More

    ਸਲੇਮਪੁਰ ਸਕੂਲ ਦੇ ਵਿਦਿਆਰਥੀਆਂ ਨੇ ਪੰਜਾਬ ਮੈਰਿਟ ਵਿੱਚ ਲਿਆ 12ਵਾਂ ਤੇ 13ਵਾਂ ਰੈਂਕ

    ਸ੍ਰੀ ਚਮਕੌਰ ਸਾਹਿਬ 24 ਮਈ (ਹਰਦਿਆਲ ਸਿੰਘ ਸੰਧੂ) – ਪ੍ਰਿੰਸੀਪਲ ਮਲਕੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕੀ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋ ਐਲਾਨੇ ਨਤੀਜੇ ‘ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਲੇਮਪੁਰ ਦੇ 2 ਵਿਦਿਆਰਥੀਆਂ ਨੇ ਪੰਜਾਬ ਮੈਰਿਟ ਵਿੱਚ ਸਥਾਨ ਹਾਸਿਲ ਕੀਤਾ ਜਿਸ ਵਿੱਚ ਪਿੰਡ ਓਇੰਦ ਦੀ ਵਸਨੀਕ ਪ੍ਰੀਤੀ ਨੇ 488/500 (97.60%) ਅੰਕ ਪ੍ਰਾਪਤ ਕਰਕੇ 12ਵਾਂ ਸਥਾਨ ਹਾਸਲ ਕੀਤਾ ਇਸੇ ਤਰ੍ਹਾਂ ਪਿੰਡ ਸਲੇਮਪੁਰ ਦੇ ਰਹਿਣ ਵਾਲੇ ਅਨਮੋਲ ਸਿੰਘ ਨੇ 487/500 (97.40%) ਅੰਕ ਪ੍ਰਾਪਤ ਕਰਕੇ 13ਵਾਂ ਸਥਾਨ ਹਾਸਲ ਕੀਤਾ ਵਿਦਿਆਰਥੀਆਂ ਦੀ ਇਸ ਉਪਲੱਵਧੀ ਤੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਵਿਦਿਆਰਥੀਆਂ ਨੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਉਹਨਾਂ ਨੇ ਵਿਦਿਆਰਥੀਆਂ ਤੇ ਮਾਪਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿਤੀਆਂ ਉਨ੍ਹਾਂ ਕਿਹਾ ਕਿ ਇਹ ਅਧਿਆਪਕਾਂ ਦੀ ਯੋਗ ਅਗਵਾਈ ਅਤੇ ਸਖ਼ਤ ਮਿਹਨਤ ਦਾ ਨਤੀਜਾ ਹੈ ਇਸ ਮੌਕੇ ਕੁਲਤਾਰ ਸਿੰਘ ਪੰਜਾਬੀ ਮਾਸਟਰ ਨੇ ਦਸਿਆ ਕੀ ਪ੍ਰੀਖਿਆ ਤੋਂ ਪਹਿਲਾ ਹੀ ਪ੍ਰਿੰਸੀਪਲ ਮਲਕੀਤ ਸਿੰਘ ਨੇ ਸਕੂਲ ਦੇ ਸਾਰੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਹੋਏ ਮੈਰਿਟ ਵਿੱਚ ਆਉਣ ਵਾਲੇ ਹਰ ਵਿਦਿਆਰਥੀ ਨੂੰ 5100/- ਨਗਦ ਰਾਸ਼ੀ ਦੇਣ ਦਾ ਐਲਾਨ ਕੀਤਾ ਸੀ ਜੋ ਏਹ ਦੋਨੋ ਵਿਦਿਆਰਥੀਆਂ ਨੂੰ ਸਕੂਲ ਫੰਕਸ਼ਨ ਵਿੱਚ ਜਲਦੀ ਦਿੱਤਾ ਜਾਵੇਗਾ ਪ੍ਰਿੰਸੀਪਲ ਸਾਹਿਬ ਨੇ ਲੈਕਚਰਾਰ ਸੁਮਨਦੀਪ ਕੌਰ, ਸੰਜੀਵ ਅੱਤਰੀ, ਦਰਸ਼ਨ ਸਿੰਘ ਤੇ ਸਮੂਹ ਸਟਾਫ ਨੂੰ ਮੁਬਾਰਕਾਂ ਦਿਤੀਆਂ ਤੇ ਸਕੂਲ ਦੀ ਬੇਹਤਰੀ ਲਈ ਅੱਗੇ ਤੋਂ ਵੀ ਹੋਰ ਮਿਹਨਤ ਕਰਨ ਦੀ ਗੱਲ ਆਖੀ ਤਾਂ ਜੋ ਸਕੂਲ ਤੋਂ ਸਿੱਖਿਆ ਪ੍ਰਾਪਤ ਕਰਕੇ ਵਿਦਿਆਰਥੀ ਸਮਾਜ ਤੇ ਦੇਸ਼ ਦੀ ਸੇਵਾ ਕਰ ਸਕਣ!

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img