More

    ਸਰਹੱਦ-ਏ-ਪੰਜਾਬ ਖੇਡ ਕਲੱਬ ਵੱਲੋਂ ਏ. ਡੀ.ਸੀ.ਪੀ ਜੁਗਰਾਜ ਸਨਮਾਨਿਤ

    23 ਜੁਲਾਈ 1894 ਨੂੰ ਪੈਰਿਸ ਵਿਖੇ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦਾ ਗਠਨ ਕੀਤਾ ਸੀ – ਪ੍ਰਧਾਨ ਮੱਟੂ

    ਅੰਮ੍ਰਿਤਸਰ, 23 ਜੂਨ (ਗਗਨ ਅਜੀਤ ਸਿੰਘ) – ਮੁੱਖ ਸਰਪ੍ਰਸਤ ਹਰਮਨਬੀਰ ਸਿੰਘ ਗਿੱਲ (ਐਸ.ਐਸ.ਪੀ, ਮੋਗਾ) ਚੈਅਰਮੈਨ ਭਗਵੰਤਪਾਲ ਸਿੰਘ ਸੱਚਰ, ਅਤੇ ਸੀਨੀਅਰ ਮੀਤ ਪ੍ਰਧਾਨ ਤੇਜਿੰਦਰ ਕੁਮਾਰ ਛੀਨਾ ਦੀ ਯੋਗ ਅਗਵਾਈ ਹੇਠ ਚੱਲਣ ਵਾਲੀ ਪੰਜਾਬ ਦੀ ਨਾਮਵਰ ਖੇਡ ਸੰਸਥਾ ਸਰਹੱਦ-ਏ-ਪੰਜਾਬ ਖੇਡ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਵੱਲੋਂ ਅੱਜ ਪੰਜਾਬ ਸਰਕਾਰ ਦੀਆਂ ਜਾਰੀ ਕੀਤੀਆ ਗਈਆਂ ਹਦਾਇਤਾਂ ਅਨੁਸਾਰ ਅੰਤਰਰਾਸ਼ਟਰੀ ਉਲੰਪਿਕ ਦਿਵਸ ਮੌਂਕੇ ਸਾਦੇ ਅਤੇ ਪ੍ਰਭਾਵਸ਼ਾਲੀ ਸਮਾਂਰੋਹ ਦੌਰਾਨ ਆਸਟ੍ਰੇਲੀਆ ਵਿਖ਼ੇ ਹੋਏ ਹਾਕੀ ਵਿਸ਼ਵ ਕੱਪ -2011 ਦੇ ਜੇਤੂ ਅਤੇ ਸਾਲ 2003 ਦੇ ਮਹਾਰਾਜਾ ਰਣਜੀਤ ਸਿੰਘ ਐਵਾਰਡੀ ਇੰਟਰਨੈਸ਼ਨਲ ਹਾਕੀ ਖਿਡਾਰੀ ਜੁਗਰਾਜ ਸਿੰਘ (ਏਡੀਸੀਪੀ ਅੰਮ੍ਰਿਤਸਰ ਪੁਲਿਸ) ਨੂੰ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ l ਇਸ ਮੌਂਕੇ ਪ੍ਰਸਿੱਧ ਖੇਡ ਪ੍ਰੋਮੋਟਰ ਅਤੇ ਸਰਹੱਦ-ਏ-ਪੰਜਾਬ ਖੇਡ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਅੱਜ ਦੇ ਦਿਨ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਾਚੀਨ ਉਲੰਪਿਕ ਖੇਡਾਂ ਜੋ ਕਿ ਯੂਨਾਨ ਦੇ ਉਲੰਪਿਆ ਨਾਮ ਦੇ ਸਥਾਨ ਤੇ ਈਸਾ ਤੋਂ 776 ਸਾਲ ਪਹਿਲਾਂ ਸ਼ੁਰੂ ਹੋਈਆਂ ਸਨ ਇਹਨਾਂ ਖੇਡਾਂ ਨੂੰ ਪ੍ਰਾਚੀਨ ਯੂਨਾਨ ਵਿਚ ਧਾਰਮਿਕ ਤਿਉਹਾਰ ਦੇ ਰੂਪ ਵਿੱਚ ਮਨਾਇਆ ਜਾਂਦਾ ਸੀ ਅਤੇ ਬਹੁਤ ਪਵਿੱਤਰ ਢੰਗ ਨਾਲ ਉਥੋਂ ਦੇ ਦੇਵਤੇ ਜੀਅਸ ਨੂੰ ਸਮਰਪਿਤ ਸਨ ਇਹ ਉਲੰਪਿਕ ਖੇਡਾਂ | ਬੇਸ਼ੱਕ ਰੋਮ ਦੇ ਯੂਨਾਨ ਉਤੇ ਕਬਜ਼ਾ ਕਰਨ ਤੋਂ ਬਾਅਦ ਰੋਮਨ ਬਾਦਸ਼ਾਹ ਨੇ ਇਹਨਾਂ ਖੇਡਾਂ ਬੰਦ ਕਰਵਾ ਦਿੱਤਾ ਸੀ ਅਤੇ ਇਹਨਾਂ ਖੇਡਾਂ ਦੇ ਸਾਰੇ ਚਿੰਨ ਖਤਮ ਕਰ ਦਿੱਤੇ ਸੀ l

    ਪਰ ਇਹ ਖੇਡਾਂ ਨੂੰ ਜਿਵੇਂ ਹਮੇਸ਼ਾ ਲਈ ਲੋਕਾਂ ਲਈ ਜਿਉਂਦਿਆਂ ਛੱਡ ਗਏ ਸਨ ਯੂਨਾਨੀ ਲੋਕ, ਫਿਰ ਸਮਾਂ ਬੀਤਦਾ ਗਿਆ ਤੇ 1894 ਵਿਚ ਫਰਾਂਸ ਦੇ ਸਿੱਖਿਆ ਸ਼ਾਸ਼ਤਰੀ ਅਤੇ ਖੇਡਾਂ ਨੂੰ ਪਿਆਰ ਕਰਨ ਵਾਲੇ ਦਾਰਸ਼ਨਿਕ ਬੈਰਨ – ਡੀ ਕਿਉਬਰਟਿਨ ਨੇ ਇਹਨਾਂ ਖੇਡਾਂ ਬਾਰੇ ਖੋਜ ਕੀਤੀ ਅਤੇ ਇਹਨਾਂ ਖੇਡਾਂ ਨੂੰ ਮੁੜ ਸੁਰਜੀਤ ਕਰਨ ਲਈ ਆਪਣੀ ਯੋਜਨਾ ਪੂਰੀ ਦੁਨੀਆਂ ਸਾਹਮਣੇ ਰੱਖੀ ਅਤੇ 23 ਜੁਲਾਈ 1894 ਨੂੰ ਪੈਰਿਸ ਵਿਖੇ ਅੰਤਰਰਾਸ਼ਟਰੀ ਉਲੰਪਿਕ ਕਮੇਟੀ ਦਾ ਗਠਨ ਕੀਤਾ ਗਿਆ ਅਤੇ ਜਿਸਦੇ ਨਤੀਜਿਆਂ ਸਦਕਾ 1896 ਵਿਚ ਉਲੰਪਿਕ ਖੇਡਾਂ ਨੂੰ ਮੁੜ ਪਹਿਚਾਣ ਮਿਲੀ ਤੇ ਮੁੜ ਤੋਂ ਇਹਨਾਂ ਖੇਡਾਂ ਨੂੰ ਯੂਨਾਨ ਦੇਸ਼ ਵਿਚ ਹੀ ਸ਼ੁਰੂ ਕੀਤਾ ਗਿਆ । ਸੋ 23 ਜੂਨ ਉਹ ਦਿਹਾੜਾ ਖੇਡਾਂ ਲਈ ਬਹੁਤ ਅਹਿਮ ਮੰਨਿਆ ਗਿਆ ਜਿਸ ਦਿਨ ਦੁਨੀਆਂ ਦੀਆਂ ਸਰਵੋਤਮ ਖੇਡਾਂ ਉਲੰਪਿਕ ਖੇਡਾਂ ਨੂੰ ਸ਼ੁਰੂ ਕਰਵਾਉਣ ਲਈ ਅੰਤਰਰਾਸ਼ਟਰੀ ਕਮੇਟੀ ਦਾ ਗਠਨ ਹੋਇਆ ਸੀ ਸੋ ਪੁਰੇ ਵਿਸ਼ਵ ਵਿਚ ਇਹ ਦਿਹਾੜਾ ਅੰਤਰਰਾਸ਼ਟਰੀ ਉਲੰਪਿਕ ਦਿਵਸ ਵੱਜੋਂ ਮਨਾਇਆ ਜਾਣ ਲੱਗਾ, ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਅੱਗੇ ਕਿਹਾ ਕਿ ਖੇਡ ਸੱਭਿਆਚਾਰ ਨੂੰ ਹੁਲਾਰਾ ਦੇਣ ਲਈ ਇਸ ਦਿਹਾੜੇ ਨੂੰ ਮਨਾਉਣਾ ਜਰੂਰੀ ਹੈ ਤਾਂ ਜੋ ਕਿ ਉਲੰਪਿਕ ਭਾਵਨਾ ਪੂਰੇ ਸੰਸਾਰ ਵਿਚ ਫੈਲ ਸਕੇ ।ਉਲੰਪਿਕ ਦੇ ਪੰਜ ਚੱਕਰ ਵੀ ਪੂਰੀ ਦੁਨੀਆਂ ਨੂੰ ਆਪਸ ਵਿਚ ਜੋੜ ਕੇ ਰੱਖਣ ਦਾ ਸੰਦੇਸ਼ ਪੁਰੀ ਦੂਨੀਆਂ ਨੂੰ ਦਿੰਦੇ ਹਨ ਜੋ ਕਿ ਆਪਸੀ ਮਿਲਵਰਤਨ ਦਾ ਸਭ ਤੋਂ ਵੱਡਾ ਸੰਦੇਸ਼ ਹੈ । ਅੱਜ ਜਿਥੇ ਦੁਨੀਆਂ ਵਿਚ ਵਿਰੋਧ ਭਾਸਾਂ ਦਾ ਬੋਲਬਾਲਾ ਹੈ ਉਥੇ ਉਲੰਪਿਕ ਦਿਵਸ ਨੂੰ ਮਨਾ ਕੇ ਅਤੇ ਇਸ ਦੀਆਂ ਭਾਵਨਾਵਾਂ ਨੂੰ ਦੁਨੀਆਂ ਵਿਚ ਫੈਲਾ ਕੇ ਅਸੀਂ ਆਪਸੀ ਭਾਈਚਾਰਾ ਅਤੇ ਸਾਕਾਰਾਤਮਕ ਮਾਹੌਲ ਪੈਦਾ ਕਰ ਸਕਦੇ ਹਾਂ ਪਰ ਅਫਸੋਸ ਬਹੁਤੇ ਲੋਕਾਂ ਅੰਤਰਰਾਸ਼ਟਰੀ ਉਲੰਪਿਕ ਦਿਵਸ ਬਾਰੇ ਕੋਈ ਗਿਆਨ ਹੀ ਨਹੀਂ ਹੈ !