More

    ਸ਼ਾਂਤੀਪੂਰਨ ਧਰਨਾ ਦੇ ਰਹੇ ਕਿਰਤੀਆਂ ‘ਤੇ ਲਾਠੀਚਾਰਜ ਦੀ ਪਾਸਲਾ ਤੇ ਜਾਮਾਰਾਏ ਵੱਲੋਂ ਕਰੜੀ ਨਿੰਦਾ

    ਜਲੰਧਰ, 30 ਨਵੰਬਰ (ਬੁਲੰਦ ਅਵਾਜ਼ ਬਿਊਰੋ) – ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਸੰਗਰੂਰ ਵਿਖੇ ਅਮਨ ਪੂਰਵਕ ਧਰਨਾ ਦੇ ਰਹੇ ਬੇਜ਼ਮੀਨੇ-ਸਾਧਨਹੀਨ ਦਲਿਤ ਮਜ਼ਦੂਰਾਂ, ਔਰਤਾਂ ‘ਤੇ ਕੀਤੇ ਗਏ ਵਹਿਸ਼ੀਆਨਾ ਪੁਲਸ ਜਬਰ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਦੋਹਾਂ ਆਗੂਆਂ ਨੇ ਕਿਹਾ ਹੈ ਕਿ ਸਾਂਝੇ ਮਜ਼ਦੂਰ ਮੋਰਚੇ ਦੇ ਆਗੂਆਂ ਨਾਲ ਤੈਅਸ਼ੁਦਾ ਮੀਟਿੰਗ ਤੋਂ ਭੱਜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੀ ਵਾਅਦਾ ਖਿਲਾਫ਼ੀ ਲਈ ਸ਼ਰਮਿੰਦਾ ਹੋਣ ਜਾਂ ਗਲਤੀ ਸੁਧਾਰਨ ਦੀ ਬਜਾਏ ਜਬਰ-ਜ਼ੁਲਮ ਦਾ ਜੋ ਰਸਤਾ ਅਪਣਾਇਆ ਹੈ ਉਸ ਦੀ ‘ਆਪ” ਸਰਕਾਰ ਨੂੰ ਆਉਂਦੇ ਦਿਨਾਂ ਵਿੱਚ ਭਾਰੀ ਕੀਮਤ ਤਾਰਨੀ ਪਵੇਗੀ। ਇਸੇ ਦੌਰਾਨ ਇੱਥੋਂ ਜਾਰੀ ਇੱਕ ਵੱਖਰੇ ਬਿਆਨ ਰਾਹੀਂ ਦਿਹਾਤੀ ਮਜ਼ਦੂਰ ਸਭਾ ਦੇ ਪ੍ਰਧਾਨ ਦਰਸ਼ਨ ਨਾਹਰ, ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ, ਵਿੱਤ ਸਕੱਤਰ ਮਹੀਪਾਲ, ਪ੍ਰੈਸ ਸਕੱਤਰ ਬਲਦੇਵ ਸਿੰਘ ਨੂਰਪੁਰੀ ਅਤੇ ਸੀਨੀਅਰ ਮੀਤ ਪ੍ਰਧਾਨ ਚਮਨ ਲਾਲ ਦਰਾਜ ਕੇ ਨੇ ਸੰਗਰੂਰ ਵਿਖੇ ਕਿਰਤੀ ਪਰਿਵਾਰਾਂ ‘ਤੇ ਢਾਹੇ ਗਏ ਹਕੂਮਤੀ ਜਬਰ ਤੇ ਪੁਲਸੀਆ ਕਹਿਰ ਦੀ ਡਟਵੀਂ ਨਿੰਦਾ ਕੀਤੀ ਹੈ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img