹਿਤ ਇਹ ਐਵਾਰਡ ਲਈ ਚੁਣਿਆ ਗਿਆ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ।

    ਸ਼੍ਰੀ ਸਾਹਿਲ ਅਰੋੜਾ ਜੀ ਪਹਿਲਾਂ ਅਮਰੀਕਾ ਬੀ ਐਮ ਐਸ ਦੀ ਫੈਲੋਸ਼ਿਪ ਵੀ ਲੈ ਚੁੱਕੇ ਹਨ ਅਤੇ ਕੈਂਸਰ ਰਿਸਰਚ ਤੇ ਵੀ ਕੰਮ ਕਰ ਚੁੱਕੇ ਹਨ , ਹੁਣ ਉਹਨਾਂ ਨੂੰ ਇੰਡੀਅਨ ਕੌਂਸਲ ਆਫ਼ ਮੈਡੀਸਨਲ ਰਿਸਰਚ ਸੀਨਿਅਰ ਖੋਜ ਫੈਲੋਸ਼ਿਪ ਨਾਲ ਵੀ ਨਿਵਾਜਿਆ ਗਿਆ ਹੈ ਜਿਸ ਵਿਚ ਉਹ 35 ਤੋਂ 40 ਹਜਾਰ ਰੁਪਏ ਬਤੌਰ ਫੈਲੋਸ਼ਿਪ ਲੈ ਰਹੇ ਹਨ , ਜੋ ਕਿ ਜ਼ਿਲ੍ਹਾ ਫ਼ਰੀਦਕੋਟ ਲਈ ਮਾਣ ਵਾਲੀ ਗੱਲ ਹੈ। ਇਸ ਮੌਕੇ ਸਾਹਿਲ ਅਰੋੜਾ ਨੇ ਵੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਵਿੱਚ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਅਤੇ ਹੁਣ ਉਹ ਹੋਰ ਵੀ ਮਨ ਲਾ ਕੇ ਲੋਕਾਂ ਦੀ ਸੇਵਾ ਕਰਨਗੇ। ਉਨਾਂ ਪੰਜਾਬ ਦੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਪੜ੍ਹਾਈ ਵਿੱਚ ਪੂਰੀ ਦਿਲਚਸਪੀ ਦਿਖਾਉਣ ਅਤੇ ਬਾਹਰ ਜਾਣ ਦੇ ਸੁਪਨੇ ਨਾ ਦੇਖਣ , ਪੜਾਈ ਕਰਕੇ ਪੰਜਾਬ ਵਿੱਚ ਹੀ ਸੇਵਾ ਕਰਨ , ਕਿਉਂਕਿ ਪੰਜਾਬੀਆਂ ਲਈ ਪੰਜਾਬ ਹੀ ਕੈਨੇਡਾ ਅਮਰੀਕਾ ਹੈ। ਇਸ ਮੌਕੇ ਉਨ੍ਹਾਂ ਨਾਲ ਸਾਹਿਲ ਅਰੋੜਾ ਦੇ ਪਿਤਾ ਸ਼੍ਰੀ ਮਦਨਗੋਪਾਲ , ਕੁਲਵਿੰਦਰ, ਗੋਰਾ ਮਚਾਕੀ , ਜਗਜੀਤ ਸੰਧੂ, ਜਸਵਿੰਦਰ ਸੇਖੋਂ, ਸ੍ਰੀ ਮੋਹਨ ਲਾਲ, ਇਕਬਾਲ ਸਿੰਘ, ਜਗਜੀਤ ਸਿੰਘ, ਕਾਕਾ ਵਰਮਾ, ਪੁਨੀਤ ਕੁਮਾਰ, ਰਕੇਸ਼ ਗਰਗ, ਦਵਿੰਦਰ ਸਿੰਘ ਵੈਦ ਜਗਦੀਸ਼ ਦਾਸ ਜੀ ਅਤੇ ਹੋਰ ਸਾਥੀ ਹਾਜ਼ਰ ਸਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img