More

    ਸਹਾਇਕ ਕਮਿਸ਼ਨਰ ਸੁਖਚੈਨ ਸਿੰਘ ਔਲਖ ਬਣੇ ਜ਼ਿਲ਼੍ਹਾ ਫੁੱਟਬਾਲ ਐਸੋਸੀਏਸ਼ਨ ਅੰਮ੍ਰਿਤਸਰ ਦੇ ਪ੍ਰਧਾਨ

    ਸੁਖਚੈਨ ਸਿੰਘ ਔਲਖ ਨੂੰ ਪ੍ਰਧਾਨ ਬਨਣ ਤੇ ਚੁਫੇਰਿਉਂ ਵਧਾਈਆਂ

    ਅੰਮ੍ਰਿਤਸਰ, 29 ਜੁਲਾਈ (ਗਗਨ) – ਜ਼ਿਲ਼ਾ ਅੰਮ੍ਰਿਤਸਰ ਅੰਦਰ ਫੁੱਟਬਾਲ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਤੇ ਫੁੱਟਬਾਲ ਖਿਡਾਰੀਆਂ ਦੀ ਬਿਹਤਰੀ ਲਈ ਹਮੇਸ਼ਾਂ ਤੱਤਪਰ ਫੁੱਟਬਾਲ ਐਸੋਸੀਏਸ਼ਨ ਅੰਮ੍ਰਿਤਸਰ ਦੀ ਚੋਣ ਦੌਰਾਨ ਯੰਗ ਸਟਾਰ ਫੁੱਟਬਾਲ ਕਲੱਬ ਦੇ ਖਿਡਾਰੀ ਤੇ ਸਹਾਇਕ ਕਮਿਸ਼ਨਰ ਆਬਕਾਰੀ ਫਰੀਦਕੋਟ ਰੇਂਜ ਸੁਖਚੈਨ ਸਿੰਘ ਔਲਖ ਨੂੰ ਸਰਵਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਚੁਣਿਆ ਗਿਆ।
    ਅੰਮ੍ਰਿਤਸਰ ਫੁੱਟਬਾਲ ਐਸੋਸੀਏਸ਼ਨ ਦਾ ਚੋਣਾਵੀ ਸੰਮੇਲਨ ਅੰਮ੍ਰਿਤਸਰ ਦੇ ਇਕ ਨਿੱਜੀ ਕਲੱਬ ਵਿੱਚ ਹੋਇਆ ਜਿਸ ਵਿੱਚ ਜ਼ਿਲ਼ਾ ਪੱਧਰੀ ਚੋਣ ਲਈ ਪੰਜਾਬ ਫੁੱਟਬਾਲ ਐਸੋਸੀਏਸ਼ਨ ਵਲੋਂ ਨਿਯੁਕਤ ਨਿਰੀਖਕ (ਆਬਜਰਵਰ) ਕੁਲਜੀਤ ਸਿੰਘ ਏ.ਆਈ.ਜੀ. (ਐਸ.ਟੀ.ਐਫ) ਮੀਤ ਪ੍ਰਧਾਨ ਪੰਜਾਬ ਫੁੱਟਬਾਲ ਐਸੋਸੀਏਸ਼ਨ, ਹਰਜਿੰਦਰ ਸਿੰਘ ਆਨਰੇਰੀ ਸਕੱਤਰ ਪੰਜਾਬ ਅਤੇ ਵਿਜੈ ਬਾਲੀ ਜੁਆਇੰਟ ਸਕੱਤਰ ਪੰਜਾਬ ਦੀ ਦੇਖ ਰੇਖ ਹੇਠ ਐਸੋਸੀਏਸ਼ਨ ਦੀ ਚੋਣ ਪ੍ਰਕਿਰਿਆ ਸਰਵਸੰਮਤੀ ਨਾਲ ਨੇਪਰੇ ਚੜ ਗਈ। ਇਸ ਸਮੇਂ ਐਸੋਸੀਏਸ਼ਨ ਦੇ ਸਮੂਹ ਅਹੁਦੇਦਾਰਾਂ ਵਲੋਂ ਸਰਵਸੰਮਤੀ ਨਾਲ ਸੁਖਚੈਨ ਸਿੰਘ ਔਲਖ ਨੂੰ ਜ਼ਿਲ਼੍ਹਾ ਪ੍ਰਧਾਨ ਅਤੇ ਪ੍ਰਦੀਪ ਕੁਮਾਰ ਫੁੱਟਬਾਲ ਕੋਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਜਨਰਲ ਸਕੱਤਰ ਚੁਣਿਆ ਗਿਆ। ਇਸ ਸਮੇਂ ਸ. ਔਲਖ ਨੇ ਪ੍ਰਧਾਨ ਬਨਣ ਉਪਰੰਤ ਵਿਸਵਾਸ਼ ਦਿਵਾਇਆ ਕਿ ਉਹ ਫੁੱਟਬਾਲ ਖੇਡ ਨੂੰ ਘਰ ਘਰ ਤੱਕ ਪਹੁੰਚਾਉਣ ਅਤੇ ਖਿਡਾਰੀਆਂ ਨੂੰ ਆਧੁਨਿਕ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉੁਣ ਲਈ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਦੇ ਪ੍ਰਧਾਨ ਬਨਣ ਤੇ ਉਨ੍ਹਾਂ ਨੂੰ ਜਤਿੰਦਰ ਸਿੰਘ ਮੋਤੀ ਭਾਟੀਆ ਕੌਂਸਲਰ, ਹਰਜੀਤ ਸਿੰਘ ਸਹਿਜਰਾ ਕੌਂਸਲਰ ਪਿਤਾ, ਹਰਜਿੰਦਰ ਸਿਘ ਟੈਨੀ ਖਹਿਰਾ, ਨੌਜੁਆਨ ਕਾਂਗਰਸੀ ਆਗੂ ਸਵਰਾਜ ਸਿੰਘ ਸ਼ਾਮ, ਵਿਕਾਸ ਸ਼ੇਰਗਿੱਲ, ਡਾ: ਕੇਸ਼ਵ ਟੰਡਨ, ਪਰਮਿੰਦਰ ਸਿੰਘ ਸਰਪੰਚ ਜ਼ਿਲ਼੍ਹਾ ਕੋਆਰਡੀਨੇਟਰ, ਹਰਜਿੰਦਰ ਸਿੰਘ ਮੁੱਧ, ਸੁਖਚੈਨ ਸਿੰਘ ਠੇਕੇਦਾਰ, ਸੁਮਨਦੀਪ ਸਿੰਘ, ਡਾ: ਜੱਗਾ ਸਿੰਘ ਗੋਲਡਨ ਐਵੀਨਿਊ, ਮਾ: ਦਿਲਬਾਗ ਸਿੰਘ ਅਤੇ ਵੱਖ ਵੱਖ ਸਮਾਜਿਕ ਤੇ ਰਾਜਨੀਤਿਕ ਸਖਸ਼ੀਅਤਾਂ ਸਮੇਤ ਫੁੱਟਬਾਲ ਖਿਡਾਰੀਆਂ ਵਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img