ਜਦੋਂ ਕਿ ਵਿਸ਼ਵ ਨੂੰ ਇਕ ਸੂਤਰ ਵਿਚ ਪਰੋਏ ਰੱਖਣ ਵਾਲੀਆਂ ਇਹਨਾਂ ਮਹਾਨਤਮ ਖੇਡਾਂ ਦੀਆਂ ਭਾਵਨਾਵਾਂ ਨੂੰ ਸਕੂਲਾਂ ਕਾਲਜਾਂ ਅਤੇ ਖਿਡਾਰੀਆਂ ਤੱਕ ਪਹੁੰਚਾਉਣ ਦੀ ਜਿੰਮੇਵਾਰੀ ਸਾਡੇ ਖੇਡ ਅਧਿਆਪਕਾਂ ਅਤੇ ਖੇਡ ਮਾਹਿਰਾਂ ਦੀ ਮੁੱਢਲੀ ਹੈ ।ਅੱਜ ਜੇਕਰ ਅਸੀਂ ਆਪਣੇ ਦੇਸ਼ ਭਾਰਤ ਦੀ ਗੱਲ ਕਰੀਏ ਤਾਂ ਇਥੇ ਇਹਨਾਂ ਮਹੱਤਵਪੂਰਨ ਖੇਡ ਦਿਹਾੜਿਆਂ ਬਾਰੇ ਬਹੁਤੀ ਜਾਗਰੂਕਤਾ ਨਹੀਂ ਹੈ । ਅੱਜ ਦੇਸ਼ ਦੇ ਨੌਜਵਾਨਾਂ ਨੂੰ ਜਦੋਂ ਕਿ ਖੇਡ ਭਾਵਨਾ ਵੱਲ ਪ੍ਰੇਰਿਤ ਕਰਨ ਦੀ ਸਭ ਤੋਂ ਜਿਆਦਾ ਲੋੜ ਹੈ ਤਾਂ ਅੱਜ ਉਹਨਾਂ ਨੂੰ ਵਿਸ਼ਵ ਦੀਆਂ ਇਹਨਾਂ ਮਹਾਨਤਮ ਖੇਡਾਂ ਦੀ ਇਸ ਪਾਕ ਪਵਿੱਤਰ ਉਲੰਪਿਕ ਲਹਿਰ ਬਾਰੇ ਜਾਗਰੂਕ ਕਰਵਾਉਣਾ ਅੱਜ ਸਭ ਤੋਂ ਵੱਡੀ ਲੋੜ ਹੈ ਤਾਂ ਜੋ ਇਸ ਮਹਾਨ ਲਹਿਰ ਨਾਲ ਚੱਲ ਕੇ ਨੌਜਵਾਨ ਉਲੰਪਿਕ ਪੱਧਰ ਤੇ ਆਪਣੀ ਵੱਖਰੀ ਪਹਿਚਾਣ ਬਣਾ ਸਕਣ । ਪਰ ਅਫਸੋਸ ਇਹ ਮਹਾਨ ਲਹਿਰ ਅਤੇ ਮਹਾਨ ਦਿਵਸ ਸਾਡੇ ਦੇਸ਼ ਵਿਚ ਅਣਗੋਲਿਆ ਹੈ l

