More

    ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਜਥੇਦਾਰ ਅਕਾਲ ਤਖਤ ਵਲੋਂ ਹਵਾਲਦਾਰ ਈਸ਼ਰ ਸਿੰਘ ਦੇ 9 ਫੁੱਟ ਕਾਂਸੇ ਦੇ ਬੁੱਤ ਦਾ ਉਦਘਾਟਨ

    ਬਰਮਿੰਘਮ, 14 ਸਤੰਬਰ (ਬੁਲੰਦ ਆਵਾਜ ਬਿਊਰੋ) – ਯੂਕੇ ਵਿਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹਵਾਲਦਾਰ ਈਸ਼ਰ ਸਿੰਘ ਦੇ 9 ਫੁੱਟ ਕਾਂਸੇ ਦੇ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ। ਗੁਰੂ ਨਾਨਕ ਗੁਰਦੁਆਰਾ ਵੈਨਜ਼ਫੀਲਡ ਤੇ ਵੁਲਵਰਹੈਂਪਟਨ ਕੌਂਸਲ ਦੇ ਸਹਿਯੋਗ ਨਾਲ ਇਹ ਉਪਰਾਲਾ ਕੀਤਾ ਗਿਆ। ਇੱਥੇ ਜ਼ਿਕਰਯੋਗ ਹੈ ਕਿ 12 ਸਤੰਬਰ, 1897 ਵਾਲੇ ਦਿਨ ਹੀ ਬ੍ਰਿਟਿਸ਼ ਆਰਮੀ ਵਲੋਂ 21 ਸਿੱਖ ਫੌਜੀਆਂ ਦੀ ਬਟਾਲੀਅਨ ਨੇ 10,000 ਤੋਂ ਵੱਧ ਅਫਗਾਨੀਆਂ ਨਾਲ ਲੜਾਈ ਕੀਤੀ ਸੀ। ਦੁਨੀਆ ਵਿੱਚ ਇਹੋ ਜਿਹੀ ਮਿਸਾਲ ਕਿਤੇ ਨਹੀ ਮਿਲਦੀ ਕਿ ਤਕਰੀਬਨ 6 ਘੰਟੇ ਤੋਂ ਵੱਧ ਲੜਾਈ ਚੱਲੀ ਤੇ 21 ਸਿੱਖ ਫੌਜੀਆਂ ਦੇ ਸ਼ਹਾਦਤ ਪਾਉਣ ਤੱਕ 200 ਤੋਂ ਵੱਧ ਅਫਗਾਨੀਆਂ ਨੂੰ ਹਲਾਕ ਕੀਤਾ ਸੀ। ਬ੍ਰਿਟਿਸ਼ ਸਰਕਾਰ ਵੱਲੋਂ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਰੂਪ ਵਿੱਚ ਬੀਤੇ ਦਿਨ ਸਮਾਗਮ ਕੀਤਾ ਗਿਆ।ਇਹ ਸਾਰ੍ਹਾਗੜ੍ਹੀ ਵਿੱਚ ਜਾਨ ਗਵਾਉਣ ਵਾਲੇ ਸਿੱਖ ਬ੍ਰਿਟਿਸ਼ ਫੌਜੀਆਂ ਦੀ ਯਾਦ ਵਿੱਚ ਕਾਇਮ ਕੀਤੀ ਜਾ ਰਹੀ ਪਹਿਲੀ ਯਾਦਗਾਰ ਹੈ।