More

    ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਕੱਥੂਨੰਗਲ ਪਿੰਡ ਦੀ ਬਦਲੀ ਜਾ ਰਹੀ ਹੈ ਸਰਕਾਰ ਵੱਲੋਂ ਨੁਹਾਰ

    ਅੰਮ੍ਰਿਤਸਰ, 20 ਅਗਸਤ (ਰਛਪਾਲ ਸਿੰਘ)- ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਉਨਾਂ ਦੀ ਚਰਨ ਛੋਹ ਪ੍ਰਾਪਤ ਪਿੰਡਾਂ ਦਾ ਤੇਜੀ ਨਾਲ ਵਿਕਾਸ ਕਾਰਜ ਕਰਵਾਇਆ ਜਾ ਰਿਹਾ ਹੈ। ਅੰਮ੍ਰਿਤਸਰ ਜਿਲੇ ਦੇ 10 ਪਿੰਡਾਂ ਦੀ ਚੋਣ ਇਸ ਲੜੀ ਤਹਿਤ ਕੀਤੀ ਗਈ ਹੈ। ਇਨਾਂ ਨਗਰਾਂ ਵਿਚੋਂ ਇਕ ਕੱਥੂਨੰਗਲ ਅਤੇ ਅੱਡਾ ਕੱਥੂਨੰਗਲ ਦਾ ਵਿਕਾਸ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਗੁਰਪ੍ਰੀਤ ਸਿੰਘ ਗਿੱਲ ਜਿਲਾ ਵਿਕਾਸ ਤੇ ਪੰਚਾਇਤ ਅਫਸਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੇਵਲ ਪਿੰਡਾਂ ਲਈ ਵਿਸ਼ੇਸ਼ ਫੰਡ ਹੀ ਦਿੱਤਾ ਗਿਆ ਹੈ ਅੱਗੇ ਇਸ ਪੈਸੇ ਦੀ ਵਰਤੋਂ ਪੰਚਾਇਤ ਆਪਣੀ ਤਰਜੀਹ ਦੇ ਅਧਾਰ ਉਤੇ ਕਰ ਰਹੀ ਹੈ। ਉਨਾਂ ਦੱਸਿਆ ਕਿ ਇੰਨਾਂ ਪਿੰਡਾਂ ਨੂੰ ਦਿੱਤੀ ਗਈ ਵਿਸ਼ੇਸ਼ ਗਰਾਂਟ ਨਾਲ ਸਾਫ-ਸੁਥਰੇ ਰਸਤੇ, ਚੌੜੀਆਂ ਸੜਕਾਂ, ਡੇਰਿਆਂ ਨੂੰ ਜਾਂਦੇ ਰਾਹ, ਬੱਸ ਸ਼ੈਲਟਰ ਆਦਿ ਦਾ ਨਿਰਮਾਣ ਉਥੋਂ ਦੀ ਪੰਚਾਇਤ ਵੱਲੋਂ ਆਪਸੀ ਕੀਤਾ ਜਾ ਰਿਹਾ ਹੈ।

    ਬੀ ਡੀ ਪੀ ਓ ਸ੍ਰੀ ਸੰਦੀਪ ਮਲਹੋਤਰਾ ਨੇ ਦੱਸਿਆ ਕਿ ਪੰਚਾਇਤ ਵੱਲੋਂ ਮਨਰੇਗਾ ਦੀ ਸਹੂਲਤ ਨਾਲ ਪਿੰਡ ਦੇ ਖੇਤਾਂ ਵਿਚ ਰਹਿੰਦੇ ਲੋਕਾਂ ਦੇ ਘਰਾਂ ਨੂੰ ਜਾਂਦੇ ਰਸਤੇ ਪੱਕੇ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਸੁੰਦਰ ਬੱਸ ਸ਼ੈਲਟਰ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ। ਇਤਹਾਸਕ ਗੁਰਦੁਆਰਾ ਸਾਹਿਬ ਨੂੰ ਜਾਂਦੇ ਰਸਤੇ, ਜੋ ਕਿ ਪਹਿਲਾਂ ਪੱਕੀ ਸੜਕ ਹੈ, ਦੇ ਦੋਵੇਂ ਪਾਸੇ ਇੰਟਰਲਾਕ ਟਾਇਲਾਂ ਲਗਾ ਕੇ ਇਸ ਨੂੰ ਚੌੜਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਦੋਵਾਂ ਪਿੰਡਾਂ ਦੇ ਸਰਪੰਚ ਸ. ਪ੍ਰੇਮ ਸਿੰਘ ਅਤੇ ਸਰਪੰਚ ਸ੍ਰੀ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਇਹ ਕੰਮ ਜਾਰੀ ਹਨ ਅਤੇ ਜ਼ਿਆਦਾ ਕੰਮ ਪੂਰੇ ਕੀਤੇ ਜਾ ਚੁੱਕੇ ਹਨ ਤੇ ਬਕਾਇਆ ਕੰਮ ਵੀ ਛੇਤੀ ਪੂਰੇ ਕਰ ਲਏ ਜਾਣਗੇ। ਉਨਾਂ ਪਿੰਡ ਦੇ ਲੋਕਾਂ ਵੱਲੋਂ ਕੰਮ ਲਈ ਮਿਲੇ ਸਹਿਯੋਗ ਦਾ ਵੀ ਵਿਸ਼ੇਸ਼ ਜ਼ਿਕਰ ਕਰਦੇ ਸਮੂਹ ਲੋਕਾਂ ਦਾ ਧੰਨਵਾਦ ਕੀਤਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img