    ਜਦੋਂ ਕਿ ਉਲੰਪਿਕ ਲਹਿਰ ਵਿਸ਼ਵ ਭਰ ਨੂੰ ਇਕ ਵਿਸ਼ੇਸ਼ ਸੁਨੇਹਾ ਦਿੰਦੀ ਹੈ ਕਿ ਕਿਸ ਤਰ੍ਹਾਂ ਵਿਸ਼ਵ ਦੇ ਸਾਰੇ ਮਹਾਂਦੀਪਾਂ ਦੇ ਲੋਕ ਆਪਸੀ ਭਾਈਚਾਰਕ ਸਾਂਝ ਰੱਖ ਕੇ ਸ਼ਾਂਤੀ ਬਣਾਈ ਰੱਖ ਸਕਦੇ ਹਨ ਉਲੰਪਿਕ ਝੰਡੇ ਤੇ ਬਣੇ ਪੰਜ ਛੱਲੇ ਜੋ ਕਿ ਆਪਸ ਵਿਚ ਜੁੜੇ ਹੋਏ ਹਨ ਵਿਸ਼ਵ ਭਰ ਦੇ ਮੁਲਕਾਂ ਨੂੰ ਇਹ ਸੁਨੇਹਾ ਦਿੰਦੇ ਹਨ ਕਿ ਅਸੀਂ ਸਭ ਆਪਸ ਵਿਚ ਇਕ ਹਾਂ ਸੋ ਅਸੀਂ ਖੁਦ ਇਸ ਗੱਲ ਨੂੰ ਵਿਚਾਰ ਸਕਦੇ ਹਾਂ ਕਿ ਕਿਸ ਤਰ੍ਹਾਂ ਉਲੰਪਿਕ ਲਹਿਰ ਸਾਨੂੰ ਵਿਸ਼ਵ ਭਾਈਚਾਰੇ ਦਾ ਪਾਕ ਪਵਿੱਤਰ ਸੁਨੇਹਾ ਦਿੰਦੀ ਹੈ l ਸੋ ਜਦੋਂ ਇਸ ਲਹਿਰ ਅਤੇ ਇਸਦੇ ਆਦਰਸ਼ਾਂ ਬਾਰੇ ਅਸੀ ਆਪਣੇ ਦੇਸ਼ ਦੇ ਭਵਿੱਖ ਨੂੰ ਜਾਗਰੂਕ ਹੀ ਨਹੀਂ ਕਰਾਂਗੇ ਫੇਰ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਤੋਂ ਕਿਵੇਂ ਇਕ ਵਧੀਆ ਖੇਡ ਪ੍ਰਦਰਸ਼ਨ ਦੀ ਆਸ ਰੱਖ ਸਕਦੇ ਹਾਂ,ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਸਕੂਲ ਮੁੱਖੀਆਂ ਅਤੇ ਖੇਡ ਮੁੱਖੀਆਂ ਤੋਂ ਇਲਾਵਾ ਖੇਡ ਸੰਗਠਣਾ ਨੂੰ ਅਪੀਲ ਕੀਤੀ ਕੀ ਇਸ ਵਿਸ਼ੇਸ਼ ਦਿਹਾੜੇ ਨੂੰ ਮਨਾਉਣ ਦੇ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਇਹਨਾਂ ਮਹਾਨਤਮ ਖੇਡਾਂ ਬਾਰੇ ਅਤੇ ਇਸਦੇ ਆਦਰਸ਼ਾਂ ਬਾਰੇ ਲੋਕਾਂ ਵਿਚ ਜਾਗਰੂਕਤਾ ਪੈਦਾ ਹੋਵੇ ਅਤੇ ਦੇਸ਼ ਵਿਚ ਖੇਡਾਂ ਪ੍ਰਤੀ ਸਾਕਾਰਾਤਮਕ ਮਾਹੌਲ ਪੈਦਾ ਹੋ ਸਕੇ । ਇਸ ਮੌਂਕੇ ਏਡੀਸੀਪੀ ਅੰਮ੍ਰਿਤਸਰ ਪੁਲਿਸ ਜੁਗਰਾਜ ਸਿੰਘ, ਪ੍ਰਧਾਨ ਗੁਰਿੰਦਰ ਸਿੰਘ ਮੱਟੂ, ਬਲਜਿੰਦਰ ਸਿੰਘ ਮੱਟੂ, ਰਣਬੀਰ ਸਿੰਘ ਭਾਟੀਆ ਕੈਨੇਡਾ, ਕੇ.ਐਸ.ਵਾਲੀਆ ਅਤੇ ਜੁਗਰਾਜ ਸਿੰਘ ਢਿੱਲੋਂ ਉਚੇਚੇ ਤੌਰ ਤੇ ਮੌਜੂਦ ਸੀl

    MORE ARTICLS

    - Advertisment -spot_img

    ਸਿਆਸਤ

    ਕਾਰੋਬਾਰ

    spot_img