ਵੁਲਵਹੈਂਪਟਨ ਵਿੱਚ ਹੌਲਦਾਰ ਈਸ਼ਰ ਸਿੰਘ ਦਾ ਇਹ ਬੁੱਤ ਦਸ ਫੁੱਟ ਉੱਚਾ ਹੈ ਜੋ ਕਿ ਛੇ ਫੁੱਟ ਉੱਚੇ ਥੜ੍ਹੇ ਉੱਪਰ ਲਗਾਇਆ ਗਿਆ ਹੈ।ਬੁੱਤ ਦੇ ਥੜ੍ਹੇ ਉੱਪਰ ਸਾਰਾਗੜ੍ਹੀ ਦੀ ਲੜਾਈ ਵਿੱਚ ਮਾਰੇ ਗਏ, ਬ੍ਰਿਟਿਸ਼ ਫ਼ੌਜ ਵੱਲੋਂ ਲੜੇ 21 ਜਵਾਨਾਂ ਦੇ ਨਾਮ ਉਕੇਰੇ ਗਏ ਹਨਦਸ ਫੁੱਟ ਉੱਚਾ ਇਹ ਬੁੱਤ ਵੈਨਸਫੀਲਡ ਦੇ ਗੁਰੂ ਨਾਨਕ ਗੁਰਦੁਆਰੇ ਨੇ ਬਣਵਾਇਆ ਹੈ। ਇਸ ਨੂੰ 38 ਸਾਲਾ ਕਲਾਕਾਰ ਲੂਕ ਪੈਰੀ ਨੇ ਬਣਾਇਆ ਹੈ।ਨਵੀਂ ਯਾਦਗਾਰ ਲਈ ਫੰਡ ਵੈਨੈਸਫ਼ੀਲਡ ਦੀ ਸੰਗਤ ਤੋਂ ਇਕੱਠਾ ਕੀਤਾ ਗਿਆ ਅਤੇ ਵੁਲਵਰੈਂਪਟਨ ਕਾਊਂਸਲ ਨੇ ਵੀ 35,000 ਪੌਂਡ ਦਾ ਸਹਿਯੋਗ ਦਿੱਤਾ ਹੈ।ਇਹ ਬੁੱਤ ਹਵਲਦਾਰ ਈਸ਼ਰ ਸਿੰਘ ਜਾਂ ਲੜਾਈ ਵਿੱਚ ਸ਼ਾਮਲ ਕਿਸੇ ਹੋਰ ਫ਼ੌਜੀ ਦਾ ਹੂਬਹੂ ਮੁਜੱਸਮਾ ਨਹੀਂ ਹੈ ਕਿਉਂਕਿ ਉਨ੍ਹਾਂ ਦੀਆਂ ਬਹੁਤੀਆਂ ਤਸਵੀਰਾਂ ਨਹੀਂ ਮਿਲਦੀਆਂ ਹਨ।ਇਸ ਲਈ ਇਹ ਬੁੱਤ ਕਲਾਕਾਰ ਦੀ ਕਲਪਨਾ ‘ਤੇ ਆਧਾਰਿਤ ਹੈ।

    ਬੁੱਤ ਦੀ ਘੁੰਡ ਚੁਕਾਈ ਮੌਕੇ ਸੰਸਦ ਮੈਂਬਰਾਂ, ਸਥਾਨਕ ਕੌਂਸਲਰਾਂ ਅਤੇ ਫੌਜੀ ਅਫ਼ਸਰਾਂ ਸਮੇਤ ਸਥਾਨਕ ਇਲਾਕਾ ਵਾਸੀ ਵੀ ਮੌਜੂਦ ਸਨ।ਇਸ ਪੂਰੀ ਯਾਦਗਾਰ ਵਿੱਚ ਇੱਕ ਅੱਠ ਮੀਟਰ ਦੀ ਸਟੀਲ ਦੀ ਪਲੇਟ ਵੀ ਸ਼ਾਮਲ ਹੈ। ਇਸ ਪਲੇਟ ਉੱਪਰ ਸਾਰਾਗੜ੍ਹੀ ਦੀ ਪਹਾੜੀ ਉੱਪਰ ਫੌਜੀ ਪੈਂਤੜੇ ਦੇ ਪੱਖ ਤੋਂ ਅਹਿਮ ਚੌਂਕੀ ਨੂੰ ਦਰਸਾਇਆ ਗਿਆ ਹੈ ਅਤੇ ਯਾਦਗਾਰੀ ਸ਼ਬਦ ਖੁਣੇ ਗਏ ਹਨ।