More

    ਸਾਬਕਾ ਸੈਨਿਕਾਂ ਨੇ ਸ਼ਹੀਦ ਗੁਰਪ੍ਰੀਤ ਸਿੰਘ ਦੇ ਪ੍ਰਵਾਰ ਨੂੰ ਕੀਤਾ ਸਨਮਾਨਤ

    ਅੰਮ੍ਰਿਤਸਰ, 28 ਨਵੰਬਰ (ਅਮ੍ਰਿਤਾ ਭਗਤ) – 8 ਸਿਖ ਲਾਈ ਫਤਿਹਪੁਰ ਬਟਾਲੀਅਨ ਦੇ ਸਾਬਕਾ ਸੈਨਿਕਾਂ ਦੀ ਕਮੇਟੀ ਦੇ ਮੁੱਖ  ਸੇਵਾਦਾਰ ਕੈਪਟਨ ਮਘਰ ਸਿੰਘ, ਕੈਪਟਨ ਗੁਰਮੁੱਖ ਸਿੰਘ ਅਤੇ ਮੈਂਬਰਾਨ ਵਲੋਂ ਪਿੰਡ ਮਜੀਠਾ ਦੇ ਸੂਰਬੀਰ ਯੋਧੇ  ਸ਼ਹੀਦ  ਸਿਪਾਹੀ ਗੁਰਪ੍ਰੀਤ ਸਿੰਘ ਦੇ ਘਰ ਪਹੁੰਚ ਕੇ ਸ਼ਹੀਦ  ਦੇ ਪਿਤਾ ਸੁਖਵਿੰਦਰ ਸਿੰਘ ਜੀ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨਿਤ  ਕਰਦੇ ਹੋਏ ਸੂਬੇਦਾਰ ਮੇਜਰ  ਸਲਵਿੰਦਰ ਸਿੰਘ ਤੇ ਨਾਲ ਸੂਬੇਦਾਰ ਰਾਜਪਾਲ ਸਿੰਘ, ਆਰ ਪੀ, ਜਗਚਰਨ ਸਿੰਘ, ਸੁਰਜਨ ਸਿੰਘ ਫੌਜੀ ਖਾਨਕੋਟ ਟ੍ਰੈਫਿਕ ਮਾਰਸ਼ਲ ਜਿਲਾ ਦੇਹਾਤੀ ਅੰਮ੍ਰਿਤਸਰ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਕੇ, ਸਾਬਕਾ ਸੈਨਿਕਾਂ ਵੱਲੋਂ ਬਣਾਈ ਗਈ ਕਮੇਟੀ ਵੱਲੋਂ ਮਤਾ ਪਾਸ ਕੀਤਾ ਗਿਆ ਹੈ, ਕਿ ਜੋ ਵੀ 8 ਸਿੱਖ ਲਾਈ ਫਤਿਹਪੁਰ  ਬਟਾਲੀਅਨ ਦੇ ਫੌਜੀ ਆਪਣੀਆਂ ਜਾਨਾਂ ਦੇਸ਼ ਵਾਸਤੇ ਕੁਰਬਾਨ ਕਰ ਚੁੱਕੇ  ਹਨ, ਉਹਨਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਪ੍ਰੀਵਾਰਾਂ ਨਾਲ ਮਿਲਕੇ ਦੁੱਖ ਸਾਝਾਂ ਕੀਤਾ ਜਾਵੇਗਾ ਅਤੇ ਉਨ੍ਹਾ ਦੇ ਪਰਿਵਾਰ ਨੂੰ ਸਨਮਾਨਿਤ ਕਰਨ ਦੇ ਨਾਲ ਨਾਲ ਹਰ ਵੇਲੇ ਉਨ੍ਹਾਂ ਦੇ ਦੁੱਖ ਸੁੱਖ ਵਿਚ ਸਹਾਈ ਹੋਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਉਪਰਾਲਾ ਹਰ ਸਾਲ ਪੰਜਾਬ ਦੇ ਹਰ ਜਿਲੇ ਵਿੱਚ ਕੀਤਾ ਜਾਵੇਗਾ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img