More

    ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਦੇ ਵੱਡੇ ਭਰਾਤਾ ਨੇ ਦੇਸ਼ ਦੀ ਨਿਆਂ ਪ੍ਰਣਾਲੀ ਉਠਾਏ ਵੱਡੇ ਸਵਾਲ

    ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਸੋਂਹ ਚੁੱਕਣ ਲਈ ਲਿਆਉਣ ਸਮੇਂ ਜੰਗੀ ਕੈਦੀਆਂ ਤੋਂ ਵੀ ਮਾੜਾ ਸਲੂਕ ਕਰਨਾਂ ਲੋਕਤੰਤਰ ਦੀ ਹੱਤਿਆ : ਭਾਈ ਭੁਪਿੰਦਰ ਸਿੰਘ ਗੱਦਲੀ

    ਅੰਮ੍ਰਿਤਸਰ, 5 ਜੁਲਾਈ (ਬੁਲੰਦ ਆਵਾਜ਼ ਬਿਊਰੋ):- ਐਨ ਐਸ ਏ ਅਧੀਨ ਡਿਬਰੂਗੜ੍ਹ ਜੇਲ ਵਿੱਚ ਨਜ਼ਰਬੰਦ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਵੱਡੇ ਫਰਕ ਨਾਲ ਜੇਤੂ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਬਤੌਰ ਮੈਂਬਰ ਪਾਰਲੀਮੈਂਟ ਸੋਂਹ ਚੁਕਾਉਣ ਲਈ ਜਿਸ ਪ੍ਰਕਾਰ ਨਾਲ ਬੰਦੀ ਬਣਾਂਕੇ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਿਆਂਦਾ ਗਿਆ ਹੈ ਬਹੁਤ ਹੀ ਅਫ਼ਸੋਸਜਨਕ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ 1984 ਵਿੱਚ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੇ ਜਰਨਲ ਵੈਦਿਆ ਨੂੰ ਸੋਧਾ ਲਾਕੇ ਸਿੱਖ ਕੌਮ ਲਈ ਫਾਂਸੀ ਚੜਨ ਵਾਲੇ ਸ਼ਹੀਦ ਭਾਈ ਹਰਜਿੰਦਰ ਸਿੰਘ ਜੀ ਜਿੰਦਾ ਦੇ ਵੱਡੇ ਭਰਾਤਾ ਭਾਈ ਭੁਪਿੰਦਰ ਸਿੰਘ ਜੀ ਗੱਦਲੀ ਨੇ ਪ੍ਰੈਸ ਨੂੰ ਭੇਜੇ ਗਏ ਇਕ ਪ੍ਰੈਸ ਨੋਟ ਰਾਹੀਂ ਕੀਤਾ। ਭਾਈ ਭੁਪਿੰਦਰ ਸਿੰਘ ਗੱਦਲੀ ਨੇ ਆਪਣੇ ਪ੍ਰੈਸ ਨੋਟ ਰਾਹੀਂ ਦੇਸ਼ ਦੀ ਨਿਆਂ ਪ੍ਰਣਾਲੀ ਤੇ ਬਹੁਤ ਵੱਡੇ ਸਵਾਲ ਖੜੇ ਕੀਤੇ ਹਨ। ਉਹਨਾਂ ਕਿਹਾ ਦੇਸ਼ ਕੌਮ ਲਈ ਹੱਸ-ਹੱਸ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਦੇ ਹਿੱਸੇ 95% ਕੁਰਬਾਨੀਆਂ ਆਈਆਂ ਹਨ, ਪ੍ਰੰਤੂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਬਿਲਕੁਲ ਇਸਦੇ ਉਲਟ ਸਿੱਖਾਂ ਦੇ ਹਿੱਸੇ 5% ਇਨਸਾਫ਼ ਮਿਲਣਾਂ ਤਾਂ ਦੂਰ ਗੱਲ ਸਗੋਂ ਹਰ ਖੇਤਰ ਵਿੱਚ ਸਿੱਖ ਕੌਮ ਨੂੰ ਲਤਾੜਿਆ ਗਿਆ ਤੇ ਸਾਡੇ ਅਧਿਕਾਰਾਂ ਨੂੰ ਦਬਾਇਆ ਗਿਆ ਹੈ। ਉਹਨਾਂ ਕਿਹਾ ਕਿ ਲੰਮੇ ਸਮੇਂ ਤੋਂ ਆਪਣੀਂ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੌਮ ਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਅਜੇ ਤੱਕ ਲੰਬਿਤ ਹੈ ਅਤੇ ਉਸ ਤੋਂ ਵੀ ਤਾਜ਼ਾ ਮਿਸਾਲ ਇਸ ਵੇਲੇ ਦੀ ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਉਹਨਾਂ ਦੇ ਸਾਥੀਆਂ ਨਾਲ ਕੀਤੀ ਗਈ ਧੱਕੇਸ਼ਾਹੀ ਤੋਂ ਮਿਲਦੀ ਹੈ। ਜਿਸ ਦਾ਼ ਲੋਕ ਸਭਾ ਹਲਕਾ ਖਡੂਰ ਸਾਹਿਬ ਅਤੇ ਫਰੀਦਕੋਟ ਦੇ ਲੋਕਾਂ ਨੇ ਪੰਥਕ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਕਰਾਰਾ ਜਵਾਬ ਦਿੱਤਾ ਹੈ। ਪ੍ਰੰਤੂ ਇਸੇ ਲੋਕਤੰਤਰ ਦੀ ਪੂਰੀ ਦੁਨੀਆਂ ਵਿੱਚ ਦੁਹਾਈ ਪਾਰਾ ਕਰਨ ਵਾਲੀ ਸੱਤਾ ਧਿਰ ਨੇ ਕਨੂੰਨ ਦੇ ਹੀ ਨੱਕ ਵਿੱਚ ਨੱਥ ਪਾ ਕੇ ਰੱਖੀ ਹੋਈ ਹੈ ਜਿਸ ਨਾਲ ਉਹ ਜਦੋਂ ਚਾਹਵੇ ਜਿਸ ਤਰਫ਼ ਚਾਹਵੇ ਇਸਨੂੰ ਮੋੜ ਲੈਂਦੀ ਹੈ। ਸ੍ਰ ਭੁਪਿੰਦਰ ਸਿੰਘ ਜੀ ਗੱਦਲੀ ਨੇ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੂੰ ਭਾਰੀ ਬਹੁਮਤ ਨਾਲ ਜਿੱਤਣ ਦੇ ਬਾਵਜੂਦ ਵੀ ਸੋਂਹ ਚੁੱਕਣ ਲਈ ਲਿਆਉਣ ਸਮੇਂ ਜੰਗੀ ਕੈਦੀਆਂ ਤੋਂ ਵੀ ਮਾੜਾ ਰਵੱਈਆ ਕਰਨਾਂ, ਉਹਨਾਂ ਤੇ ਤਰਾਂ-ਤਰਾਂ ਦੀਆਂ ਪਾਬੰਦੀਆਂ ਆਇਦ ਕਰਨੀਆਂ, ਪਰਿਵਾਰ ਅਤੇ ਬਾਕੀ ਸਮਰਥਕਾਂ ਨੂੰ ਮਿਲਣ ਨਾਂ ਦੇਣਾਂ, ਪੈਰੋਲ ਦੇ ਕੇ ਵੀ ਕੈਦੀਆਂ ਵਾਲਾ ਸਲੂਕ ਕਰਨਾਂ ਸਰਾਸਰ ਲੋਕਤੰਤਰ ਤੇ ਮਨੁੱਖੀ ਅਧਿਕਾਰਾਂ ਦੀ ਹੱਤਿਆ ਹੈ। ਉਹਨਾਂ ਕਿਹਾ ਕਿ ਇਸ ਵਕਤ ਸਾਰੀ ਦੁਨੀਆਂ ਭਾਰਤ ਵਿੱਚ ਘੱਟ ਗਿਣਤੀਆਂ ਨਾਲ ਖਾਸ ਕਰਕੇ ਸਿੱਖ ਕੌਮ ਨਾਲ ਹੋ ਰਹੀ ਧੱਕੇਸ਼ਾਹੀ ਤੇ ਟਿਕਟਿਕੀ ਲਗਾ ਕੇ ਵੇਖ ਰਹੀ ਹੈ ਜਦੋਂ ਕਿ ਕੈਨੇਡਾ ਅਤੇ ਅਮਰੀਕਾ ਨੇ ਮੋਹਰੀ ਹੋਕੇ ਭਾਰਤ ਦੀਆਂ ਖੁਫੀਆ ਏਜੰਸੀਆਂ ਵੱਲੋਂ ਉਹਨਾਂ ਮੁਲਕਾਂ ਵਿੱਚ ਜਾਕੇ ਸਿੱਖ ਲੀਡਰਾਂ ਦੀਆਂ ਕੀਤੀਆਂ ਨਾਜਾਇਜ਼ ਹੱਤਿਆਵਾਂ ਤੇ ਸਖ਼ਤ ਐਕਸ਼ਨ ਵੀ ਲਿਆ ਹੈ ਤੇ ਭਾਰਤ ਨੂੰ ਸਾਰੀ ਦੁਨੀਆਂ ਦੇ ਕਟਿਹਰੇ ਚ’ ਖੜਾ ਕਰ ਦਿੱਤਾ ਹੈ। ਭਾਰਤ ਵੱਲੋਂ ਆਪਣੇ ਅਤੇ ਬਾਹਰਲੇ ਮੁਲਕਾਂ ਵਿੱਚ ਰਹਿ ਰਹੇ ਸਿੱਖਾਂ ਨੂੰ ਨਿਸ਼ਾਨਾ ਬਣਾਉਣਾਂ, ਦੇਸ਼ ਦੀ ਲੋਕਤੰਤਰ ਪ੍ਰਣਾਲੀ ਰਾਹੀਂ ਜਿੱਤੇ ਲੋਕ ਸਭਾ ਉਮੀਦਵਾਰ ਨਾਲ ਹੀ ਕੈਦੀਆਂ ਵਾਲਾ ਸਲੂਕ ਕਰਨਾਂ ਇਕ ਘਟੀਆ ਤੇ ਗਿਰੀ ਹੋਈ ਹਰਕਤ ਹੈ। ਅਖੀਰ ਵਿੱਚ ਭਾਈ ਭੁਪਿੰਦਰ ਸਿੰਘ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਤੋਂ ਮੰਗ ਕੀਤੀ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਨੇ ਭਾਵੇਂ ਸਰਕਾਰੀ ਪਾਬੰਧੀਆਂ ਚ’ ਹੀ ਸਹੀ ਪਰ ਅੱਜ ਬਤੌਰ ਮੈਂਬਰ ਪਾਰਲੀਮੈਂਟ ਦੇਸ਼ ਦੇ ਸੰਵਿਧਾਨ ਦੀ ਸੋਂਹ ਚੁੱਕ ਲਈ ਹੈ ਅਤੇ ਉਹ ਵੀ ਹੁਣ ਦੇਸ਼ ਦੀ ਸਰਵ-ਉੱਚ ਪੰਚਾਇਤ ਦੇ ਕਨੂੰਨੀ ਤੌਰ ਮੈਂਬਰ ਬਣ ਗਏ ਹਨ। ਹਣ ਬਾਕੀ ਲੋਕ ਸਭਾ ਮੈਂਬਰਾਂ ਵਾਂਗ ਉਹਨਾਂ ਨੂੰ ਵੀ ਆਪਣੇ ਹਲਕੇ, ਆਪਣੇ ਲੋਕਾਂ ਦੀ ਗੱਲ ਦੇਸ਼ ਦੀ ਪਾਰਲੀਮੈਂਟ ਵਿੱਚ ਰੱਖਣ ਦਾ ਪੂਰਨ ਅਧਿਕਾਰ ਹੈ। ਸੋ ਸੂ ਮੋਟੋ ਲੈਂਦੇ ਹੋਏ ਜਲਦ ਤੋਂ ਜਲਦ ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ ਤੇ ਲੱਗੀ ਐਨ ਐਸ ਏ ਹਟਾ ਕੇ ਉਹਨਾਂ ਨੂੰ ਆਪਣੇ ਲੋਕ ਸਭਾ ਹਲਕੇ ਵਿੱਚ ਵਿਚਰਣ ਦੀ ਇਜਾਜ਼ਤ ਦਿੱਤੀ ਜਾਵੇ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img