ਪੰਜ ਪਿਆਰਿਆਂ ਤੇ ਹਜ਼ਾਰਾਂ ਦੀ ਸੰਗਤ ਵਿੱਚ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਣਾਂ ਵਲੋਂ ਬੁੱਤ ਦੀ ਘੁੰਡ ਚੁਕਾਈ ਕੀਤੀ ਗਈ। ਉਹਨਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਸਦੇ ਸਿੱਖ ਪੰਜਾਬੀ ਭਾਈਚਾਰੇ ਲਈ ਬਹੁਤ ਮਾਣ ਵਾਲੀ ਗੱਲ ਹੈ। ਇਸਦੇ ਨਾਲ ਪੂਰੇ ਵਿਸ਼ਵ ਵਿੱਚ ਸਿੱਖਾਂ ਦੀ ਬਹਾਦਰੀ ਕਰਕੇ ਮਾਣ ਸਤਿਕਾਰ ਮਿਲ ਰਿਹਾ ਹੈ।ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਨਾਲ ਲੋਕਾਂ ਨੂੰ ਜੰਗਾਂ ਵਿੱਚ ਬ੍ਰਿਟੇਨ ਲਈ ਸਿੱਖਾਂ ਦੀ ਭੂਮਿਕਾ ਬਾਰੇ ਸਿੱਖਿਅਤ ਕਰਨ ਵਿੱਚ ਮਦਦ ਮਿਲੇਗੀ।ਉਨ੍ਹਾਂ ਨੇ ਕਿਹਾ ਕਿ ਮੁਜੱਸਮਾ ਸੌ ਫ਼ੀਸਦੀ ਇੱਕ ਸਿੱਖ ਸਿਪਾਹੀ ਨੂੰ ਰੂਪਮਾਨ ਕਰਦਾ ਹੈ।ਉਨ੍ਹਾਂ ਨੇ ਉਮੀਦ ਜ਼ਾਹਰ ਕੀਤੀ ਕਿ ਇਹ ਬੁੱਤ ਗੈਰ ਸਿੱਖਾਂ ਅਤੇ ਹੋਰ ਲੋਕਾਂ ਨੂੰ ਇਸ ਮਸ਼ਹੂਰ ਲੜਾਈ ਅਤੇ 21 ਸਿੱਖ ਸਿਪਾਹੀਆਂ ਦੀ ਬਹਾਦਰੀ ਬਾਰੇ ਸਿੱਖਿਅਤ ਕਰਨ ਵਿੱਚ ਮਦਦ ਕਰੇਗੀ

    ਸਿੰਘ ਸਾਹਿਬ ਨੇ ਦਸਿਆ ਕਿ ਈਸ਼ਰ ਸਿੰਘ ਨੇ ਅਫ਼ਗਾਨ ਹਮਲਾਵਰਾਂ ਦੇ ਖਿਲਾਫ਼ ਆਪਣੀ ਪੋਸਟ ਦੀ ਰਾਖੀ ਕਰਦਿਆਂ ਆਪਣੇ ਜਵਾਨਾਂ ਨਾਲ ਜਾਨ ਦੇ ਦਿੱਤੀ ਸੀ। 12 ਸਤੰਬਰ 1897 ਨੂੰ ਸਵੇਰੇ 8 ਵਜੇ ਸਾਰਾਗੜ੍ਹੀ ਕਿਲ੍ਹੇ ਦੇ ਸੰਤਰੀ ਨੇ ਦੌੜ ਕੇ ਅੰਦਰ ਖ਼ਬਰ ਦਿੱਤੀ ਕਿ ਹਜ਼ਾਰਾਂ ਪਠਾਣਾਂ ਦਾ ਇੱਕ ਲਸ਼ਕਰ ਝੰਡਿਆਂ ਅਤੇ ਨੇਜ਼ਿਆਂ (ਨਿਸ਼ਾਨ) ਦੇ ਨਾਲ ਉੱਤਰ ਵੱਲੋਂ ਸਾਰਾਗੜ੍ਹੀ ਕਿਲ੍ਹੇ ਵੱਲ ਵਧ ਰਿਹਾ ਹੈ।ਕਿਲੇ ਦੀ ਸੁਰੱਖਿਆ ਲਈ ਬੰਗਾਲ ਇਨਫ਼ੈਂਟਰੀ ਦੀ ਛੱਤੀਵੀਂ (ਸਿੱਖ) ਰੈਜੀਮੈਂਟ ਦੇ 21 ਜਵਾਨ ਤੈਨਾਤ ਸਨ।ਲੜਾਈ ਅਜੋਕੇ ਪਾਕਿਸਤਾਨ ਦੇ ਖ਼ੈਬਰ ਪਖ਼ਤੂਨਖਵਾ ਸੂਬੇ ਵਿੱਚ ਲੜੀ ਗਈ।ਬ੍ਰਿਟਿਸ਼ ਸਰਕਾਰ ਵੱਲੋਂ ਲੜ ਰਹੇ 21 ਸਿੱਖ ਫ਼ੌਜੀਆਂ ਨੇ ਗੜ੍ਹੀ ਦੀ ਰਾਖੀ ਲਈ ਬਹਾਦਰੀ ਨਾਲ ਲਗਭਗ ਛੇ ਘੰਟਿਆਂ ਤੱਕ ਲੋਹਾ ਲਿਆ ਅਤੇ ਹਮਲੇ ‘ਤੇ ਆਏ 10,000 ਵਿੱਚੋਂ 180 ਤੋਂ 200 ਅਫ਼ਗਾਨ ਹਮਲਾਵਰਾਂ ਨੂੰ ਮਾਰਿਆ।

    ਅੰਮ੍ਰਿਤਸਰ ਟਾਈਮਜ ਅਨੁਸਾਰ ਸਾਰਾਗੜ੍ਹੀ ਦੀ ਲੜਾਈ ਨੂੰ ਦੁਨੀਆਂ ਦੀਆਂ ਚੁਨਿੰਦਾ ਲੜਾਈਆਂ ਵਿੱਚ ਗਿਣਿਆਂ ਜਾਂਦਾ ਹੈ। ਸਾਰੇ 21 ਸਿੱਖ ਫੌਜੀਆਂ ਨੂੰ ਮੌਤ ਤੋਂ ਮਗਰੋਂ ਉਸ ਸਮੇਂ ਦੇ ਬ੍ਰਿਟਿਸ਼ ਭਾਰਤ ਦੇ ਸਰਬਉੱਚ ਬਹਾਦਰੀ ਪੁਰਸਕਾਰ “ਇੰਡੀਅਨ ਆਰਡਰ ਆਫ਼ ਮੈਰਿਟ” ਨਾਲ ਸਨਮਾਨਿਤ ਕੀਤਾ ਗਿਆ।ਉਸ ਸਮੇਂ ਤੋਂ ਹਾਰ ਸਾਲ 12 ਸਿਤੰਬਰ ਨੂੰ ਭਾਰਤੀ ਫ਼ੌਜ ਦੀ ਚੌਥੀ ਸਿੱਖ ਰੈਜੀਮੈਂਟ ਵੱਲੋਂ ਸਾਰਾਗੜ੍ਹੀ ਦੀ ਲੜਾਈ ਦੀ ਬਰਸੀ ਮਨਾਈ ਜਾਂਦੀ ਹੈ।ਸਾਰਾਗੜ੍ਹੀ ਦੀ ਲੜਾਈ ਦੀ ਯਾਦ ਵਿੱਚ ਇਕੱਲੋਤੀ ਯਾਦਗਾਰ ਉਪਿੰਘਮ ਸਕੂਲ ਦੇ ਚੈਪਲ ‘ਤੇ ਲੱਗੀ ਇੱਕ ਪਲੇਕ ਹੈ। ਇਹ ਪਲੇਕ ਕਰਨਲ ਜੌਹਨ ਹਾਊਟਨ ਦੀ ਯਾਦ ਵਿੱਚ ਹੈ ਜੋ ਕਿ 36ਵੀਂ ਬਟਾਲੀਅਨ ਦੇ ਕਮਾਂਡੈਂਟ ਸਨ।ਸਾਰਾਗੜ੍ਹੀ ਦੀ ਜੰਗ ਵਿੱਚ ਬ੍ਰਿਟੇਨ ਸਿਪਾਹੀਆੰ ਨੇ .303 ਲੀ ਮੈਟਫੋਰਡ ਰਾਇਫਲਾਂ ਦਾ ਇਸਤੇਮਾਲ ਕੀਤਾ ਸੀ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img